ਬੰਦ ਕਰੋ

ਜ਼ਿਲਾ ਟੀਕਾਕਰਨ ਅਫਸਰ ਵੱਲੋਂ ਮਮਤਾ ਦਿਵਸ ਦਾ ਕੀਤਾ ਗਿਆ ਨਿਰੀਖਣ 

ਪ੍ਰਕਾਸ਼ਨ ਦੀ ਮਿਤੀ : 21/02/2025
ਜ਼ਿਲਾ ਟੀਕਾਕਰਨ ਅਫਸਰ ਵੱਲੋਂ ਮਮਤਾ ਦਿਵਸ ਦਾ ਕੀਤਾ ਗਿਆ ਨਿਰੀਖਣ 
 
ਸੀਐਚਸੀ ਕੈਰੋਂ ਦਾ ਕੀਤਾ ਗਿਆ ਦੌਰਾ 
 
ਤਰਨ ਤਾਰਨ, ਫਰਵਰੀ 20: ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਵੱਲੋਂ ਬੁੱਧਵਾਰ ਨੂੰ ਮਮਤਾ ਦਿਵਸ ਮੌਕੇ ਸੀਐਚਸੀ ਕੈਰੋਂ ਵਿਖੇ ਕੀਤੇ ਜਾ ਰਹੇ ਟੀਕਾਕਰਨ ਪ੍ਰੋਗਰਾਮ ਦਾ ਨਿਰੀਖਣ ਕੀਤਾ। ਇਸ ਮੌਕੇ ਸੀਐਚਸੀ ਕੈਰੋ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਪਾਲ ਸਿੰਘ ਅਤੇ ਵਿਸ਼ਵ ਸਿਹਤ ਸੰਸਥਾ ਤੋਂ ਡਾਕਟਰ ਇਸ਼ੀਤਾ ਵੀ ਮੌਜੂਦ ਰਹੇ।
 
ਨਿਰੀਖਣ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਹਫਤੇ ਦੇ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਲਾਭਪਾਤਰੀ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਬਿਲਕੁਲ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਿਹਤ ਕੇਂਦਰ ਵਿਖੇ ਸਿਹਤ ਕਰਮੀਆਂ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਟੀਕਾਕਰਨ ਪ੍ਰਕਿਰਿਆ ਨੂੰ ਚਲਾਇਆ ਜਾ ਰਿਹਾ ਸੀ। 
 
ਡਾਕਟਰ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਸਿਹਤ ਕਰਮੀ ਟੀਕਾ ਕਰਨ ਬਾਰੇ ਆਪਣੇ ਆਪਣੇ ਖੇਤਰਾਂ ਦੇ ਵਿੱਚ ਵਿਸ਼ੇਸ਼ ਜਾਗਰੂਕਤਾ ਫੈਲਾਉਣ ਤਾਂ ਜੋ ਵਿਭਾਗ ਦੇ ਟੀਕਾਕਰਨ ਪ੍ਰੋਗਰਾਮ ਦਾ ਫਾਇਦਾ ਯੋਗ ਲਾਭਪਾਤਰੀਆਂ ਤੱਕ ਪਹੁੰਚ ਸਕੇ।
 
ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਨੇ  ਕਿਹਾ ਕਿ ਉਹਨਾਂ ਵੱਲੋਂ ਬਲਾਕ ਕੈਰੋ ਨਾਲ ਸੰਬੰਧਿਤ ਆਸ਼ਾ ਫੈਸਿਲਟੈਟਰਜ ਅਤੇ ਆਸ਼ਾ ਵਰਕਰਜ਼ ਨਾਲ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਟੀਕਾਕਰਨ ਸਬੰਧੀ ਹੈਡਕਾਉਂਟ ਸਰਵੇ ਬਾਰੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲਗਾਏ ਜਾਂਦੇ ਵੱਖ ਵੱਖ ਟੀਕਿਆਂ ਜਿਵੇਂ ਮੀਜ਼ਲਜ਼ ਰੁਬੇਲਾ ਪੈਂਟਾਵੈਲੈਂਟ ਟੀਕਿਆਂ ਦੀ ਸਮੀਖਿਆ ਵੀ ਕੀਤੀ ਗਈ।