ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣਾ ਅਤੇ ਸਵੈ ਰੋਜ਼ਗਾਰ ਵੱਲ ਉਤਸ਼ਾਹਿਤ ਕਰਨਾ ਟ੍ਰੇਨਿੰਗ ਦਾ ਮੁੱਖ ਉਦੇਸ਼
ਯੁਵਕ ਸੇਵਾਵਾਂ ਵਿਭਾਗ ਯੂਥ ਕਲੱਬ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ
ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣਾ ਅਤੇ ਸਵੈ ਰੋਜ਼ਗਾਰ ਵੱਲ ਉਤਸ਼ਾਹਿਤ ਕਰਨਾ ਟ੍ਰੇਨਿੰਗ ਦਾ ਮੁੱਖ ਉਦੇਸ਼
ਤਰਨਤਾਰਨ , 18 ਮਈ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਸਦਕਾ ਇਕ ਰੋਜ਼ਾ ਯੂਥ ਕਲਬ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਜ਼ਿਲਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਵਿਖੇ ਆਯੋਜਿਤ ਕੀਤਾ ਗਿਆ। ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦੇ ਸੈਸ਼ਨ ਦੌਰਾਨ ਮੁਖ ਟ੍ਰੇਨਰ ਅਗੰਦਦੀਪ ਸਿੰਘ ਸੋਹਲ ਜ਼ਿਲਾ ਪ੍ਰਧਾਨ ਤਰਨਤਾਰਨ ਯੂਥ ਅਤੇ ਕੋਆਡੀਨੇਟਰ ਹਲਕਾ ਤਰਨਤਾਰਨ ਅਤੇ ਸਹਿ ਟ੍ਰੇਨਰ ਹਲਕਾ ਕੋਆਰਡੀਨੇਟਰ ਅਮ੍ਰਿਤਸਰ ਕੇਂਦਰੀ ਦੀਪਕ ਬੱਗਾ ਜੀ ਸਨ , ਇਸ ਨੇ ਨਾਲ ਹੀ ਹਲਕਾ ਖਡੂਰ ਸਾਹਿਬ ਦੇ ਯੂਥ ਕੋਆਡੀਨੇਟਰ ਨਿਰਮਲ ਸਿੰਘ ਢੋਟੀ, ਹਲਕਾ ਖੇਮਕਰਨ ਦੇ ਯੂਥ ਕੋਆਰਡੀਨੇਟਰ ਦਲਜੀਤ ਸਿੰਘ ਰਾਮੂਵਾਲ,
ਹਲਕਾ ਪੱਟੀ ਦੇ ਯੂਥ ਕੋਆਡੀਨੇਟਰ ਗੁਰਬਿੰਦਰ ਸਿੰਘ ਕਾਲੇਕੇ ਟ੍ਰੇਨਿੰਗ ਦੌਰਾਨ ਵਿਸ਼ੇਸ਼ ਤੋਰ ਤੇ ਮੌਜੂਦ ਰਹੇ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਵਿਸ਼ੇਸ਼ ਤੌਰ ‘ਤੇ ਪੁੱਜੇ। ਉਹਨਾਂ ਸਮੂਹ ਭਾਗੀਦਾਰਾਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਨੌਜਵਾਨਾ ਨੂੰ ਨਵੀਂ ਸੇਧ ਦੇਵੇਗਾ।
