ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ
ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ
ਤਰਨ ਤਾਰਨ 24 ਅਕਤੂਬਰ: ਮਾਨਯੋਗ ਕੈਬੀਨੈਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁਡੀਆਂ, ਖੇਤੀਬਾੜੀ ਵਿਕਾਸ ਅਤੇ ਕਿਸਾਨ ਭਲਾਈ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀਅਤੇ ਸ਼੍ਰੀ ਕੁਲਦੀਪ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਸ਼੍ਰੀ ਵਰਿਆਮ ਸਿੰਘ ਗਿੱਲ ਦੀ ਰਹਿਨੂਮਾਈ ਹੇਠ ਪਿੰਡ ਧੂੰਦਾ, ਬਲਾਕ ਚੋਹਲਾ ਸਾਹਿਬ, ਜਿਲਾ ਤਰਨ ਤਾਰਨ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਆਏ ਹੋਏ ਡੇਅਰੀ ਫਾਰਮਰਾਂ ਨੂੰ ਡਾ. ਨਰਪਿੰਦਰ ਸਿੰਘ, ਰਿਟਾ. ਸੀਨੀਅਰ ਵੈਟਨਰੀ ਅਫਸਰ ਵੱਲੋਂ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਸਾਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ, ਸ਼੍ਰੀ ਗੁਰਦਿਆਲ ਸਿੰਘ ਕਾਹਲੋਂ, ਰਿਟਾ. ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਦੁੱਧ ਦੀ ਪਰਿਭਾਸ਼ਾ, ਫੈਟ, ਐਸ. ਐਨ. ਐਫ. ਵਧਣ ਘਟਣ ਦੇ ਕਾਰਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵਰਿਆਮ ਸਿੰਘ ਗਿੱਲ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵੱਲੋਂ ਵਿਭਾਗੀ ਸਕੀਮਾਂ 2 ਤੋਂ 20 ਦੁਧਾਰੂ ਪਸ਼ੂਆਂ ਦੇ ਕਰਜੇ, ਸਬਸਿਡੀਆਂ, ਐਨ. ਐਲ. ਐਮ. ਸਕੀਮ ਅਧੀਨ ਪਸ਼ੂਆਂ ਦੇ ਬੀਮੇ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ । ਕੰਵਲਜੀਤ ਸਿੰਘ, ਡੇਅਰੀ ਵਿਕਾਸ ਸਬ ਇੰਸਪੈਕਟਰ,ਕਰਨਦੀਪ ਭਗਤ ਡੇਅਰੀ ਵਿਕਾਸ ਇੰਸਪੈਕਟਰ -2, ਤਜਿੰਦਰ ਸਿੰਘ, ਬਲਬੀਰ ਸਿੰਘ ਵੱਲੋਂ ਕੈਂਪ ਦਾ ਯੋਗ ਪ੍ਰਬੰਧ ਕੀਤਾ ਗਿਆ । ਪਿੰਡ ਧੂੰਦਾ ਦੇ ਲੰਬਰਦਾਰ ਸਰਵਨ ਸਿੰਘ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਆਏ ਹੋਏ ਅਫਸਰਾਂ ਦਾ ਧੰਨਵਾਦ ਕੀਤਾ ਗਿਆ । ਅੰਤ ਵਿੱਚ ਆਏ ਹੋਏ ਸਾਰੇ ਸਟਾਫ ਨੂੰ ਪਿੰਡ ਦੀ ਸਰਪੰਚ ਅਤੇ ਮੋਹਤਬਾਰਾਂ ਵੱਲੋਂ ਸਰੋਪੇ ਦੇ ਸਨਮਾਨਿਤ ਕੀਤਾ ਗਿਆ ।