ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ ਨੇ ਬਲਾਕ ਖੇਤੀਬਾੜੀ ਦਫਤਰ ਚੋਹਲਾ ਸਾਹਿਬ ਵਿਖੇ ਹਾਈਟੈਕ ਮਿੱਟੀ ਪਰਖ ਆਈ. ਸੀ. ਪੀ. ਮਸ਼ੀਨ ਦਾ ਕੀਤਾ ਨਿਰੀਖਣ
ਪ੍ਰਕਾਸ਼ਨ ਦੀ ਮਿਤੀ : 24/06/2025
ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ ਨੇ ਬਲਾਕ ਖੇਤੀਬਾੜੀ ਦਫਤਰ ਚੋਹਲਾ ਸਾਹਿਬ ਵਿਖੇ ਹਾਈਟੈਕ ਮਿੱਟੀ ਪਰਖ ਆਈ. ਸੀ. ਪੀ. ਮਸ਼ੀਨ ਦਾ ਕੀਤਾ ਨਿਰੀਖਣ
ਤਰਨ ਤਾਰਨ 23 ਜੂਨ:
ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬਲਾਕ ਦਫਤਰ ਚੋਹਲਾ ਸਾਹਿਬ ਦਾ ਦੌਰਾ ਕੀਤਾ ਗਿਆ।
ਇਸ ਸਮੇਂ ਉਹਨਾਂ ਨਾਲ ਡਾ. ਹਰਪਾਲ ਸਿੰਘ ਪੰਨੂ ਮੁੱਖ ਖੇਤੀਬਾੜੀ ਅਫਸਰ, ਜਿਲਾ ਤਰਨ ਤਾਰਨ, ਡਾ. ਅਮਰਦੀਪ ਸਿੰਘ ਬਲਾਕ ਖੇਤੀਬਾੜੀ ਅਫਸਰ ਚੋਹਲਾ ਸਾਹਿਬ, ਡਾ. ਤੇਜਬੀਰ ਸਿੰਘ ਭੰਗੂ ਬਲਾਕ ਖੇਤੀਬਾੜੀ ਅਫਸਰ ਭਿੱਖੀਵਿੰਡ, ਡਾ. ਪ੍ਰਭਮਿਸਰਨ ਸਿੰਘ ਖੇਤੀਬਾੜੀ ਵਿਕਾਸ ਅਫਸਰ (ਇੰਨ) ਜਿਲਾ ਤਰਨ ਤਾਰਨ, ਸ੍ਰੀ ਇੰਦਰਪਾਲ ਸਿੰਘ ਬੀ. ਟੀ. ਐਮ. ਆਤਮਾ, ਸਮੂਹ ਸਟਾਫ ਬਲਾਕ ਖੇਤੀਬਾੜੀ ਦਫਤਰ ਚੋਹਲਾ ਸਾਹਿਬ ਹਾਜ਼ਰ ਸਨ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਹਰਪਾਲ ਸਿੰਘ ਪੰਨੂ ਨੇ ਮਾਣਯੋਗ ਐਮ. ਐਲ. ਏ. ਹਲਕਾ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਦਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਫਤਰ ਚੋਹਲਾ ਸਾਹਿਬ ਵਿਖੇ ਆਉਣ ਤੇ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਵਿਭਾਗੀ ਕੰਮਾਂ ਅਤੇ ਹਾਈਟੈਕ ਮਿੱਟੀ ਪਰਖ ਆਈ. ਸੀ. ਪੀ. ਮਸ਼ੀਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਸਬੰਧੀ ਉਹਨਾਂ ਵੱਲੋਂ ਉਚੇਚੇ ਤੌਰ ਦਫਤਰ ਵਿੱਚ ਸਥਾਪਿਤ ਆਈ. ਸੀ. ਪੀ. ਲੈਬ ਦਾ ਦੌਰਾ ਕੀਤਾ, ਜਿਸ ਵਿੱਚ ਉਹਨਾਂ ਮਿੱਟੀ ਪਰਖ ਟੈਸਟਿੰਗ ਹੁੰਦਿਆਂ ਵੇਖਿਆ।
ਇਸ ਮੌਕੇ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਵੱਧ ਤੋਂ ਵੱਧ ਕਿਸਾਨਾਂ ਦੇ ਮਿੱਟੀ ਦੇ ਸੈਂਪਲ ਟੈਸਟ ਕਰਕੇ ਕਿਸਾਨਾਂ ਨੂੰ ਸੋਇਲ ਹੈਲਬ ਕਾਰਡ ਵੰਡੇ ਜਾਣ ਤਾਂ ਜੋ ਇਸ ਸਮੇਂ ਝੋਨੇ ਦੇ ਸੀਜ਼ਨ ਵੇਲੇ ਕਿਸਾਨ ਆਪਣੇ ਖੇਤਾਂ ਵਿੱਚ ਲੋੜ ਅਨੁਸਾਰ ਖਾਦ ਦੀ ਵਰਤੋਂ ਕਰ ਸਕਣ।
ਇਸ ਮੌਕੇ ਹੋਰਨਾਂ ਅਧਿਕਾਰੀਆਂ ਤੋਂ ਇਲਾਵਾ ਪਤਵੰਤੇ ਸੱਜਣ ਵੀ ਹਾਜ਼ਰ ਸਨ।