ਪਿੰਡ ਢੋਟੀਆਂ ਵਿਖੇ ਸੀ. ਆਰ. ਐਮ ਸਕੀਮ ਅਧੀਨ ਲਗਾਇਆ ਗਿਆ ਬਲਾਕ ਪੱਧਰੀ ਪਰਾਲੀ ਪ੍ਬੰਧਨ ਕੈਂਪ
ਪ੍ਰਕਾਸ਼ਨ ਦੀ ਮਿਤੀ : 24/09/2024
ਪਿੰਡ ਢੋਟੀਆਂ ਵਿਖੇ ਸੀ. ਆਰ. ਐਮ ਸਕੀਮ ਅਧੀਨ ਲਗਾਇਆ ਗਿਆ ਬਲਾਕ ਪੱਧਰੀ ਪਰਾਲੀ ਪ੍ਬੰਧਨ ਕੈਂਪ
ਤਰਨ ਤਾਰਨ, 21 ਸਤੰਬਰ :
ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਬਲਾਕ ਨੌਸ਼ਹਿਰਾ ਪੰਨੂੰਆਂ ਜ਼ਿਲਾ ਤਰਨ ਤਾਰਨ ਦੇ ਪਿੰਡ ਢੋਟੀਆਂ ਵਿਖੇ ਸੀ. ਆਰ. ਐਮ ਸਕੀਮ ਅਧੀਨ ਬਲਾਕ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੇ ਨਾਲ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨਤਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਸ਼ਿਰਕਤ ਕੀਤੀ। ਕੈਂਪ ਦੀ ਸ਼ੁਰੂਆਤ ਕਰਦਿਆਂ ਡਾ. ਸੁਖਵਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਕੈਂਪ ਵਿੱਚ ਪਹੁੰਚੇ ਸਮੂਹ ਕਿਸਾਨ ਅਤੇ ਖੇਤੀ ਮਾਹਿਰਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਖੇਤੀਬਾੜੀ ਵਿਭਾਗ ਅੰਦਰ ਚੱਲ ਰਹੀਆਂ ਸਮੂਹ ਕਿਸਾਨੀ ਹਿੱਤ ਸਕੀਮਾਂ ਬਾਰੇ ਵਿਸਥਾਰ ਜਾਣਕਾਰੀ ਦਿੱਤੀ। ਬਲਾਕ ਖੇਤੀਬਾੜੀ ਅਫ਼ਸਰ ਡਾ. ਮਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਪ੍ਬੰਧਨ ਦੇ ਵੱਖ-ਵੱਖ ਤਰੀਕਿਆਂ, ਪਰਾਲੀ ਪ੍ਬੰਧਨ ਮਸ਼ੀਨਾਂ ਅਤੇ ਖੇਤੀਬਾੜੀ ਵਿਭਾਗ ਵਲੋਂ ਮਸ਼ੀਨਾਂ ਤੇ ਦਿੱਤੀ ਜਾ ਰਹੀ ਸਬਸਿਡੀ ਬਾਰੇ ਚਾਨਣਾ ਪਾਇਆ। ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨਤਾਰਨ ਤੋਂ ਆਏ ਡਾ. ਪਰਮਿੰਦਰ ਕੌਰ ਅਤੇ ਡਾ. ਪਰਮਿੰਦਰ ਸਿੰਘ ਸੰਧੂ ਨੇ ਕਣਕ ਅਤੇ ਝੋਨੇ ਦੀ ਬਿਜਾਈ ਸਬੰਧੀ ਤਕਨੀਕੀ ਨੁੱਕਤੇ ਸਾਝੇ ਕੀਤਾ। ਪਿੰਡ ਢੋਟੀਆਂ ਦੇ ਮੋਹਤਬਰ ਵਿਅਕਤੀ ਸ. ਜਗਦੀਸ਼ ਸਿੰਘ, ਸ. ਸੁਖਵਿੰਦਰ ਸਿੰਘ ਸੁੱਖਾ ਅਤੇ ਜਸਬੀਰ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਸਰਕਾਰ ਦੀਆਂ ਸਕੀਮਾਂ ਰਾਹੀਂ ਮਸ਼ੀਨਾਂ ਨਾਲ ਪਰਾਲੀ ਸਾਭਣ ਦੀ ਅਪੀਲ ਕੀਤੀ। ਇਸ ਕੈਂਪ ਵਿੱਚ ਹਾਜ਼ਰ ਕਿਸਾਨਾਂ ਨੇ ਵੀ ਪਰਾਲੀ ਨਾ ਸਾੜਣ ਸਬੰਧੀ ਸਹਿਮਤੀ ਪ੍ਰਗਟਾਈ।
ਇਸ ਮੌਕੇ ਖੇਤੀਬਾੜੀ ਵਿਭਾਗ ਵਲੋਂ ਕਲਾਕਾਰ ਮੰਚ ਦੁਆਰਾ ਪਰਾਲੀ ਪ੍ਬੰਧਨ ਸਬੰਧੀ ਨੁਕੜ ਨਾਟਕ ਖੇਡਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਮਨਦੀਪ ਸਿੰਘ, ਡਾ. ਬਲਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ,ਸ. ਨਿਰਭੈ ਸਿੰਘ, ਰੀਤਿਕ ਖੇਤੀਬਾੜੀ ਉਪ ਨਿਰੀਖਕ ਅਤੇ ਸ. ਸਰਬਜੀਤ ਸਿੰਘ ਡਿਪਟੀ ਪੋ੍ਜੈਕਟ ਡਾਇਰੈਕਟਰ ਆਤਮਾ ਅਤੇ ਸੰਦੀਪ ਕੌਰ, ਅਜੈਪਾਲ ਸਿੰਘ ਏ. ਟੀ. ਐਮ ਹਾਜਰ ਸਨ।