ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ POCSO Act
ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ POCSO Act ਅਤੇ Prevention of Sexual Harassment of Women at Workplaceਸੰਬੰਧੀ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਤਰਨ ਤਾਰਨਵਿਖੇ ਸੈਮੀਨਰ ਲਗਾਇਆ ਗਿਆ।
ਤਰਨ ਤਾਰਨ, 24 :ਅਕਤੂਬਰ
ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਕੰਵਲਜੀਤ ਸਿੰਘ ਬਾਜਵਾ ਜੀ ਅਤੇ ਮਿਸ ਸ਼ਿਲਪਾ, ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨਦੇ ਅਦੇਸ਼ਾ ਸ਼੍ਰੀ ਗੁਰਕੀਰਤ ਸਿੰਘ, ਅਸੀਸਟੈਂਟ ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ ਅਤੇ ਮਿਸ ਸ਼ੁਬਮ, ਅਸੀਸਟੈਂਟ ਲੀਗਲ ਏਡ ਡੀਫੈਂਸ ਕੌਸਲ ਤਰਨ ਤਾਰਨ ਵੱਲੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ POCSO Act ਅਤੇ Prevention of Sexual Harassment of Women at Workplaceਸੰਬੰਧੀ ਸੈਮੀਨਰ ਲਗਾਇਆ ਗਿਆ। ਇਸ ਸੈਮੀਨਰ ਵਿੱਚ ਪ੍ਰਿੰਸੀਪਲ ਸ਼੍ਰੀ ਸਤਵੰਤ ਸਿੰਘ ਬੈਂਸ ਅਤੇ ਸ਼੍ਰੀ ਰਵਿੰਦਰ ਸਿੰਘ ਸਕੱਤਰ, ਚੀਫ਼ ਖਾਲਸਾ ਦੀਵਾਨ, ਤਰਨ ਤਾਰਨ,ਵਿਦਿਆਰਥੀ ਅਤੇ ਸਕੂਲ ਦਾ ਸਟਾਫ ਹਾਜ਼ਰ ਰਿਹਾ। ਇਸ ਸੈਮੀਨਰ ਵਿੱਚ ਸ਼੍ਰੀ ਗੁਰਕੀਰਤ ਸਿੰਘ, ਵਕੀਲ ਸਾਹਿਬ ਜੀ ਨੇ ਦੱਸਿਆ ਕਿ POCSO Act ਬੱਚਿਆਂ ਨੂੰ ਜਿਨਸ਼ੀ ਸ਼ੋਸਣ ਤੋਂ ਬਚਾਉਣ ਵਾਸਤੇ 2012 ਵਿੱਚ ਹੌਂਦ ਵਿੱਚ ਆਇਆ ਹੈ। ਇਸ ਸੈਮੀਨਰ ਰਾਹੀਂ ਬੱਚਿਆਂ ਨਾਲ ਹੋਣ ਵਾਲੇ ਅਪਰਾਧ ਜਿਵੇਂ ਜਿਨਸੀ ਪ੍ਰੇਸ਼ਾਨੀ, ਬਾਲ ਪੋਰਨੋਗ੍ਰਾਫੀ, ਅਸ਼ਲੀਲਤਾਂ ਦੇ ਸੰਬੰਧਤ ਧਾਰਾਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਸੈਮੀਨਰ ਵਿੱਚ ਵਕੀਲ ਸਾਹਿਬ ਵੱਲੋਂ ਸਕੂਲ ਪ੍ਰਿੰਸੀਪਲ ਨੂੰ ਬੇਨਤੀ ਕੀਤੀ ਗਈ ਕਿ ਸਕੂਲ ਵਿੱਚ POCSO Act ਦੇ ਸੰਬੰਧੀ ਸ਼ਕਾਇਤ ਕਮੇਟੀ ਬਣਾਈ ਜਾਵੇ ਤਾਂ ਜੋ ਬੱਚਿਆਂ ਨੂੰ ਇਹਨਾਂ ਅਪਰਾਧਾਂ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾਂ ਵਕੀਲ ਸਾਹਿਬ ਜੀ ਬੱਚਿਆਂ ਦੇ ਚਾਈਲਡ ਹੈਲਪਲਾਈਨ ਨੰਬਰ 1098 ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ।
ਇਸ ਸੈਮੀਨਰ ਦੇ ਵਿੱਚ ਮਿਸ ਸ਼ੁਬਮ, ਅਸੀਸਟੈਂਟ, ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ ਵੱਲੋਂ Prevention of Sexual Harassment of Women at Workplace ਸੰਬੰਧੀ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਜਾਣਕਾਰੀ ਦਿੱਤੀ ਗਈ। ਇਸ ਸੈਮੀਨਰ ਵਿੱਚ ਵਕੀਲ ਸਾਹਿਬ ਜੀ ਨੇ ਦੱਸਿਆ ਕਿ ਕਾਰਜ ਸਥਾਨ ਤੇ ਔਰਤਾਂ ਦੀ ਯੋਨ ਉਤਪੀੜਤ ਦੀ ਰੋਕਥਾਮ ਵਾਸਤੇ Sexual Harassment of Woman at Workplace (Prevention, Prohibition and Redressed Act, 2013 ਦੀਆਂ ਧਾਰਾਵਾਂ ਦੇ ਮੁਤਾਬਿਕ ਇੰਟਰਨਲ ਸ਼ਕਾਇਤ ਕਮੇਟੀ ਜਾਂ ਲੋਕਲ ਸ਼ਕਾਇਤ ਕਮੇਟੀ ਦੇ ਸਾਹਮਣੇ ਪੇਸ਼ ਹੋ ਕਿ ਕਿਸੇ ਵੀ ਯੋਨ ਉਤਪੀੜਤ ਦੀ ਲਿਖਤੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਸੈਮੀਨਰ ਵਿੱਚ ਵਕੀਲ ਸਾਹਿਬ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸ਼ਕਾਇਤ ਦਾ ਇਨਕਾਆਰੀ ਦਾ ਨਿਪਟਾਰਾ 03 ਮਹੀਨਿਆਂ ਦੇ ਵਿੱਚ ਕੀਤਾ ਜਾਦਾ ਹੈ। ਇਸ ਤੋਂ ਇਲਾਵਾਂ ਵਕੀਲ ਸਾਹਿਬ ਜੀ ਨੇ ਦੱਸਿਆ ਕਿ ਇਹਨਾਂ ਜੁਰਮਾਂ ਨੂੰ ਰੋਕਣ ਵਾਸਤੇ ਕਾਰਜ ਸਥਾਨ ਤੇ ਸੁਖਦ ਮਾਹੌਲ ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਜੋ ਔਰਤਾਂ ਵੀ ਵੱਧ ਚੜ ਕਿ ਦੇਸ਼ ਦੀ ਤਰੱਕੀ ਵਿੱਚ ਹਿੱਸਾ ਲੈ ਸਕਣ। ਆਖੀਰ ਵਿੱਚ ਵਕੀਲ ਸਾਹਿਬ ਜੀ ਨੇ ਬੱਚਿਆਂ ਨੂੰ ਬੇਨਤੀ ਕੀਤੀ ਹਮੇਸ਼ਾ ਨਸ਼ਿਆ ਤੋਂ ਦੂਰ ਰਹਿ ਕਿ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।
ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।