• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਡਿਪਟੀ ਕਮਿਸ਼ਨਰ ਵੱਲੋਂ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਅਧੀਨ ਚੱਲ ਰਹੇ ਠੋਸ ਕੂੜਾ ਪ੍ਰਬੰਧਨ ਦੇ ਕੰਮਾਂ ਦਾ ਜਾਇਜਾ ਲੈਣ ਲਈ ਸਬੰਧਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 15/05/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਡਿਪਟੀ ਕਮਿਸ਼ਨਰ ਵੱਲੋਂ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਅਧੀਨ ਚੱਲ ਰਹੇ ਠੋਸ ਕੂੜਾ ਪ੍ਰਬੰਧਨ ਦੇ ਕੰਮਾਂ ਦਾ ਜਾਇਜਾ ਲੈਣ ਲਈ ਸਬੰਧਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ

ਤਰਨ ਤਾਰਨ, 14 ਮਈ :

ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਵੱਲੋਂ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਅਧੀਨ ਚੱਲ ਰਹੇ ਠੋਸ ਕੂੜਾ ਪ੍ਰਬੰਧਨ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਜੀਵ ਸ਼ਰਮਾ, ਐਸਡੀਐਮ ਤਰਨ ਤਾਰਨ ਸ਼੍ਰੀ ਅਰਵਿੰਦਰਪਾਲ ਸਿੰਘ, ਜਿਲਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਅਭਿਨਵ ਗੋਇਲ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਸਿਮਰਨਜੀਤ ਸਿੰਘ ਤੋਂ ਇਲਾਵਾ ਸਮੂਹ ਬੀਡੀਪੀਓ ਹਾਜ਼ਰ ਸਨ।

ਮੀਟਿੰਗ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੇ 484. ਪਿੰਡਾ ਨੂੰ ਓ. ਡੀ. ਐੱਫ ਪਲੱਸ ਮਾਡਲ ਸ਼੍ਰੈਣੀ ਦੇ ਪਿੰਡ ਬਣਾਉਣ ਲਈ ਵਿਸ਼ੇਸ਼ ਤੌਰ ਤੇ ਤਰਲ ਕੂੜਾ ਪ੍ਰਬੰਧਨ ਅਤੇ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟਾ ਦੀ ਸਮੀਖਿਆ ਕੀਤੀ ਗਈ ।

ਇਸ ਮੌਕੇ ਡਿਪਟੀ ਕਮਿਸ਼ਨਰ, ਤਰਨ ਤਾਰਨ ਸ਼੍ਰੀ ਰਾਹੁਲ ਆਈ ਏ ਐੱਸ ਵੱਲੋ ਤਰਲ ਕੂੜਾ ਪ੍ਰਬੰਧਨ ਅਤੇ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ।
ਡਿਪਟੀ ਕਮਿਸ਼ਨਰ ਵੱਲੋ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾ ਅਤੇ ਕਾਰਜਕਾਰੀ ਇੰਜੀਨੀਅਰ, ਪੰਚਾਇਤੀ ਰਾਜ ਨੂੰ ਹਦਾਇਤ ਕੀਤੀ ਗਈ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਤਰਲ ਕੂੜਾ ਪ੍ਰਬੰਧਨ ਲਈ ਸੈਕਸ਼ਨ ਕੀਤੇ ਗਏ, ਸਾਰੇ ਪਿੰਡਾ ਵਿੱਚ ਸਬੰਧਿਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾ ਵੱਲੋ 16 ਮਈ 2025 ਤੱਕ ਕੰਮ ਸ਼ੁਰੂ ਕਰਵਾਏ ਜਾਣੇ ਯਕੀਨੀ ਬਣਾਏ ਜਾਣਗੇ , ਤਾ ਜੋ ਇਹਨਾ ਪਿੰਡਾ ਵਿੱਚ ਤਰਲ ਕੂੜਾ ਪ੍ਰਬੰਧਨ ਦੇ ਕੰਮ ਮੁਕੰਮਲ ਕਰਵਾ ਕੇ ਇਹਨਾ ਪਿੰਡਾ ਨੂੰ ਓ. ਡੀ. ਐੱਫ. ਪਲੱਸ ਮਾਡਲ ਪਿੰਡਾ ਦੀ ਸ਼੍ਰੈਣੀ ਵਿੱਚ ਸ਼ਾਮਿਲ ਕੀਤਾ ਜਾ ਸਕੇ ।
ਠੋਸ ਕੂੜਾ ਪ੍ਰਬੰਧਨ ਸਬੰਧੀ ਡਿਪਟੀ ਕਮਿਸ਼ਨਰ ਨੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾ ਅਤੇ ਕਾਰਜਕਾਰੀ ਇੰਜੀਨੀਅਰ, ਪੰਚਾਇਤੀ ਰਾਜ ਨੂੰ ਹਦਾਇਤ ਕੀਤੀ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਠੋਸ ਕੂੜਾ ਪ੍ਰਬੰਧਨ ਲਈ ਸੈਨਸ਼ਨ ਕੀਤੇ ਗਏ ਸਾਰੇ ਪਿੰਡਾ ਵਿੱਚ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾ ਵੱਲੋ 16 ਮਈ 2025 ਤੱਕ ਕੰਮ ਸ਼ੁਰੂ ਕਰਵਾਏ ਜਾਣੇ ਯਕੀਨੀ ਬਣਾਏ ਜਾਣਗੇ, ਤਾ ਜੋ ਇਹਨਾ ਪਿੰਡਾ ਵਿੱਚ ਠੋਸ ਕੂੜਾ ਪ੍ਰਬੰਧਨ ਦੇ ਕੰਮ ਕਰਵਾ ਕੇ ਇਹਨਾ ਪਿੰਡਾ ਨੂੰ ਓ. ਡੀ. ਐੱਫ ਪਲੱਸ ਮਾਡਲ ਪਿੰਡਾ ਦੀ ਸ਼੍ਰੈਣੀ ਵਿੱਚ ਸ਼ਾਮਿਲ ਕੀਤਾ ਜਾ ਸਕੇ ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਜੂਨੀਅਰ ਇੰਜੀਨੀਅਰਜ਼ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਹਫਤੇ ਵਿੱਚ ਇੱਕ ਵਾਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨਾਲ ਮੀਟਿੰਗ ਕਰਨਗੇ ਤਾਂ ਜੋ ਜ਼ਿਲ੍ਹੇ ਵਿੱਚ ਚੱਲ ਰਹੇ ਤਰਲ ਕੂੜਾ ਪ੍ਰਬੰਧਨ ਅਤੇ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟਾਂ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ ।

