ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ‘ਤੇ ਸੀ. ਐਮ. ਦੀ ਯੋਗਸ਼ਾਲਾ ਤਹਿਤ ਪੁਲਿਸ ਲਾਇਨ ਤਰਨ ਤਾਰਨ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਜਿਲਾ ਪੱਧਰੀ ਯੋਗ ਸਮਾਗਮ
ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ‘ਤੇ ਸੀ. ਐਮ. ਦੀ ਯੋਗਸ਼ਾਲਾ ਤਹਿਤ ਪੁਲਿਸ ਲਾਇਨ ਤਰਨ ਤਾਰਨ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਜਿਲਾ ਪੱਧਰੀ ਯੋਗ ਸਮਾਗਮ
ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਬਣਾਏ ਰੱਖਣ ਲਈ ਯੋਗ ਬਹੁਤ ਹੀ ਲਾਹੇਵੰਦ-ਸ੍ਰੀ ਅਰਵਿੰਦਰਪਾਲ ਸਿੰਘ
ਤਰਨ ਤਾਰਨ, 21 ਜੂਨ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅੱਜ ਗਿਆਰਵੇਂ ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ‘ਤੇ ਸੀ. ਐਮ. ਦੀ ਯੋਗਸ਼ਾਲਾ ਤਹਿਤ ਜਿਲਾ ਪੱਧਰੀ ਯੋਗ ਸਮਾਗਮ ਪੁਲਿਸ ਲਾਇਨ ਤਰਨ ਤਾਰਨ ਵਿਖੇ ਮਨਾਇਆ ਗਿਆ। ਇਸ ਮੌਕੇ ਐਸ. ਡੀ. ਐੱਮ. ਤਰਨ ਤਾਰਨ ਸ਼੍ਰੀ ਅਰਵਿੰਦਰਪਾਲ ਸਿੰਘ, ਐਸ. ਡੀ. ਐੱਮ. ਪੱਟੀ ਸ਼੍ਰੀ ਕਰਨਬੀਰ ਸਿੰਘ, ਐਸ ਪੀ ਹੈਡ ਕੁਆਰਟਰ ਸ੍ਰੀ ਬਲਜੀਤ ਸਿੰਘ ਭੁੱਲਰ, ਜ਼ਿਲਾ ਯੂਥ ਅਫਸਰ ਜਸਲੀਨ ਕੌਰ, ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਜਗਵਿੰਦਰਜੀਤ ਸਿੰਘ, ਉਪ ਜਿਲਾ ਸਿੱਖਿਆ ਅਫਸਰ ਸਕੈਂਡਰੀ ਸ੍ਰੀ ਪਰਮਜੀਤ ਸਿੰਘ, ਡੀਐਸਪੀ ਹੈਡ ਕੁਆਰਟਰ ਸ੍ਰੀ ਕਮਲਜੀਤ ਸਿੰਘ ਔਲਖ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਇਸ ਤੋਂ ਇਲਾਵਾ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਡਾ. ਤਰੇਹਣ ਪਾਰਕ, ਪੱਟੀ, ਗੁਰੂ ਅੰਗਦ ਦੇਵ ਜੀ ਸਟੇਡੀਅਮ, ਖਡੂਰ ਸਾਹਿਬ, ਬਾਬਾ ਦੀਪ ਸਿੰਘ ਸਕੂਲ ਪਾਰਕ, ਭਿੱਖੀਵਿੰਡ, ਸਰਕਾਰੀ ਸੀਨੀਅਰ. ਸੈਕੰਡਰੀ. ਸਕੂਲ ਗੰਡੀਵਿੰਡ, ਗੁਰੂ ਅਰਜਨ ਦੇਵ ਜੀ ਸਟੇਡੀਅਮ, ਚੋਹਲਾ ਸਾਹਿਬ, ਗੁਰੂ ਅੰਗਦ ਦੇਵ ਜੀ ਪਾਰਕ, ਗੋਇੰਦਵਾਲ ਸਾਹਿਬ, ਛੀਨਾ ਬਿਧੀ ਚੰਦ, ਬਲਾਕ ਗੰਡੀਵਿੰਡ, ਵਿਖੇ ਵੀ ਵਿਸ਼ੇਸ ਯੋਗ ਸਮਾਗਮ ਕਰਵਾਏ ਗਏ। ਜਿਸ ਵਿੱਚ ਲੋਕਾਂ ਨੇ ਵੱਧ ਚੱੜ੍ਹ ਕੇ ਹਿੱਸਾ ਲਿਆ, ਯੋਗ ਦਿਵਸ ਮੌਕੇ ਐਸ. ਡੀ. ਐੱਮ. ਤਰਨ ਤਾਰਨ ਸ਼੍ਰੀ ਅਰਵਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਹਰ ਉਮਰ ਦੇ ਲੋਕਾਂ ਲਈ ਲਾਭਦਾਇਕ ਹੈ ਅਤੇ ਹਰ ਰੋਜ਼ ਸਵੇਰੇ ਯੋਗ ਕਰਨ ਨਾਲ ਸਾਡੇ ਸਰੀਰ ਦਾ ਲਚਕੀਲਾਪਨ ਵੱਧਦਾ, ਸਰੀਰ ਦੇ ਜੋੜਾਂ ਨੂੰ ਠੀਕ ਰੱਖਦਾ ਅਤੇ ਇਹ ਬਲੱਡ-ਪ੍ਰੈਸ਼ਰ, ਮੋਟਾਪਾ, ਅਤੇ ਤਣਾਵ ਨੂੰ ਵੀ ਘਟਾਉਂਦਾ ਅਤੇ ਆਪਣੇ ਦਿਲ ਨੂੰ ਵੀ ਠੀਕ ਰੱਖਦਾ ਹੈ।
