ਨੈਸ਼ਨਲ ਕਮਿਸ਼ਨ ਫੋਰ ਵੂਮੈਨ (NCW)ਵੱਲੋਂ ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀ ਦਿੱਲੀ ਦੇ ਸਹਿਯੋਗ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਘ, ਤਹਿਸੀਲ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਵਿਖੇ ਸੈਮੀਨਰ ਆਯੋਜਿਤ ਕੀਤਾ ਗਿਆ
ਨੈਸ਼ਨਲ ਕਮਿਸ਼ਨ ਫੋਰ ਵੂਮੈਨ (NCW)ਵੱਲੋਂ ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀ ਦਿੱਲੀ ਦੇ ਸਹਿਯੋਗ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਘ, ਤਹਿਸੀਲ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਵਿਖੇ ਸੈਮੀਨਰ ਆਯੋਜਿਤ ਕੀਤਾ ਗਿਆ
ਤਰਨ ਤਾਰਨ, 23 :ਅਕਤੂਬਰ
ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ, ਅਤੇ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਕੀਲ ਸ਼੍ਰੀਮਤੀ ਨਵਜੋਤ ਕੌਰ ਚੱਬਾ,ਸ਼੍ਰੀਮਤੀ ਅਨੀਤਾ ਗੁਲਸ਼ਨ, ਇੰਚਾਰਜ, ਸਖੀ ਵਨ ਸਟੌਪ ਸੈਂਟਰ, ਤਰਨ ਤਾਰਨ, ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਘ, ਤਹਿਸੀਲ ਭਿੱਖੀਵਿੰਡ, ਜ਼ਿਲ੍ਹਾ ਤਰਨ ਤਾਰਨ ਵਿਖੇ ਵੱਖ-ਵੱਖ ਵਿਭਾਗਾ ਵਿੱਚ ਕੰਮ ਕਰ ਰਹੇ ਮਹਿਲਾਂ ਅਫ਼ਸਰਾਂ ਦਾ ਸੈਮੀਨਰ ਕਰਵਾਇਆ ਗਿਆ।ਜਿਸ ਵਿੱਚ ਪੁਲਿਸ ਵਿਭਾਗ ਦੀਆਂ ਮਹਿਲਾ ਅਫ਼ਸਰਾਂ, ਭਿੱਖੀਵਿੰਡ ਬਲਾਕ ਦੇ ਸਕੂਲਾਂ ਦੀਆਂ ਲੀਗਲ ਲੀਟਰੇਸੀ ਕਲੱਬਾਂ ਦੀਆਂ ਇੰਨਚਾਰਜਾਂ, ਆਸ਼ਾ ਵਰਕਰਾਂ ਅਤੇ ਆਂਗਨਵਾੜੀ ਵਰਕਰ ਅਤੇ ਉਹਨਾਂ ਦੀਆਂ ਸੁਪਰਡੈਂਟ ਅਤੇ ਸੀ.ਡੀ.ਪੀ.ਓ ਅਤੇ ਸਖੀ ਵਨ ਸਟੋਪ ਸੈਂਟਰ ਦਾ ਮਹਿਲਾ ਸਟਾਫ਼ ਹਾਜਰ ਸਨ।ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਅਨੀਤਾ ਗੁਲਸ਼ਨ, ਇੰਚਾਰਜ, ਸਖੀ ਵਨ ਸਟੌਪ ਸੈਂਟਰ, ਤਰਨ ਤਾਰਨ ਵੱਲੋਂ ਘਰੇਲੂ ਹਿੰਸਾ ਉਸ ਦੀ ਪ੍ਰਭਾਸ਼ਾ ਅਤੇ ਉਸ ਦੇ ਉਪਾਅ, ਦਾਜ ਦੇ ਲਈ ਤੰਗ ਪ੍ਰੇਸ਼ਾਨ ਕਰਨਾ ਉਸ ਦੀ ਸ਼ਿਕਾਇਤ ਕਿਵੇਂ ਕਰਵਾਈ ਜਾ ਸਕਦੀ ਹੈ ਅਤੇ ਕਿਥੇ ਕਰਵਾਈ ਜਾ ਸਕਦੀ ਹੈ, ਔਰਤਾਂ ਦੇ ਪ੍ਰਤੀ ਬੇਰਹਮੀ ਦੀਆਂ ਕਿਸਮਾਂ ਉਸ ਦੀ ਸਜਾ ਉਸ ਦੀ ਸ਼ਿਕਾਇਤ ਕਰਨ ਦਾ ਤਰੀਕਾ ਅਤੇ FIR ਦਰਜ ਕਰਵਾਉਣ ਦਾ ਤਰੀਕੇ ਬਾਰੇ ਜਾਣਕਾਰੀ ਦਿੱਤੀ ਗਈ।