ਟ੍ਰੇਨਿੰਗ ਸੈਸ਼ਨ ਦੌਰਾਨ ਖਡੂਰ ਸਾਹਿਬ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਵੱਖ ਵੱਖ ਬੁਲਾਰਿਆਂ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰੰਗਲੇ ਪੰਜਾਬ ਦੀ ਸਿਰਜਣਾ ਦੀ ਡੋਰ ਨੌਜਵਾਨਾਂ ਦੇ ਮੋਢਿਆਂ ਉਤੇ ਹੈ ਤੇ ਨੌਜਵਾਨਾਂ ਨੂੰ ਸੂਬੇ ਦੀ ਭਲਾਈ ਪ੍ਰਤੀ ਆਪਣਾ ਰੋਲ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਥ ਕਲਬਾਂ ਦੇ ਗਠਨ ਨਾਲ ਨੌਜਵਾਨ ਪੀੜ੍ਹੀ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਲੋਕਾਂ ਨੂੰ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਸਬੰਧੀ ਜਨ ਜਾਗਰੂਕਤਾ ਫੈਲਾਏਗੀ ਅਤੇ ਖੇਡਾਂ ਦੇ ਮਹੱਤਵ ਨੂੰ ਸਮਝਦਿਆਂ ਆਪਣਾ ਧਿਆਨ ਤੇ ਐਨਰਜੀ ਖੇਡਾਂ ਵੱਲ ਲਗਾਏਗੀ।
ਨੌਜਵਾਨ ਪੀੜ੍ਹੀ ਸਾਡਾ ਭਵਿੱਖ ਹੈ ਤੇ ਸਾਡਾ ਭਵਿੱਖ ਮਾੜੀਆਂ ਕੁਰੀਤੀਆਂ ਤੋਂ ਦੂਰ ਰਹਿ ਕੇ ਚਮਕਦਾਰ ਹੋਵੇ, ਇਹ ਹੀ ਪੰਜਾਬ ਸਰਕਾਰ ਦਾ ਸੁਪਨਾ ਹੈ। ਉਨ੍ਹਾਂ ਕਿਹਾ ਕਿ ਯੂਥ ਕਲਬ ਲੋਕਾਂ ਨੂੰ ਨਵੀ ਸੇਧ ਦੇਣਗੇ। ਨੌਜਵਾਨ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਾਰ ਦੀਆਂ ਸਿਖਿਆਵਾਂ ਉੱਤੇ ਚੱਲ ਕੇ ਲੋਕਾਂ ਨੂੰ ਸਹੀ ਅਤੇ ਸਕਾਰਾਤਮਕ ਦਿਸ਼ਾ ਵੱਲ ਮੋੜਨ ਲਈ ਆਪਣਾ ਅਹਿਮ ਕਿਰਦਾਰ ਨਿਭਾਉਣਗੇ।
ਇਸ ਮੌਕੇ ਰਿਸੋਰਸ ਪਰਸਨ ਸ੍ਰੀ ਸੰਦੀਪ ਮਸੀਹ ਬਾਬਾ ਆਸ਼ਾ ਹੁਰਾ ਸੇਵਾ ਸੋਸਾਇਟੀ ਖੇਮਕਰਨ ਯੂਥ ਕਲੱਬ ਵੱਲੋਂ ਵਿਭਾਗ ਦੀਆਂ ਗਤੀਵਿਧੀਆ ਅਤੇ ਯੂਥ ਕਲੱਬਾਂ ਦੀ ਬਣਤਰ ਬਾਰੇ ਚਾਨਣਾ ਪਾਇਆ, ਯੁਵਕ ਸੇਵਾਵਾਂ ਵਿਭਾਗ ਵੱਲੋਂ ਸਪੈਸ਼ਲ ਡਿਊਟੀ ਤੇ ਤੈਨਾਤ ਇਸ ਟ੍ਰੇਨਿੰਗ ਦੇ ਨੋਡਲ ਅਫ਼ਸਰ ਪ੍ਰੋ ਜਸਪਾਲ ਸਿੰਘ ਗੁਰੂ ਗੋਬਿੰਦ ਸਿੰਘ ਕਾਲਜ ਸਰਹਾਲੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ , ਗਗਨਦੀਪ ਕੌਰ ਵੱਲੋਂ ਨੋਜਵਾਨ ਵਰਗ ਨਾਲ , ਆਪਣੇ ਤਜਰਬੇ ਸਾਂਝੇ ਕਰਦਿਆਂ ਨੌਜਵਾਨਾਂ ਅੰਦਰ ਜੋਸ਼ ਭਰਿਆ ਤੇ ਨਸ਼ਿਆਂ ਅਜਿਹੀਆ ਮਾੜੀ ਅਲਾਮਤਾਂ ਤੋਂ ਦੂਰ ਰਹਿਣ ਪ੍ਰਤੀ ਸੰਦੇਸ਼ ਦਿੱਤਾ।