ਯੋਗ ਦੀ ਸ਼ੁਰੂਆਤ ਭਾਰਤ ਚ ਅੱਜ ਤੋਂ 5000 ਸਾਲ ਪਹਿਲਾ ਹੋਈ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਯੋਗ ਵਿਸ਼ਵ ਭਰ ਵਿੱਚ ਲੋਕਪ੍ਰਿਅ ਹੋ ਰਿਹਾ ਹੈ ਅਤੇ ਯੋਗ ਸਹੀ ਤਰੀਕੇ ਨਾਲ ਜ਼ਿੰਦਗੀ ਜੀਣ ਦਾ ਵਿਗਿਆਨ ਹੈ, ਇਸ ਲਈ ਇਸ ਨੂੰ ਰੋਜਾਨਾ ਜਿੰਦਗੀ ਵਿੱਚ ਯੋਗ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗ ਦਾ ਚਲਣ ਦੁਨੀਆਂ ਭਰ ਵਿੱਚ ਵੱਧ ਰਿਹਾ ਹੈ, ਯੋਗ ਬਾਰੇ ਸਹੀ ਸ਼ਬਦਾ ਵਿੱਚ ਕਿਹਾ ਜਾਵੇ ਤਾਂ ਇਹ ਉਹ ਵਿਗਿਆਨ ਜੋ ਆਪਣੇ-ਆਪ ਦੇ ਨਾਲ ਸਮਾਜ ਦੇ ਨਾਲ ਤਾਲਮੇਲ ਬਣਾਉਣ ਦਾ ਕੰਮ ਕਰਦਾ ਹੈ ਅਤੇ ਯੋਗ ਅਭਿਆਨ ਰੋਜ਼ਾਨਾ ਕਰਨ ਵਾਲੇ ਵਿਅਕਤੀ ਦਾ ਦ੍ਰਿਸ਼ਟੀਕੋਣ ਹਮੇਸ਼ਾ ਸਕਾਰਤਮਕ ਹੁੰਦਾ ਹੈ ਅਤੇ ਯੋਗ ਸਿਹਤ ਲਈ ਕਿਸੇ ਵੀ ਵਰਦਾਨ ਤੋਂ ਘੱਟ ਨਹੀਂ ਹੈ। ਇੱਕ ਧਰਤੀ ਇੱਕ ਸਿਹਤ ਲਈ ਯੋਗਾ ਇਸ ਸਾਲ ਦਾ ਯੋਗ ਥੀਮ ਹੈ। ਇਸ ਤੋਂ ਭਾਵ ਹੈ, ਕਿ ਯੋਗ ਇਨਸਾਨ ਦੇ ਸਰੀਰ ਦੀ ਤੰਦਰੁਸਤੀ ਲਈ ਬਹੁਤ ਜਰੂਰੀ ਹੈ ਅਤੇ ਪੂਰੀ ਧਰਤੀ ਦੇ ਸਵਾਸਥ ਨੂੰ ਵੀ ਮਜਬੂਤ ਕਰਦਾ ਹੈ। ਥੀਮ, ਇਸ ਵਿਸ਼ੇ ਦੀ ਜਾਣਕਾਰੀ ਦਿੰਦਾ ਹੈ ਕਿ ਅਸੀ ਸਾਰੇ ਜੀਵਿਤ ਪ੍ਰਾਣੀ, ਧਰਤੀ ਦੇ ਵਸਨੀਕ ਹਾਂ ਅਤੇ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਅਸੀ ਸਾਰੇ ਮਿਲ ਜੁਲ ਕੇ ਧਰਤੀ ਦੇ ਰਹਿ ਰਹੇ ਮਨੁੱਖੀ ਸਮਾਜ ਦੀ ਤੰਦਰੁਸਤੀ ਲਈ ਯੋਗ ਨੂੰ ਅਪਣਾਈਏ, ਜਦੋਂ ਧਰਤੀ ਦਾ ਹਰ ਇੱਕ ਇਨਸਾਨ ਸਹੀ ਜੀਵਨ, ਸਚੇਤਨਤਾ ਅਤੇ ਆਪਣੇ ਕੰਮ ਦੇ ਪ੍ਰਤੀ ਜਾਗਰੂਕ ਹੋਵੇਗਾ ਤਾਂ ਇਸ ਦਾ ਅਸਰ ਸਾਡੇ ਵਾਤਾਵਰਣ ਤੇ ਜਰੂਰ ਪਵੇਗਾ।
ਇਸ ਮੌਕੇ ਵਾਈਸ ਚੇਅਰਮੈਨ ਸ੍ਰੀ ਗੁਰਦੇਵ ਸਿੰਘ ਸੰਧੂ, ਜਿਲਾ ਆਯੂਸ਼ ਅਫਸਰ ਡਾ. ਮਨਿੰਦਰ ਸਿੰਘ ਸੀ. ਐਮ. ਦੀ ਯੋਗਸ਼ਾਲਾ ਦੇ ਜਿਲਾ ਕੋਆਰਡੀਨੇਟਰ ਹਰਮਨਦੀਪ ਸਿੰਘ, ਡਾ. ਦਿਨੇਸ਼ ਕੁਮਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਸੰਦੀਪ ਕੁਮਾਰ, ਡਾ. ਜੋਤੀ ਭਾਟੀਆ, ਡਾ. ਮਨਿੰਦਰ ਸਿੰਘ , ਡਾ. ਚਾਰੂ ਅਰੋੜਾ, ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕੌਂਸਲਰਾਂ ਤੇ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ ਤੇ ਆਮ ਲੋਕਾਂ ਨੇ ਯੋਗ ਸਮਾਗਮ ਵਿੱਚ ਸ਼ਿਰਕਤ ਕੀਤੀ।