ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਵਿਸ਼ਵ ਵਾਤਾਵਰਣ ਦਿਵਸ ਸਬੰਧੀ ਪਿੰਡ ਬਨਵਾਲੀਪੁਰ ਵਿਖੇ ਕੀਤੀਆਂ ਗਈਆਂ ਗਤੀਵਿਧੀਆ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਵਿਸ਼ਵ ਵਾਤਾਵਰਣ ਦਿਵਸ ਸਬੰਧੀ ਪਿੰਡ ਬਨਵਾਲੀਪੁਰ ਵਿਖੇ ਕੀਤੀਆਂ ਗਈਆਂ ਗਤੀਵਿਧੀਆ
ਤਰਨ ਤਾਰਨ, 02 ਜੂਨ
ਜਲ ਸੰਕਟ ਜਾਗਰੂਕਤਾ ਮੁਹਿੰਮ ਅਤੇ ਵਿਸ਼ਵ ਵਾਤਾਵਰਣ ਦਿਵਸ 2025 ਦੀਆ ਪ੍ਰੀ -ਗਤੀਵਿਧੀਆ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋ ਪਿੰਡ ਬਨਵਾਲੀਪੁਰ ਬਲਾਕ ਨੌਸ਼ਹਿਰਾ ਪਨੂੰਆਂ ਜਿਲ੍ਹਾ ਤਰਨ ਤਾਰਨ ਵਿਖੇ ਵੱਖ-ਵੱਖ ਗਤੀਵਿਧੀਆ ਕੀਤੀਆਂ ਗਈਆਂ।
ਜਿਸ ਤਹਿਤ ਸਰਪੰਚ, ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਨੂੰ ਗਿੱਲੇ ਕੂੜੇ ਅਤੇ ਸੁੱਕੇ ਕੂੜੇ ਨੂੰ ਘਰੇਲੂ ਪੱਧਰ ਤੇ ਵੱਖਰਾ ਕਰਨ ਦੇ ਨਾਲ-ਨਾਲ ਸਿੰਗਲ ਯੂਜ਼ ਪਲਾਸਟਿਕ ਥੈਲੀਆਂ ਦੀ ਵਰਤੋ ਨਾ ਕਰਕੇ ਜੂਟ ਬੈਗ ਦਾ ਇਸਤੇਮਾਲ ਕਰਨ, ਪਲਾਸਟਿਕ ਵੈਸਟ ਨੂੰ ਵੱਖਰੇ ਕਰਕੇ ਪਲਾਸਟਿਕ ਵੈਸਟ ਯੂਨਿਟ ਤੇ ਭੇਜਣ ਲਈ ਜਾਗਰੂਕ ਕੀਤਾ ਗਿਆ ਅਤੇ ਪਾਣੀ ਦੀ ਸਾਂਭ ਸੰਭਾਲ ਅਤੇ ਜਲ ਸਪਲਾਈ ਸਕੀਮ ਤੋਂ ਸਾਫ਼ ਅਤੇ ਸ਼ੁੱਧ ਪਾਣੀ ਪ੍ਰਾਪਤ ਕਰਨ ਦੇ ਲਾਭ ਅਤੇ ਗੰਦੇ ਪਾਣੀ ਨਾਲ ਹੋਣ ਵਾਲੀਆ ਬਿਮਾਰੀਆਂ ਅਤੇ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਲਈ ਰੇਨ ਵਾਟਰ ਹਾਰਵੇਸਟਿੰਗ ਦਾ ਨਿਰਮਾਣ ਅਤੇ ਸਹੀ ਵਰਤੋ ਸਬੰਧੀ ਜਾਗਰੂਕ ਕੀਤਾ ਗਿਆ।