ਚੋਣ ਕਮਿਸ਼ਨ ਦੇ ਹੁੁਕਮਾਂ ਅਨੁਸਾਰ 16 ਫਰਵਰੀ ਨੂੰ ਹੋਵੇਗੀ ਦੁਬਾਰਾ ਚੋਣ-ਜ਼ਿਲਾ ਚੋਣ ਅਫ਼ਸਰ
ਪ੍ਰਕਾਸ਼ਨ ਦੀ ਮਿਤੀ : 13/02/2025

ਰਾਜ ਚੋਣ ਕਮਿਸ਼ਨ ਵੱਲੋਂ ਪਿੰਡ ਮੂਸੇ ਕਲਾਂ ਦੇ ਸਰਪੰਚ ਅਤੇ ਪੰਚਾਂ ਦੀ ਚੋਣ ਦੁਬਾਰਾ ਕਰਵਾਉਣ ਦੇ ਹੁੁਕਮ ਜਾਰੀ
ਚੋਣ ਕਮਿਸ਼ਨ ਦੇ ਹੁੁਕਮਾਂ ਅਨੁਸਾਰ 16 ਫਰਵਰੀ ਨੂੰ ਹੋਵੇਗੀ ਦੁਬਾਰਾ ਚੋਣ-ਜ਼ਿਲਾ ਚੋਣ ਅਫ਼ਸਰ
ਤਰਨ ਤਾਰਨ, 10 ਫਰਵਰੀ :
ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਮੂਸੇ ਕਲਾਂ ਦੇ ਸਰਪੰਚ ਅਤੇ ਪੰਚਾਂ ਦੀ ਚੋਣ ਮੁੜ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਿਕ 16 ਫਰਵਰੀ, 2025 ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾਉਣ ਦੀ ਪ੍ਰਕਿਰਿਆ ਹੋਵੇਗੀ ਅਤੇ ਇਸ ਉਪਰੰਤ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ | ਇਹ ਚੋਣ ਪ੍ਰਕਿਰਿਆ 17 ਫਰਵਰੀ, 2025 ਨੂੰ ਮੁਕੰਮਲ ਹੋਵੇਗੀ।
ਉਹਨਾਂ ਦੱਸਿਆ ਕਿ ਪੰਚਾਇਤੀ ਚੋਣਾਂ ਦੌਰਾਨ ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਗ੍ਰਾਮ ਪੰਚਾਇਤ ਪਿੰਡ ਮੂਸੇ ਕਲਾਂ ਦੀ ਹੋਈ ਚੋਣ ਮੌਕੇ ਬੂਥ ਨੰਬਰ 80 ’ਤੇ ਕੁਝ ਵਿਅਕਤੀਆਂ ਵਲੋਂ ਬੈਲਟ ਪੇਪਰ ਖੋਹ ਕੇ ਪਾੜ੍ਹ ਦਿੱਤੇ ਗਏ ਸਨ। ਇਸ ‘ਤੇ ਕਾਰਵਾਈ ਕਰਦਿਆਂ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਗ੍ਰਾਮ ਪੰਚਾਇਤ ਮੂਸੇ ਕਲਾਂ ਵਿੱਚ ਸਰਪੰਚੀ ਅਤੇ ਪੰਚਾਂ ਦੀ ਚੋਣ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਉਹਨਾਂ ਸਪੱਸ਼ਟ ਕੀਤਾ ਕਿ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਸਰਪੰਚ ਅਤੇ ਪੰਚਾਂ ਦੇ ਅਹੁਦੇ ਲਈ ਚੋਣ ਲੜਨ ਦੀ ਇਜਾਜ਼ਤ ਹੋਵੇਗੀ, ਜਿੰਨ੍ਹਾਂ ਦੇ ਨਾਮ ਰਿਟਰਨਿੰਗ ਅਫ਼ਸਰ ਦੁਆਰਾ 07.10.2024 ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ, ਚੋਣ ਲੜ ਰਹੇ ਉਮੀਦਵਾਰਾਂ ਦੀ ਸੂਚੀ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ।
ਉਹਨਾ ਕਿਹਾ ਕਿ ਚੋਣ ਕਮਿਸ਼ਨ ਵਲੋਂ ਗ੍ਰਾਮ ਪੰਚਾਇਤ ਮੂਸੇ ਕਲਾਂ ਦੇ ਅਧਿਕਾਰਤ ਖ਼ੇਤਰ ਵਿੱਚ ਚੋਣ ਪ੍ਕਿਰਿਆ ਮੁਕੰਮਲ ਹੋਣ ਤੱਕ ਆਦਰਸ਼ ਚੋਣ ਜਾਬਤਾ ਲਗਾ ਦਿੱਤਾ ਗਿਆ ਹੈ।