ਉਹਨਾਂ ਵੱਲੋ ਦੱਸਿਆ ਗਿਆ ਕਿ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਤਰਨ ਤਾਰਨ ਵੱਲੋ ਤਰਲ ਕੂੜਾ ਪ੍ਰਬੰਧਨ ਤਹਿਤ 2838.57 ਲੱਖ ਰੁਪਏ ਦੇ ਫੰਡਜ਼ ਅਤੇ ਠੋਸ ਕੂੜਾ ਪ੍ਰਬੰਧਨ 439.59 ਲੱਖ ਰੁਪਏ ਦੇ ਫੰਡਜ਼ ਗ੍ਰਾਮ ਪੰਚਾਇਤਾ ਦੇ ਬੈੱਕ ਖਾਤਿਆ ਵਿੱਚ ਟਰਾਂਸਫਰ ਕਰ ਦਿੱਤੇ ਗਏ ਹਨ । ਜੀ. ਪੀ. ਡਬਲਿਯੂ. ਐੱਸ. ਸੀ ਦੇ ਬੈਂਕ ਖਾਤਿਆ ਵਿੱਚ ਤਰਲ ਕੂੜਾ ਪ੍ਰਬੰਧਨ ਅਤੇ ਠੋਸ ਕੂੜਾ ਪ੍ਰਬੰਧਨ ਤਹਿਤ ਟਰਾਂਸਫਰ ਕੀਤੇ ਗਏ ਫੰਡਾਂ ਦੇਖ-ਰੇਖ ਅਤੇ ਰਿਕਾਰਡ ਮੈਨਟੇਨਸ ਦੀ ਜ਼ਿੰਮੇਵਾਰੀ ਜੀ. ਪੀ. ਡਬਲਿਯੂ. ਐੱਸ.ਸੀ ਕਮੇਟੀ ਦੇ ਤਕਨੀਕੀ ਸਹਾਇਕ ਮੈਂਬਰ ਜੂਨੀਅਰ ਇੰਜੀਨੀਅਰਜ਼, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਹੋਵੇਗੀ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਖੇ ਹੁਣ ਤੱਕ ਕੁੱਲ 125 ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟ ਮੁਕੰਮਲ ਕੀਤੇ ਗਏ ਹਨ, ਜਿਸ ਵਿੱਚੋ 92 ਮੁਕੰਮਲ ਹੋਏ ਪ੍ਰੋਜੈਕਟਾਂ ਦੀ ਜੀਓ-ਟੈਗਿੰਗ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ 33 ਪਿੰਡਾ ਵਿਖੇ ਪ੍ਰਗਤੀ ਅਧੀਨ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟਾਂ ਨੂੰ ਮੁਕੰਮਲ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰਜ਼ ਲੌੜੀਦਾ ਸਮਾਨ ਸਮੱਗਰੀ ਜਿਵੇਂ ਕਿ ਟਰਾਈਸਾਈਕਲ, ਘਰੇਲੂ ਪੱਧਰ ਤੇ ਵਰਤੇ ਜਾਣ ਵਾਲੇ ਹਰੇ ਅਤੇ ਨੀਲੇ ਕੂੜਾ ਦਾਨ , ਕਮਿਊਨਿਟੀ ਪੱਧਰ ਤੇ ਵਰਤੋ ਲਈ ਵੱਡੇ ਕੂੜਾ ਦਾਨਾਂ ਦੀ ਪਰਕਿਊਅਰਮੈਂਟ ਕਰਨਾ ਅਤੇ ਵਾਲ-ਪੈਟਿੰਗ ਦੇ ਕੰਮਾਂ ਨੂੰ ਮੁਕੰਮਲ ਕਰਵਾਉਣਾਂ ਯਕੀਨੀ ਬਣਾਉਣਗੇ , ਉਕਤ ਕੰਮਾ ਨੂੰ ਮੁਕੰਮਲ ਕਰਵਾਉਣ ਅਤੇ ਲੌੜੀਦੇ ਸਮਾਨ ਦੀ ਪਰਕਿਊਅਰਮੈਂਟ ਸਬੰਧਤ ਉਪ ਮੰਡਲ ਇੰਜੀਨੀਅਰਜ਼, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ 1 ਅਤੇ 2 ਤਰਨ ਤਾਰਨ ਆਪਣੀ ਨਿਗਰਾਨੀ ਹੇਠ ਕਰਵਾਉਣਗੇ ਅਤੇ ਇਸ ਦਾ ਰਿਕਾਰਡ ਉਪ ਮੰਡਲ ਪੱਧਰ ਤੇ ਰੱਖਣਾ ਯਕੀਨੀ ਬਣਾਉਣਗੇ ਅਤੇ ਉਸਦੀ ਨਕਲ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਨੂੰ ਭੇਜਣਗੇ ।

