• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਜ਼ਿਲ੍ਹੇ ਦੇ 6 ਸੈਂਟਰਾਂ ਵਿੱਚ ਅਧਿਆਪਕਾਂ ਦੀ ਲਗਾਈ ਗਈ ਟ੍ਰੇਨਿੰਗ ਵਰਕਸ਼ਾਪ

ਪ੍ਰਕਾਸ਼ਨ ਦੀ ਮਿਤੀ : 16/07/2025

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਜ਼ਿਲ੍ਹੇ ਦੇ 6 ਸੈਂਟਰਾਂ ਵਿੱਚ ਅਧਿਆਪਕਾਂ ਦੀ ਲਗਾਈ ਗਈ ਟ੍ਰੇਨਿੰਗ ਵਰਕਸ਼ਾਪ

ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਧਿਆਪਕ ਪਾ ਸਕਦੇ ਹਨ ਵਡਮੁੱਲਾ ਯੋਗਦਾਨ-ਪਰਮਜੀਤ ਸਿੰਘ

ਤਰਨ ਤਾਰਨ 16 ਜੁਲਾਈ :

ਡਾਇਰੈਕਟਰ ਐਸ ਸੀ ਈ ਆਰ ਟੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਤਰਨ ਤਾਰਨ ਦੀ ਯੋਗ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ 2 ਰੋਜ਼ਾ ਟ੍ਰੇਨਿੰਗ ਵਰਕਸ਼ਾਪ ਜੋ ਕਿ ਜ਼ਿਲ੍ਹੇ ਦੇ 6 ਸੈਂਟਰਾਂ ਵਿੱਚ ਚੱਲ ਰਹੀ ਹੈ।

ਇਸਦੇ ਪਹਿਲੇ ਦਿਨ ਅੱਜ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ. ਪਰਮਜੀਤ ਸਿੰਘ ਵੱਲੋਂ ਅਧਿਆਪਕ ਸਾਹਿਬਾਨ ਨੂੰ ਸੰਬੋਧਨ ਕੀਤਾ । ਜ਼ਿਲੇ ਦੇ 6 ਵੱਖ-ਵੱਖ ਸੈਂਟਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਆ, ਡਾਈਟ ਕੈਰੋਂ, ਐਸ ਜੀ ਏ ਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਕੰਨਿਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਕੰਨਿਆ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ ਲੜਕੇ ਵਿੱਚ ਅਧਿਆਪਕਾਂ ਦੀ 2 ਰੋਜ਼ਾ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ।

ਇਸ ਟ੍ਰੇਨਿੰਗ/ਵਰਕਸ਼ਾਪ ਵਿੱਚ ਅਧਿਆਪਕ ਸਾਹਿਬਾਨ ਨੂੰ ਯੁੱਧ ਨਸ਼ਿਆਂ ਵਿਰੁੱਧ ਵਿਸ਼ੇ ਅਧੀਨ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਬੋਲਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰ ਪਰਮਜੀਤ ਸਿੰਘ ਨੇ ਕਿਹਾ ਕਿ ਨਸ਼ੇ ਇਨਸਾਨ ਦਾ ਜੀਵਨ ਤਬਾਹ ਕਰ ਦਿੰਦੇ ਹਨ । ਇਸ ਸਬੰਧੀ ਸਾਨੂੰ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਨਸ਼ੇ ਤੋਂ ਦੂਰ ਰਹਿਣ ਅਤੇ ਆਪਣੇ ਆਲੇ ਦੁਆਲੇ ਨਸ਼ਾ ਕਰ ਰਹੇ ਲੋਕਾਂ ਨੂੰ ਸਮਝਾ ਕੇ ਮੁੱਖ ਧਾਰਾ ਵਿੱਚ ਮੋੜਨਾ ਚਾਹੀਦਾ ਹੈ।

ਡਾਈਟ ਪ੍ਰਿੰਸੀਪਲ ਸੀ੍ ਮੰਗਤ ਸਿੰਘ ਨੇ ਕਿਹਾ ਕਿ ਨਸ਼ੇ ਦੇ ਨਾਲ ਸਿਰਫ ਇੱਕ ਜ਼ਿੰਦਗੀ ਹੀ ਤਬਾਹ ਨਹੀਂ ਹੁੰਦੀ ਸਗੋਂ ਪੂਰਾ ਘਰ ਬਰਬਾਦ ਹੋ ਜਾਂਦਾ ਹੈ । ਇਸ ਲਈ ਇਹ ਸਾਡਾ ਸਾਰਿਆਂ ਦਾ ਨਿੱਜ਼ੀ ਫਰਜ ਬਣਦਾ ਹੈ ਕਿ ਅਸੀਂ ਸਮਾਜ ਵਿੱਚੋਂ ਨਸ਼ੇ ਦੇ ਖਾਤਮੇ ਦੇ ਲਈ ਚੰਗੇ ਕਦਮ ਪੁੱਟ ਸਕੀਏ ।

ਇਸ ਮੌਕੇ ਬੋਲਦਿਆਂ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਸੁਖਬੀਰ ਸਿੰਘ ਕੰਗ ਨੇ ਅਧਿਆਪਕ ਸਾਹਿਬਾਨ ਨੂੰ ਇਹਨਾਂ ਸੈਮੀਨਾਰਾਂ ਤੋਂ ਬਿਹਤਰੀਨ ਸਿੱਖਿਆ ਹਾਸਲ ਕਰਨ ਅਤੇ ਉਸ ਨੂੰ ਸਹੀ ਰੂਪ ਵਿੱਚ ਸਕੂਲੀ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਬੋਲਦਿਆਂ ਲੈਕਚਰਾਰ ਸ੍ਰ ਬਲਜਿੰਦਰ ਸਿੰਘ ਅਤੇ ਸ੍ਰ ਬਿਕਰਮਜੀਤ ਸਿੰਘ ਨੇ ਕਿਹਾ ਕਿ ਇਸ ਟ੍ਰੇਨਿੰਗ ਪ੍ਰਤੀ ਅਧਿਆਪਕਾਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਦਾ ਇਹ ਉਪਰਾਲਾ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।