ਸ਼੍ਰੀਮਤੀ ਨਵਜੋਤ ਕੌਰ ਚੱਬਾ ਵਕੀਲ ਦੁਆਰਾ ਔਰਤਾਂ ਉੱਪਰ ਜਿਨਸੀ ਹਮਲਾ ਜਿਵੇਂ ਯਾਤਰਾਂ ਦੌਰਾਨ ਛੇੜ ਛਾੜ ਜਾ ਪਿੱਛਾ ਕਰਨਾ, ਅਗਵਾਹ ਕਰਨਾ, ਜਬਰਦਸਤੀ ਵਿਆਹ ਲਈ ਪ੍ਰੇਸ਼ਾਨ ਕਰਨਾ, ਜਬਰਦਸਤੀ ਘਰ ਵਿੱਚ ਬੰਦੀ ਬਣਾ ਕਿ ਰੱਖਣ ਲਈ, ਤੇਜਾਬੀ ਹਮਲਾ ਹੋਣ ਤੇ ਉਸ ਦੇ ਲਈ ਜਰੂਰੀ ਉਪਾਅ, ਪ੍ਰਾਥਨਿਕ ਉਪਚਾਰ, ਭਾਰਤ ਵਿੱਚ ਤੇਜਾਬੀ ਹਮਲੇ ਉੱਪਰ ਬਣੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਤੇਜਾਬੀ ਹਮਲੇ ਵਿੱਚ ਮਿਲਦੇ ਮੁਆਵਜੇ ਬਾਰੇ, ਰੇਪ ਜਾਂ ਗੈਂਗ ਰੇਪ ਹੋਣ ਤੇ ਵਿਕਟਮ ਦੇ ਅਧਿਕਾਰ ਅਤੇ ਉਸ ਦੇ ਬਣਦੇ ਮੁਆਵਜੇ ਅਤੇ ਉਸ ਦੇ ਕੇਸ ਦੇ ਬਾਰੇ ਮੁਫਤ ਵਕੀਲ ਮਿਲਣ ਬਾਰੇ, ਦਾਜ ਦੇ ਕਰਕੇ ਹੋਈ ਹੱਤਿਆਂ ਉਸ ਦੇ ਸਜਾ ਜੇ ਪੁਲਿਸ ਪਰਜਾ ਦਰਜ ਕਰਨ ਤੋਂ ਮਨਾ ਕਰਦੀ ਹੈ ਤਾਂ ਉਸ ਦਾ ਹੱਲ, ਮਨੁੱਖੀ ਤਸਕਰੀ ਉਸ ਦੀਆਂ ਸਬ ਤਰੀਕੇ ਦੀਆਂ ਸ਼ਿਕਾਇਤਾ ਕਿੱਥੇ ਕੀਤੀਆਂ ਜਾ ਸਕਦੀਆਂ ਹਨ ਅਤੇ ਅਨੈਤਿਕ ਟ੍ਰੈਫਿਕ ਰੋਕਥਾਮ ਐਕਟ, ਬਰਾਬਰ ਕੰਮ ਬਰਾਬਰ ਤਨਖਾਹ ਐਕਟ ਅਤੇ ਇਸ ਤੋਂ ਇਲਾਵਾਂ NCW ਵੱਲੋਂ ਸ਼ਿਕਾਇਤਾਂ ਅਤੇ ਉਸ ਦਾ ਨਿਵਾਰਨ NCW ਦੀ ਭੂਮਿਕਾ ਅਤੇ ਕੰਮ ਕਰਨ ਦੇ ਤਰੀਕੇ ਬਾਰੇ ਦੱਸਿਆ ਗਿਆ।
ਇਸ ਤੋਂ ਇਲਾਵਾਂ ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਸਟੈਟ ਲੀਗਲ ਸਰਵਿਸ ਅਥਾਰਟੀ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅਤੇ ਇਸ ਤੋਂ ਇਲਾਵਾਂ ਤਹਿਸੀਲ ਕਾਨੂੰਨੀ ਸੇਵਾਵਾਂ ਕਮੇਟੀ ਦੇ ਬਾਰੇ ਜਾਣਕਾਰੀ ਦਿੱਤੀ ਗਈ ਇਸ ਵਿੱਚ ਮੁਫਤ ਕਾਨੂੰਨੀ ਸੇਵਾਵਾਂ, ਮੀਡੀਏਸ਼ਨ, ਨੈਸ਼ਨਲ ਲੋਕ ਅਦਾਲਤ ਅਤੇ ਸਥਾਈ ਲੋਕ ਅਦਾਲਤ ਅਤੇ 15100 ਟੋਲ ਫਰੀ ਨੰਬਰ ਬਾਰੇ ਜਾਣਕਾਰੀ ਦਿੱਤੀ ਗਈ।
ਆਖਰ ਵਿੱਚ ਮਹਿਲਾ ਹੈਲਪਲਾਈਨ ਨੰ. 1091 ਅਤੇ 181, ਬੱਚਿਆਂ ਦਾ ਹੈਲਪਲਾਈਨ ਨੰ. 1098, 112 ਅਤੇ ਕਾਨੂੰਨੀ ਸਹਾਇਤਾ ਲਈ 1968, 15100 ਟੋਲ ਫਰੀ ਨੰਬਰਾਂ ਬਾਰੇ ਜਾਣਕਾਰੀ ਦਿੱਤੀ।