ਐਸਡੀਐਮ ਦਫਤਰ ਤਰਨ ਤਾਰਨ ਵਿਖੇ ਹੋਈ ਮੌਕ ਡਰਿੱਲ ਡਰੋਨ ਤੇ ਹਵਾਈ ਹਮਲੇ ਤੋਂ ਬਾਅਦ ਬਚਾਅ ਕਾਰਜਾਂ ਦਾ ਕੀਤਾ ਅਭਿਆਸ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਐਸਡੀਐਮ ਦਫਤਰ ਤਰਨ ਤਾਰਨ ਵਿਖੇ ਹੋਈ ਮੌਕ ਡਰਿੱਲ
ਡਰੋਨ ਤੇ ਹਵਾਈ ਹਮਲੇ ਤੋਂ ਬਾਅਦ ਬਚਾਅ ਕਾਰਜਾਂ ਦਾ ਕੀਤਾ ਅਭਿਆਸ
ਤਰਨ ਤਾਰਨ, 31 ਮਈ
ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਅੱਜ ਐਸਡੀਐਮ ਦਫਤਰ ਤਰਨ ਤਾਰਨ ਵਿਖੇ ਮੌਕ ਡਰਿੱਲ ਕੀਤੀ ਗਈ ।
ਇਸ ਤਹਿਤ ਸੰਭਾਵੀ ਡਰੋਨ ਤੇ ਹਵਾਈ ਹਮਲੇ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਤੇ ਬਚਾਅ ਕਾਰਜਾਂ ਦਾ ਅਭਿਆਸ ਕੀਤਾ ਗਿਆ।
ਇਸ ਮੌਕ ਡਰਿੱਲ ਤਹਿਤ ਐਸਡੀਐਮ ਦਫਤਰ ਤਰਨ ਤਰਨ ਵਿਖੇ ਕੰਮਕਾਜ ਵਾਲੇ ਦਿਨ ਡਰੋਨ ਤੇ ਹਵਾਈ ਹਮਲੇ ਕਾਰਨ ਅੱਗ ਲੱਗਣ ਤੋਂ ਬਾਅਦ ਵਾਲੀ ਸਥਿਤੀ ਤੇ ਬਚਾਅ ਕਾਰਜਾਂ ਬਾਰੇ ਅਭਿਆਸ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਤਰਨ ਤਰਨ ਸ੍ਰੀ ਅਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਅਗਵਾਈ ਹੇਠ ਕੀਤੀ ਗਈ, ਇਸ ਮੌਕ ਡਰਿੱਲ ਵਿੱਚ ਸਿਵਲ ਪ੍ਰਸ਼ਾਸ਼ਨ, ਪੁਲਿਸ ਵਿਭਾਗ, ਮਾਲ ਵਿਭਾਗ, ਫਾਇਰ ਬਿਗ੍ਰੇਡ ਤੇ ਪੰਜਾਬ ਹੋਮ ਗਾਰਡ ਦੀ ਸਿਵਲ ਡਿਫੈਂਸ ਟੀਮ ਨੇ ਭਾਗ ਲਿਆ ।
ਇਸ ਮੌਕ ਡਰਿੱਲ ਦੌਰਾਨ ਡਰੋਨ ਹਮਲੇ ਤੋਂ ਤੁਰੰਤ ਬਾਅਦ ਹੂਟਰ ਵਜਾਕੇ ਸਭ ਨੂੰ ਖ਼ਤਰੇ ਬਾਰੇ ਸੂਚਿਤ ਕੀਤਾ ਗਿਆ । ਸੰਭਾਵੀ ਅੱਗ ਲੱਗਣ ਪਿੱਛੋੰ ਫਾਇਰ ਬਿ੍ਗੇਡ ਵੱਲੋਂ ਅੱਗ ਉੱਪਰ ਕਾਬੂ ਪਾਇਆ ਗਿਆ।
ਸਿਵਲ ਡਿਫੈਂਸ ਦੀਆਂ ਟੀਮਾਂ ਵੱਲੋਂ ਸੰਭਾਵੀ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਤੁਰੰਤ ਹਸਪਤਾਲ ਲਿਜਾਇਆ ਗਿਆ । ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਤੁਰੰਤ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ।