ਬੰਦ ਕਰੋ

ਪਰਾਲੀ ਨੂੰ ਅੱਗ ਲਗਾਉੁਣ ਵਾਲੇ ਸਰਕਾਰੀ ਮੁਲਾਜ਼ਮਾਂ, ਨੰਬਰਦਾਰਾਂ ਤੇ ਸਰਪੰਚਾਂ ਖਿਲਾਫ਼ ਵੀ ਕੀਤੀ ਜਾਵੇਗੀ ਬਣਦੀ ਕਾਰਵਾਈ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 28/10/2024
1
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
 
ਪਰਾਲੀ ਨੂੰ ਅੱਗ ਲਗਾਉੁਣ ਵਾਲੇ ਸਰਕਾਰੀ ਮੁਲਾਜ਼ਮਾਂ, ਨੰਬਰਦਾਰਾਂ ਤੇ ਸਰਪੰਚਾਂ  ਖਿਲਾਫ਼ ਵੀ ਕੀਤੀ ਜਾਵੇਗੀ ਬਣਦੀ ਕਾਰਵਾਈ-ਡਿਪਟੀ ਕਮਿਸ਼ਨਰ
 
ਨਵ-ਨਿਯੁਕਤ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਪਰਾਲੀ ਪ੍ਬੰਧਨ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
 
ਤਰਨ ਤਾਰਨ, 27 ਅਕਤੂਬਰ :
ਨਵ-ਨਿਯੁਕਤ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਆਈ. ਏ. ਐਸ. ਨੇ ਪਰਾਲੀ ਪ੍ਬੰਧਨ ਸਬੰਧੀ ਅੱਜ ਜ਼ਿਲਾ ਪ੍ਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਬੰਧਿਤ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ  ਉਪ ਕਪਤਾਨ ਪੁਲਿਸ ਸ਼੍ਰੀ ਅਜੇ ਰਾਜ ਸਿੰਘ, ਸਬ ਡਵੀਜ਼ਨਲ ਮੈਜਿਸਟਰੇਟ ਤਰਨਤਾਰਨ ਸ਼੍ਰੀ ਅਰਵਿੰਦਰ ਪਾਲ ਸਿੰਘ, ਸਬ ਡਵੀਜ਼ਨਲ ਮਜਿਸਟਰੇਟ ਪੱਟੀ ਸ਼੍ਰੀ ਜੈ ਇੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਹਰਪਾਲ ਸਿੰਘ ਪਨੂੰ, ਸ਼ੀ੍ ਗੁਲਸ਼ਨ ਕੁਮਾਰ ਐਕਸੀਅਨ ਪੰਜਾਬ ਪ੍ਰਦੂਸ਼ਣ  ਬੋਰਡ  ਹਾਜ਼ਰ ਸਨ। 
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਤਰਨਤਾਰਨ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ । ਉਹਨਾਂ ਕਿਹਾ ਕਿ ਜਿਲਾ ਤਰਨਤਾਰਨ ਵਿੱਚ  ਝੋਨੇ ਦੀ ਵਾਢੀ ਜੋਰਾਂ ‘ਤੇ ਹੈ ਅਤੇ ਵਾਢੀ ਉਪਰੰਤ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਵੱਧ ਲਗਾਉਣ ਦਾ ਖਦਸ਼ਾ ਹੈ, ਜਿਸ ਨਾਲ ਅੱਗ ਲਗਾਉਣ ਦੇ ਕੇਸ ਵੱਧ ਸਕਦੇ ਹਨ। ਇਸ ਲਈ  ਸਮੂਹ ਸਟਾਫ ਬਿਨਾ ਕਿਸੇ ਛੁੱਟੀ ਤੋਂ ਫੀਲਡ ਵਿੱਚ ਹਾਜ਼ਰ ਰਹੇਗਾ ਅਤੇ ਕਿਸਾਨਾਂ ਨੂੰ ਪਰਾਲੀ ਨਾਲ ਸਾੜਨ ਸਬੰਧੀ ਜਾਗਰੂਕ ਕਰੇਗਾ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਰੂਲਾ  ਅਨੁਸਾਰ ਕਰੜੀ ਕਾਰਵਾਈ ਜਿਵੇਂ ਕਿ ਐਫ. ਆਈ. ਆਰ, ਜੁਰਮਾਨੇ ਅਤੇ ਲਾਲ ਇੰਦਰਾਜ਼ ਕਰਨੇ ਯਕੀਨੀ ਬਣਾਉਣਗੇ ਅਤੇ ਰੋਜ਼ਾਨਾ ਰਿਪੋਰਟ ਕਰਨਗੇ। ਉਹਨਾ ਕਿਹਾ ਕਿ ਜੇਕਰ ਕੋਈ ਵੀ ਸਰਕਾਰੀ ਮੁਲਾਜ਼ਮ, ਨੰਬਰਦਾਰ, ਸਰਪੰਚ ਪਰਾਲੀ ਨੂੰ ਅੱਗ ਲਗਾਵੇਗਾ, ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। 
ਉਹਨਾ ਕਿਹਾ ਕਿ ਹਰੇਕ ਪਿੰਡ ਵਿੱਚ ਪੁਲਿਸ ਮੁਲਾਜ਼ਮ ਲਗਾ ਦਿੱਤੇ ਗਏ ਹਨ ਅਤੇ ਪੁਲਿਸ ਵਿਭਾਗ ਪਰਾਲੀ ਨੂੰ ਅੱਗ ਲੱਗਣ ਦੀਆਂ  ਘਟਨਾਵਾਂ ‘ਤੇ ਕਾਬੂ ਪਾਉਣ ਵਿੱਚ ਪੂਰਨ ਸਹਿਯੋਗ ਕਰੇਗਾ। 
ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਹਰਪਾਲ ਸਿੰਘ ਪਨੂੰ ਨੇ ਦੱਸਿਆ ਕਿ  ਪੀ. ਆਰ. ਐਸ. ਸੀ. ਵਲੋਂ ਆ ਰਹੀਆਂ ਲੋਕੇਸ਼ਨਾਂ ਤੇ ਸੀ. ਕਿਊ. ਏ. ਐਮ ਦੇ ਅਬਜ਼ਵਰਾਂ ਦੀ ਵਿਜ਼ਟ ਕਰਵਾਈ ਜਾ ਰਹੀ ਹੈ ਅਤੇ ਜ਼ਿਆਦਾਤਰ ਲੋਕੇਸ਼ਨਾਂ ‘ਤੇ ਅੱਗ ਲੱਗੀ ਨਹੀਂ ਪਾਈ ਗਈ ਹੈ। 
ਡਿਪਟੀ ਕਮਿਸ਼ਨਰ ਤਰਨਤਾਰਨ ਨੇ ਕਿਹਾ ਕਿ ਜਿਸ ਕਿਸਾਨ ਨੇ ਇੰਨ ਸੀਟੂ ਵਿਧੀ ਰਾਹੀ ਕਣਕ  ਬੀਜਣੀ ਹੈ ਉਹ ਸੁਪਰ ਐਸ. ਐਮ. ਐਸ ਸਿਸਟਮ ਲੱਗੀ ਕੰਬਾਈਨ ਹਾਰਵੈਸਟਰ ਨਾਲ ਹੀ ਫਸਲ ਦੀ ਕਟਾਈ ਕਰਵਾਏ ਤਾਂ ਜੋ ਸੁਪਰ ਐਸ. ਐਮ. ਐਸ. ਸਿਸਟਮ ਦੁਆਰਾ ਕੁਤਰਾ ਕੀਤੀ ਗਈ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਇਆ ਜਾ ਸਕੇ।