ਬੰਦ ਕਰੋ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਦਾ ਕੰਮ ਮੁਕੰਮਲ- ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 07/01/2025
dc

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਦਾ ਕੰਮ ਮੁਕੰਮਲ- ਡਿਪਟੀ ਕਮਿਸ਼ਨਰ

24 ਜਨਵਰੀ ਤੱਕ ਕੀਤੇ ਜਾ ਸਕਦੇ ਹਨ ਦਾਅਵੇ ਅਤੇ ਇਤਰਾਜ਼

ਤਰਨ ਤਾਰਨ, 3 ਜਨਵਰੀ

ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ, ਪੰਜਾਬ ਵੱਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਇਨਾ ਵੋਟਾਂ ਉੱਤੇ ਦਾਅਵੇ ਅਤੇ ਇਤਰਾਜ 24 ਜਨਵਰੀ ਤੱਕ ਕੀਤੇ ਜਾ ਸਕਦੇ ਹਨ ਅਤੇ ਵੋਟਰ ਸੂਚੀ ਦੀ ਫਾਈਨਲ ਪ੍ਰਕਾਸ਼ਨਾ 25 ਫਰਵਰੀ 2025 ਨੂੰ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਚੋਣਾਂ ਲਈ ਬਤੌਰ ਰਿਵਾਈਜ਼ਿੰਗ ਅਥਾਰਿਟੀਜ਼ ਅਤੇ ਰਿਟਰਨਿੰਗ ਅਧਿਕਾਰੀ ਲਗਾ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਤਰਨਤਾਰਨ ਜ਼ਿਲ੍ਹੇ ਵਿੱਚ 251995 ਕੁੱਲ ਵੋਟਰਾਂ ਨੇ ਇਹਨਾਂ ਚੋਣਾਂ ਲਈ ਆਪਣੇ ਨਾਂ ਦਰਜ ਕਰਾਏ ਹਨ। ਲਗਾਏ ਗਏ ਰਿਟਰਨਿੰਗ ਅਧਿਕਾਰੀਆਂ ਅਨੁਸਾਰ 88-ਖਡੂਰ ਸਾਹਿਬ ਦੇ ਰਿਟਰਨਿੰਗ ਅਧਿਕਾਰੀ ਉਪ ਮੰਡਲ ਮੈਜਿਸਟ੍ਰੇਟ, ਖਡੂਰ ਸਾਹਿਬ ਹਨ ਉਥੇ ਉਹਨਾਂ ਨਾਲ ਰਿਵਾਈਜਿੰਗ ਅਥਾਰਟੀ ਅਤੇ ਰਿਟਰਨਿੰਗ ਅਫਸਰਾਂ ਨਾਲ ਹਲਕੇ ਵਾਰ ਅਧਿਕਾਰੀ ਲਗਾਏ ਗਏ ਹਨ ਜਿੰਨਾਂ ਵਿੱਚ, ਤਹਿਸੀਲਦਾਰ, ਖਡੂਰ ਸਾਹਿਬ ਨਾਇਬ ਤਹਿਸੀਲਦਾਰ, ਖਡੂਰ ਸਾਹਿਬ ਹਨ, ਇਹ  ਖਡੂਰ ਸਾਹਿਬ ਤਹਿਸੀਲ, (ਸਿਵਾਏ ਕਾਨੂੰਗੋ ਸਰਕਲ ਗੋਇੰਦਵਾਲ) ਪਟਵਾਰ ਸਰਕਲ ਹੰਸਾਂ ਵਾਲਾ ਸਮੇਤ ਹਲਕਾ ਵੇਖਣਗੇ।

89-ਨੋਸਿਹਰਾਂ ਪੰਨੂਆਂ ਦੇ ਰਿਟਰਨਿੰਗ ਅਧਿਕਾਰੀ ਉਪ ਮੰਡਲ ਮੈਜਿਸਟਰੇਟ, ਖਡੂਰ ਸਾਹਿਬ ਅਤੇ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ, ਨੋਸਿਹਰਾਂ ਪੰਨੂਆਂ, ਨਾਇਬ ਤਹਿਸੀਲਦਾਰ, ਚੋਹਲਾ ਸਾਹਿਬ ਕਾਨੂੰਗੋ ਸਰਕਲ ਗੋਇੰਦਵਾਲ (ਸਿਵਾਏ ਪਟਵਾਰ ਸਰਕਲ ਹੰਸਾਂ ਵਾਲਾ) ਅਤੇ ਕਾਨੂੰਗੋ ਸਰਕਲ ਸਰਹਾਲੀ ਕਲਾਂ, ਚੋਹਲਾ ਸਾਹਿਬ ਅਤੇ ਕਾਨੂੰਗੋ ਸਰਕਲ ਨੋਸ਼ਹਿਰਾਂ ਪੰਨੂਆਂ ( ਸਿਵਾਏ ਪਟਵਾਰ ਸਰਕਲ ਜੌੜਾ) ਦਾ ਕੰਮ ਵੇਖਣਗੇ। ਪੱਟੀ ਹਲਕੇ ਦੇ ਰਿਟਰਨਿੰਗ ਅਧਿਕਾਰੀ ਉਪ ਮੰਡਲ ਮੈਜਿਸਟ੍ਰੇਟ, ਪੱਟੀ ਅਤੇ ਉਹਨਾਂ ਨਾਲ ਤਹਿਸੀਲਦਾਰ, ਪੱਟੀ ਕਾਰਜ ਸਾਧਕ ਅਫਸਰ ਪੱਟੀਕਾਰਜ ਸਾਧਕ ਅਫਸਰ ਖੇਮਕਰਨ

