ਬੰਦ ਕਰੋ

ਪੈਨਸ਼ਨਰ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਦੇ ਜੀਵਨ ਪ੍ਰਮਾਣ ਪੱਤਰ ਸਪਰਸ ਵਿਚ ਚੜਾਉਣ ਲਈ

ਪ੍ਰਕਾਸ਼ਨ ਦੀ ਮਿਤੀ : 11/11/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੈਨਸ਼ਨਰ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਦੇ ਜੀਵਨ ਪ੍ਰਮਾਣ ਪੱਤਰ ਸਪਰਸ ਵਿਚ ਚੜਾਉਣ ਲਈ
22 ਨਵੰਬਰ ਤੱਕ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ
ਤਰਨ ਤਾਰਨ, 11 ਨਵੰਬਰ :
ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ, ਤਰਨ ਤਾਰਨ ਕਮਾਂਡਰ ਬਲਜਿੰਦਰ ਸਿੰਘ ਵਿਰਕ (ਰਿਟਾਇਰਡ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਨਸ਼ਨਰ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਦੇ ਜੀਵਨ ਪ੍ਰਮਾਣ ਪੱਤਰ ਸਪਰਸ ਵਿਚ ਚੜਾਉਣ ਲਈ ਵਿਸ਼ੇਸ ਕੈਂਪ (ਪੰਦਰਵਾੜਾ) ਮਿਤੀ 11 ਨਵੰਬਰ 2024 ਤੋਂ 22 ਨਵੰਬਰ 2024 ਤੱਕ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਤਰਨ ਤਾਰਨ ਵਿਖੇ ਲਗਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਪੈਨਸ਼ਨਰ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਆਪਣੇ ਜੀਵਨ ਪ੍ਰਮਾਣ ਪੱਤਰ ਸਪਰਸ ਵਿਚ ਚੜਾਉਣ ਲਈ ਆਪਣੀ ਸਰਵਿਸ ਬੁੱਕ, ਪੀ. ਪੀ. ਓ., ਬੈਂਕ ਪਾਸ ਬੁੱਕ, ਆਧਾਰ ਕਾਰਡ ਅਤੇ ਆਪਣਾ ਮੋਬਾਇਲ ਫੋਨ ਨਾਲ ਲੈ ਕੇ ਜ਼ਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਦਫਤਰ ਤਰਨ ਤਾਰਨ ਵਿਖੇ 22 ਨਵੰਬਰ 2024 ਤੱਕ ਪਹੁੰਚ ਕਰਨ।