ਬੰਦ ਕਰੋ

ਕੇਅਰ ਕੰਪੈਨੀਅਨ ਪ੍ਰੋਗਰਾਮ ਬਾਰੇ ਸੈਮੀਨਾਰ ਕਰਵਾਇਆ

ਪ੍ਰਕਾਸ਼ਨ ਦੀ ਮਿਤੀ : 22/11/2024

ਕੇਅਰ ਕੰਪੈਨੀਅਨ ਪ੍ਰੋਗਰਾਮ ਬਾਰੇ ਸੈਮੀਨਾਰ ਕਰਵਾਇਆ

ਤਰਨ ਤਾਰਨ, 22 ਨਵੰਬਰ: ਜ਼ਿਲਾ ਤਰਨ ਤਰਨ ਦੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਵਰਿੰਦਰ ਪਾਲ ਕੌਰ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਨੋਡਲ ਅਫਸਰ ਡਾਕਟਰ ਸੁਖਜਿੰਦਰ ਸਿੰਘ ਵੱਲੋਂ ਸਿਵਿਲ ਹਸਪਤਾਲ ਤਰਨ ਵਿਖੇ ਕੇਅਰ ਕੰਪੈਨੀਅਨ ਪ੍ਰੋਗਰਾਮ ਤਹਿਤ ਹਸਪਤਾਲ ਵਿਖੇ ਆਏ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਨਰਸਿੰਗ ਦੀਆਂ ਵਿਦਿਆਰਥਨਾਂ ਨੂੰ ਇਸ ਪ੍ਰੋਗਰਾਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਡਾਕਟਰ ਅਨੰਇਆ ਨੇ ਵੀ ਮੌਜੂਦ ਰਹੇ।

ਇਸ ਮੌਕੇ ਡਾਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮਰੀਜ਼ਾਂ ਜੀ ਜਲਦ ਤੋਂ ਜਲਦ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸੈਮੀਨਾਰ ਦੌਰਾਨ ਸਿਹਤ ਕਰਮੀਆਂ ਅਤੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੀਆਂ ਮਰੀਜ਼ ਪ੍ਰਤੀ ਬਣਦੀਆਂ ਜਿੰਮੇਵਾਰੀਆਂ ਬਾਰੇ ਦੱਸਿਆ ਗਿਆ ਹੈ ਤਾਂ ਜੋ ਮਰੀਜ਼ ਵਿਅਕਤੀ ਸਿਹਤਯਾਬ ਹੋਵੇ।

ਡਾਕਟਰ ਸੁਖਜਿੰਦਰ ਨੇ ਦੱਸਿਆ ਕਿ ਇਸ ਸੈਮੀਨਾਰ ਮੌਕੇ ਗਰਭਵਤੀ ਮਹਿਲਾਵਾਂ ਦੀ ਚੰਗੀ ਸਿਹਤ ਬਾਰੇ ਵੀ ਜਾਣਕਾਰੀ ਮੁਹਈਆ ਕਰਵਾਈ ਗਈ ਉਹਨਾਂ ਕਿਹਾ ਕਿ ਗਰਵ ਦੌਰਾਨ ਮਹਿਲਾਵਾਂ ਨੂੰ ਸਭ ਤੋਂ ਵੱਧ ਦੇਖਭਾਲ ਦੀ ਜਰੂਰਤ ਹੁੰਦੀ ਹੈ ਅਤੇ ਇਸ ਸਮੇਂ ਪਰਿਵਾਰ ਅਤੇ ਸਿਹਤ ਕਰਮੀਆਂ ਦੀ ਉਸ ਪ੍ਰਤੀ ਜ਼ਿਮੇਵਾਰੀ ਬਹੁਤ ਲਾਜ਼ਮੀ ਹੈ ਤਾਂ ਜੋ ਉਸ ਦੀ ਸਿਹਤ ਅਤੇ ਉਸਦੇ ਆਉਣ ਵਾਲੇ ਬੱਚੇ ਦੀ ਤੰਦਰੁਸਤੀ ਕਾਇਮ ਰਹੇ।

ਇਸ ਤੋਂ ਇਲਾਵਾ ਡਾਕਟਰ ਸੁਖਜਿੰਦਰ ਨੇ ਦੱਸਿਆ ਕਿ ਕੇਅਰ ਕੰਪੈਨੀਅਨ ਪ੍ਰੋਗਰਾਮ ਦੇ ਵਿੱਚ ਜੱਚਾ ਬੱਚਾ ਸਿਹਤ ਸੰਭਾਲ ਤੋਂ ਇਲਾਵਾ ਜਨਰਲ, ਸਰਜੀਕਲ ਵਾਰਡ ਅਤੇ ਗ਼ੈਰ ਸੰਚਾਰੀ ਰੋਗਾਂ ਦੇ ਮਰੀਜ਼ਾਂ ਪ੍ਰਤੀ ਸੇਵਾਵਾਂ ਤੋਂ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਮਰੀਜ਼ ਨੂੰ ਇਲਾਜ ਦੇ ਨਾਲ ਨਾਲ ਸਹੀ ਵਤੀਰਾ ਤੂੰ ਵੀ ਤੰਦਰੁਸਤ ਹੋਣ ਲਈ ਹਲਾਸ਼ਰੀ ਮਿਲਦੀ ਹੈ।

ਡਾਕਟਰ ਸੁਖਜਿੰਦਰ ਨੇ ਦੱਸਿਆ ਕਿ ਭਵਿੱਖ ਦੇ ਵਿੱਚ ਕੇਅਰ ਕੰਪੈਨੀਅਨ ਪ੍ਰੋਗਰਾਮ ਬਾਰੇ ਸੈਮੀਨਾਰ ਜਿਲੇ ਦੇ ਵੱਖ-ਵੱਖ ਬਲਾਕਾਂ ਦੇ ਵਿੱਚ ਲਗਾਈ ਜਾਣਗੀਆਂ।