ਵੇਲਣਿਆਂ ਤੇ ਗੁੜ ਬਣਾਉਣ ਵਾਲੇ ਕਿਸਾਨ ਗੁੜ ਬਣਾਉਣ ਸਮੇਂ ਕੈਮੀਕਲ ਦੀ ਵਰਤੋਂ ਤੋਂ ਗੁਰੇਜ਼ ਕਰਨ- ਪੰਨੂ

ਵੇਲਣਿਆਂ ਤੇ ਗੁੜ ਬਣਾਉਣ ਵਾਲੇ ਕਿਸਾਨ ਗੁੜ ਬਣਾਉਣ ਸਮੇਂ ਕੈਮੀਕਲ ਦੀ ਵਰਤੋਂ ਤੋਂ ਗੁਰੇਜ਼ ਕਰਨ- ਪੰਨੂ
👉ਊਰਜਾ ਦਾ ਭੰਡਾਰ ਹੈ ਗੁੜ, ਚੀਨੀ ਦੀ ਥਾਂ ਗੁੜ ਖਾਣ ਦੇ ਹੁੰਦੇ ਹਨ ਕਈ ਫਾਇਦੇ-ਯਾਦਵਿੰਦਰ ਸਿੰਘ
ਖਡੂਰ ਸਾਹਿਬ 23 (ਯਾਦਵਿੰਦਰ ਯਾਦਾ) ਗੁੜ ਅਤੇ ਚੀਨੀ ਦੋਵੇਂ ਗੰਨੇ ਦੇ ਰਸ ਤੋਂ ਬਣਦੇ ਹਨ। ਪਰ ਜਦੋਂ ਚੀਨੀ ਬਣਾਈ ਜਾਂਦੀ ਹੈ ਤਾਂ ਆਇਰਨ, ਪੋਟਾਸ਼ੀਅਮ, ਸਲਫਰ, ਫਾਸਫੋਰਸ ਅਤੇ ਕੈਲਸ਼ੀਅਮ ਵਰਗੇ ਤੱਤ ਨਸ਼ਟ ਹੋ ਜਾਂਦੇ ਹਨ ਪਰ ਗੁੜ ਵਿੱਚ ਇਹ ਤੱਤ ਪੂਰੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਕੁਮਾਰ ਜੀ ਆਈ ਏ ਐਸ ਜੀ ਦੇ ਹੁਕਮਾਂ ਤਹਿਤ ਮੁਖ ਖੇਤੀਬਾੜੀ ਅਫਸਰ ਤਰਨ ਤਾਰਨ ਡਾਕਟਰ ਹਰਪਾਲ ਸਿੰਘ ਪੰਨੂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁੜ ਦੀ ਕੁਲਹਾੜੀ ਨੂੰ ਚੈੱਕ ਕੀਤਾ ਗਿਆ । ਪ੍ਰੈਸ ਨਾਲ ਗੱਲਬਾਤ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਗੁੜ ਬਣਾਉਣ ਵਾਲੇ ਵੇਲਣਿਆਂ ਤੇ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ ਕਿ ਕੈਮੀਕਲਾਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਇਸੇ ਲੜੀ ਤਹਿਤ ਖੇਤੀਬਾੜੀ ਅਫਸਰ ਡਾਕਟਰ ਨਵਤੇਜ ਸਿੰਘ ਦੀ ਅਗਵਾਈ ਹੇਠ ਨਾਗੋਕੇ ਦੇ ਕਿਸਾਨ ਪ੍ਰੀਤਮ ਸਿੰਘ ਦੀ ਕੁਲਹਾੜੀ ਨੂੰ ਚੈੱਕ ਕਰਨ ਸਮੇਂ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਸਿਮਰਨਜੀਤ ਸਿੰਘ ਅਤੇ ਸਤਨਾਮ ਸਿੰਘ ਖੇਤੀਬਾੜੀ ਓਪਨ ਨਿਰੀਖਕ ਆਪਣੀ ਟੀਮ ਸਮੇਤ ਗਏ । ਕਿਸਾਨ ਵੱਲੋਂ ਕਿਸੇ ਵੀ ਤਰੀਕੇ ਦੀ ਗੁੜ ਵਿੱਚ ਮਿਲਾਵਟ ਨਹੀਂ ਕੀਤੀ ਜਾਂਦੀ । ਯਾਦਵਿੰਦਰ ਸਿੰਘ ਨੇ ਕਿਸਾਨ ਦੀ ਹੌਸਲਾ ਅਫਜਾਈ ਕੀਤੀ ਅਤੇ ਬਾਕੀ ਕਿਸਾਨਾਂ ਨੂੰ ਵੀ ਪ੍ਰੀਤਮ ਸਿੰਘ ਕੋਲੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁੜ ਵਿਟਾਮਿਨ ਏ ਅਤੇ ਵਿਟਾਮਿਨ ਬੀ ਦਾ ਵਧੀਆ ਸਰੋਤ ਹੈ। ਗੁੜ ਦੇ ਅਜਿਹੇ ਕਈ ਫਾਇਦੇ ਹਨ, ਸਦੀਆਂ ਤੋਂ ਮਿੱਠੇ ਪਕਵਾਨਾਂ ਦਾ ਸਵਾਦ ਵਧਾਉਣ ਵਾਲਾ ਗੁੜ ਹੁਣ ਸੁਪਰਫੂਡ ਦੀ ਸ਼੍ਰੇਣੀ ਵਿੱਚ ਆ ਗਿਆ ਹੈ। ਗੁੜ ਦੀ ਵਰਤੋਂ ਨਾ ਸਿਰਫ਼ ਮਿੱਠੇ ਦੀ ਲਾਲਸਾ ਨੂੰ ਸ਼ਾਂਤ ਕਰਨ ਲਈ ਕੀਤੀ ਜਾਂਦੀ ਹੈ, ਸਗੋਂ ਇਸ ਦੇ ਕਈ ਸਿਹਤ ਲਾਭ ਵੀ ਹੁੰਦੇ ਹਨ। ਗੁੜ ਇੱਕ ਸ਼ਾਨਦਾਰ ਊਰਜਾ ਬੂਸਟਰ ਹੈ, ਜੋ ਮਾਸਪੇਸ਼ੀਆਂ ਵਿੱਚ ਤਾਕਤ ਭਰਨ ਦਾ ਕੰਮ ਕਰਦਾ ਹੈ। ਉਨਾਂ ਨੇ ਗੁੜ (ਸੂਪਰ ਫੂਡ) ਦੇ ਹੋਰ ਫਾਇਦਿਆਂ ਬਾਰੇ ਦੱਸਿਆ ਅਤੇ ਕਿਹਾ ਕਿ ਗੁੜ ਖਾਣ ਨਾਲ
ਅਨੀਮੀਆ ਤੋਂ ਮਿਲਦਾ ਹੈ ਛੁਟਕਾਰਾ ਗੁੜ ਨੂੰ ਆਇਰਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ, ਜੋ ਅਨੀਮੀਆ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। 100 ਗ੍ਰਾਮ ਗੁੜ ਵਿੱਚ 11 ਮਿਲੀਗ੍ਰਾਮ ਆਇਰਨ ਹੁੰਦਾ ਹੈ। ਆਇਰਨ ਦੀ ਕਮੀ ਹੋਣ ‘ਤੇ ਗੁੜ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਗੁੜ ਵਿੱਚ ਪੋਟਾਸ਼ੀਅਮ ਅਤੇ ਸੋਡੀਅਮ ਹੁੰਦਾ ਹੈ, ਜੋ ਸਰੀਰ ਵਿੱਚ ਆਮ ਐਸਿਡ ਦੇ ਪੱਧਰ ਨੂੰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ। ਐਸਿਡ ਬਣਨਾ ਪੇਟ ਅਤੇ ਛਾਤੀ ਵਿੱਚ ਜਲਣ ਦਾ ਕਾਰਨ ਬਣ ਸਕਦਾ ਹੈ। ਗੁੜ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵੀ ਨਾਰਮਲ ਰਹਿੰਦਾ ਹੈ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਗੁੜ ਦੀ ਵਰਤੋਂ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ : ਭੋਜਨ ਤੋਂ ਬਾਅਦ ਗੁੜ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਵਿਚ ਮਦਦ ਮਿਲਦੀ ਹੈ। ਗੁੜ ਵਿੱਚ ਸੁਕਰੋਜ਼ ਹੁੰਦਾ ਹੈ, ਜੋ ਭੋਜਨ ਨੂੰ ਹਜ਼ਮ ਕਰਨ ਅਤੇ ਕਬਜ਼ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਪਾਚਨ ਤੰਤਰ ਨੂੰ ਵੀ ਸੁਧਾਰਿਆ ਜਾ ਸਕਦਾ ਹੈ। ਉਨਾਂ ਨੇ ਦੱਸਿਆ ਕਿ ਗੁੜ ਵਧੀਆ ਊਰਜਾ ਦਾ ਸਰੋਤ ਚੀਨੀ ਦੀ ਬਜਾਏ ਗੁੜ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਆਪਣੀ ਸਿਹਤ ਠੀਕ ਰੱਖਣ ਲਈ ਕਈ ਲੋਕ ਗੁੜ ਛੋਲਿਆਂ ਦਾ ਸੇਵਨ ਕਰਦੇ ਹਨ। ਦਰਅਸਲ ਗੁੜ ਵਿੱਚ ਐਨਰਜੀ ਬੂਸਟਰ ਕੰਪਾਊਂਡ ਹੁੰਦੇ ਹਨ, ਜੋ ਮਾਸਪੇਸ਼ੀਆਂ ਦੀ ਥਕਾਵਟ ਨੂੰ ਘਟਾਉਂਦੇ ਹਨ ਅਤੇ ਉਨ੍ਹਾਂ ਨੂੰ ਊਰਜਾਵਾਨ ਬਣਾਉਂਦੇ ਹਨ। ਇਸ ਸਮੇਂ ਉਹਨਾਂ ਦੇ ਨਾਲ ਖੇਤੀਬਾੜੀ ਉਪ ਨਿਰੀਖਕ ਸਿਮਰਨਜੀਤ ਸਿੰਘ ਅਤੇ ਸਤਨਾਮ ਸਿੰਘ ਹਾਜ਼ਰ ਸਨ।