ਬੰਦ ਕਰੋ

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ ਕੈਰੀਅਰ ਕਾਨਫਰੰਸ ਤੇ ਸਾਇਕੋਮੇਟ੍ਰਿਕ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ

ਪ੍ਰਕਾਸ਼ਨ ਦੀ ਮਿਤੀ : 05/02/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ ਕੈਰੀਅਰ ਕਾਨਫਰੰਸ ਤੇ ਸਾਇਕੋਮੇਟ੍ਰਿਕ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ

ਤਰਨ ਤਾਰਨ, 04 ਫਰਵਰੀ:

ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ .ਐਸ ਦੇ ਦਿਸ਼ਾ ਨਿਰਦੇਸ਼ਾ ਅਤੇ ਸ਼੍ਰੀ ਸੰਜੀਵ ਕੁਮਾਰ ਸ਼ਰਮਾਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ -ਸੀ. ਈ. ੳ. ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਦੀ ਰਹਿਨੁਮਾਈ ਹੇਠ ਅੱਜ ਕੈਰੀਅਰ ਕਾਨਫਰੰਸ ਤੇ ਸਾਇਕੋਮੇਟ੍ਰਿਕ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਮਾਈ ਭਾਗੋ ਨਰਸਿੰਗ ਕਾਲਜ, ਪਿੰਡ (ਪਿੱਦੀ) ਤਰਨ ਤਾਰਨ ਵਿਖੇ ਕੀਤਾ ਗਿਆ।

ਜਿਸ ਦਾ ਮੁੱਖ ਮੰਤਵ ਮਾਹਿਰਾਂ ਵੱਲੋਂ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਗਾਈਡੈਂਸ ਟੀਚਰਾਂ ਨੂੰ ਆਧੁਨਿਕ ਕਰੀਅਰ ਗਾਈਡੈਂਸ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਕੈਰੀਅਰ ਕਾਨਫਰੰਸ ਤੇ ਸਾਇਕੋਮੇਟ੍ਰਿਕ ਟ੍ਰੇਨਿੰਗ ਵਰਕਸ਼ਾਪ ਵਿੱਚ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਤਰਨ ਤਾਰਨ ਅਤੇ ਲਵਲੀ ਪ੍ਰੋਫੇਸ਼ਨਲ ਯੂਨੀਵਰਸਟੀ ਫਗਵਾੜਾ ਵੱਲੋਂ ਸਹਿਯੋਗ ਕੀਤਾ ਗਿਆ।

ਭਾਗ ਲੈਣ ਵਾਲੇ ਟੀਚਰਾਂ ਵੱਲੋਂ ਇਹ ਦੱਸਿਆ ਗਿਆ ਕਿ ਇਹ ਕੈਰੀਅਰ ਕਾਨਫਰੰਸ ਬੱਚਿਆਂ ਨੂੰ ਕਰੀਅਰ ਸਬੰਧੀ ਜਾਣਕਾਰੀ ਦੇਣ ਲਈ ਲਾਹੇਵੰਦ ਹੋਵੇਗੀ। ਇਸ ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਤਰਨ ਤਾਰਨ ਸ਼੍ਰੀ ਰਾਜਦੀਪ ਸਿੰਘ ਬਰਾੜ, ਪੀ.ਸੀ. ਐਸ ਮੁੱਖ ਤੌਰ ‘ਤੇ ਹਾਜਰ ਹੋਏ।