ਡਿਪਟੀ ਕਮਿਸ਼ਨਰ ਵੱਲੋਂ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾ ਨੂੰ ਹਦਾਇਤ ਕੀਤੀ ਗਈ ਕਿ ਜਿਨ੍ਹਾਂ ਪਿੰਡਾ ਵਿੱਚ ਕੰਪੋਸਟ ਪਿੱਟਾ, ਸ਼ੈੱਡਾ ਦੀ ਉਸਾਰੀ ਹੋ ਚੁੱਕੀ ਹੈ ,ਕੂੜਾ ਦਾਨ ਅਤੇ ਟਰਾਈਸਾਈਕਲਾ ਦੀ ਖਰੀਦਦਾਰੀ ਕਰ ਲਈ ਗਈ ਹੈ ਅਤੇ ਪਿੰਡ ਵਿੱਚ ਵੱਖ-ਵੱਖ ਥਾਵਾ ਤੇ ਗਿੱਲੇ ਕੂੜੇ ਅਤੇ ਸੂਕੇ ਕੂੜੇ ਦੀ ਜਾਗਰੂਕਤਾ ਪੈਦਾ ਕਰਨ ਲਈ 5 ਆਈ. ਈ. ਸੀ ਸੁਨੇਹਿਆਂ ਦੀ (ਕੰਧ ਲਿਖਣਾ) ਲਿਖਾਈ ਕਰਵਾਈ ਜਾਵੇ, ਤਾਂ ਜੋ ਇਹਨਾ ਪਿੰਡਾ ਵਿਖੇ ਜੀਓ-ਟੈਗਿੰਗ ਕਰਵਾ ਕੇ ਇਹਨਾ ਪਿੰਡਾ ਨੂੰ ਓ. ਡੀ. ਐੱਫ ਪਲੱਸ ਮਾਡਲ ਸ਼੍ਰੈਣੀ ਵਿੱਚ ਸ਼ਾਮਿਲ ਕੀਤਾ ਜਾ ਸਕੇ।
ਉਹਨਾਂ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾ ਨੂੰ ਹਦਾਇਤ ਕੀਤੀ ਗਈ ਕਿ ਤਰਲ ਕੂੜਾ ਪ੍ਰਬੰਧਨ ਅਤੇ ਠੋਸ ਕੂੜਾ ਪ੍ਰਬੰਧਨ ਦੀ ਪ੍ਰਗਤੀ ਸਬੰਧੀ 17 ਮਈ 2025 ਨੂੰ ਵੀਡੀਓ ਕਾਨਫਰੰਸ ਰਾਂਹੀ ਮੀਟਿੰਗ ਕੀਤੀ ਜਾਵੇਗੀ ,ਜਿਸ ਵਿੱਚ ਵਿਸ਼ੇਸ਼ ਤੌਰ ਤੇ ਠੋਸ ਕੂੜਾ ਪ੍ਰਬੰਧਨ ਦੇ ਕੰਮਾਂ ਨੂੰ ਰੀਵਿਉ ਕੀਤਾ ਜਾਵੇਗਾ । ਇਸ ਲਈ ਉਕਤ ਕੰਮ ਵੱਲ ਤਰਜੀਹ ਦਿੰਦਿਆ ਹੋਇਆ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕਰਵਾਇਆ ਜਾਵੇ, ਤਾ ਜੋ ਸਰਕਾਰ ਅਤੇ ਵਿਭਾਗ ਦੁਆਰਾ ਮਿਥੇ ਗਏ ਟੀਚਿਆਂ ਨੂੰ ਸਮੇ ਸਿਰ ਮੁਕੰਮਲ ਕੀਤਾ ਜਾ ਸਕੇ ।