ਨਗਰ ਕੌਂਸਲ ਪੱਟੀ ਅਤੇ ਕਾਨੂੰਗੋ ਸਰਕਲ पॅटी, ਸਭਰਾ, ਦਿਆਲਪੁਰਾ ਅਤੇ ਕਾਨੂੰਗੋ ਸਰਕਲ ਭਿੱਖੀਵਿੰਡ ਦੇ ਪਟਵਾਰ ਸਰਕਲ ਮਾੜੀ ਗੋੜ ਸਿੰਘ, ਬਲੇਹਰ ਅਤੇ ਬੈਕਾ ਹਲਕੇ ਵੇਖਣਗੇ।  91-ਵਲਟੋਹਾ ਦੇ ਰਿਟਰਨਿੰਗ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਉਹਨਾਂ ਨਾਲ ਤਹਿਸੀਲਦਾਰ, ਭਿੱਖੀਵਿੰਡ ਨਾਇਬ ਤਹਿਸੀਲਦਾਰ ਭਿੱਖੀਵਿੰਡ

ਪੱਟੀ ਤਹਿਸੀਲ, (ਸਿਵਾਏ ਨਗਰ ਕੌਸਲ ਪੱਟੀ ਅਤੇ ਕਾਨੂੰਗੋ ਸਰਕਲ ਪੱਟੀ, ਸਭਰਾ , ਦਿਆਲਪੁਰਾ ਭਿੱਖੀਵਿੰਡ ਅਤੇ ਮਾੜੀ ਮੇਘਾ ਸਰਕਲ ਵੇਖਣ ਗੇ। ਇਸੇ ਤਰ੍ਹਾਂ 92-ਭਿੱਖੀਵਿੰਡ ਦੇ ਰਿਟਰਨਿੰਗ ਅਧਿਕਾਰੀ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

ਤਹਿਸੀਲਦਾਰ ਭਿੱਖੀਵਿੰਡ ਕਾਰਜ ਸਾਧਕ ਅਫਸਰ ਭਿੱਖੀਵਿੰਡ

ਕਾਨੂੰਗੋ ਸਰਕਲ ਮਾੜੀ ਮੇਘਾ ਅਤੇ ਭਿਖੀਵਿੰਡ (ਸਿਵਾਏ ਪਟਵਾਰ ਸਰਕਲ ਮਾੜੀ ਗੋੜ ਸਿੰਘ, ਬਲੇਹਰ ਅਤੇ ਬੈਕਾਂ) ਅਤੇ ਕਾਨੂੰਗੋ ਸਰਕਲ ਗੱਗੂਬੁਆ ਅਤੇ ਜੀਓਬਾਲਾ ਹਲਕੇ ਦਾ ਕੰਮ ਵੇਖਣਗੇ, ਜਦ ਕਿ 93-ਤਰਨਤਾਰਨ ਇਹ ਰਿਟਰਨਿੰਗ ਅਧਿਕਾਰੀ ਉਪ ਮੰਡਲ ਮੈਜਿਸਟ੍ਰੇਟ, ਤਰਨਤਾਰਨ ਅਤੇ ਤਹਿਸੀਲਦਾਰ ਤਰਨ ਤਰਨ ਕਾਰਜ ਸਾਧਕ ਅਫਸਰ ਤਰਨ ਤਾਰਨ ਨਗਰ ਕੌਂਸਲ, ਤਰਨ ਤਰਨ ਕਾਨੂੰਗੋ ਸਰਕਲ ਤਰਨ ਤਾਰਨ, ਕਾਨੂੰਗੋ ਸਰਕਲ ਜੀਓ ਬਾਲਾ ਦੇ ਪਟਵਾਰ ਸਰਕਲ ਬੁਗਾ ਅਤੇ ਵਲੀਪੁਰ, ਕਾਨੂੰਗੋ ਸਰਕਲ ਪੰਡੋਰੀ ਗੋਲਾ ਅਤੇ ਕਾਨੂੰਗੋ ਸਰਕਲ ਝਬਾਲ ਕਲਾਂ ਦੇ ਪਟਵਾਰ ਸਰਕਲ ਪੰਡੋਰੀ ਰਣ ਸਿੰਘ ਦੇ ਹਲਕੇ ਵੇਖਣਗੇ। ਇਸੇ ਤਰ੍ਹਾਂ 94 ਝਬਾਲ ਕਲਾਂ ਦੇ ਰਿਟਰਨਿੰਗ ਅਧਿਕਾਰੀ ਉਪ ਮੰਡਲ ਮਜਿਸਟਰੇਟ ਤਰਨ ਤਰਨ ਤੇ ਉਹਨਾਂ ਨਾਲ ਨਾਇਬ ਤਹਸੀਲਦਾਰ ਤਰਨ ਤਰਨ ਅਤੇ ਨਾਇਬ ਤਹਿਸੀਲਦਾਰ ਝਬਾਲ ਕਲਾਂ ਕਾਨੂੰਗੋ ਸਰਕਲ ਸੋਹਲ ਠੱਠੀ ਅਤੇ ਝਬਾਲ ਕਲਾਂ ਸਿਵਾਏ ਪਟਵਾਰ ਸਰਕਲ ਪੰਡੋਰੀ ਰਨ ਸਿੰਘ ਅਤੇ ਅੰਮ੍ਰਿਤਸਰ ਦੋ ਤਹਿਸੀਲ ਦੇ ਕਾਨੂੰਗੋ ਸਰਕਲ ਅਟਾਰੀ ਅਤੇ ਖਾਸਾ ਹਲਕਾ ਵੇਖਣਗੇ।