• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਮੀਡੀਏਸ਼ਨ ਫਾਰ ਦੀ ਨੇਸ਼ਨ ਕੈਪਏਨ ਅਤੇ ਹੋਰ ਸਕੀਮਾਂ, ਸੇਵਾਵਾਂ ਸਬੰਧੀ ਆਗਾਜ਼

ਪ੍ਰਕਾਸ਼ਨ ਦੀ ਮਿਤੀ : 21/08/2025

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਮੀਡੀਏਸ਼ਨ ਫਾਰ ਦੀ ਨੇਸ਼ਨ ਕੈਪਏਨ ਅਤੇ ਹੋਰ ਸਕੀਮਾਂ, ਸੇਵਾਵਾਂ ਸਬੰਧੀ ਆਗਾਜ਼
ਤਰਨ ਤਾਰਨ, 20 ਅਗਸਤ:
ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ, ਨਿਊ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ ਐਸ ਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਜਿਲ੍ਹਾ ਅਤੇ ਸ਼ੈਸਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਦੀ ਅਗਵਾਈ ਹੇਠ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ  ਮੀਡੀਏਸ਼ਨ ਫਾਰ ਦੀ ਨੇਸ਼ਨ ਕੈਪਏਨ ਚਲਾਈ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮਿਸ ਸ਼ਿਲਪਾ, ਸੀ ਜੇ ਐਮ-ਕਮ ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਇਸ ਕੰਪੇਨ ਅਧੀਨ ਅਦਾਲਤਾਂ ਵਿੱਚ ਲੰਬਿਤ ਕੇਸਾਂ ਨੂੰ ਮੀਡੀਏਸ਼ਨ ਸੈਂਟਰ ਵਿੱਚ ਰੈਫਰ ਕਰਵਾ ਕੇ ਆਪਸੀ ਸਹਿਮਤੀ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਵਿੱਚ ਝਗੜੇ ਨੂੰ ਨਿਪਟਾਉਣ ਲਈ ਇਕ ਟਰੇਨਡ ਮੀਡੀਏਟਰ ਦੀ ਡਿਊਟੀ ਲਗਾਈ ਜਾਵੇਗੀ, ਜੋ ਕਿ ਪਾਰਟੀਆਂ ਨੂੰ ਇਹ ਸਮਝਾਉਣਗੇ ਕਿ ਇਸ ਝਗੜੇ ਨੂੰ ਖਤਮ ਕਰਨ ਦੇ ਕੀ ਫਾਇੰਦੇ ਹਨ, ਮੀਡੀਏਸ਼ਨ ਵਿੱਚ ਆਪਸੀ ਸਹਿਮਤੀ ਦੇ ਜੋਰ ਦਿੱਤਾ ਜਾਵੇਗਾ। ਜਿਸ ਨਾਲ ਝਗੜੇ ਦਾ ਵੀ ਨਿਪਟਾਰਾਂ ਹੋ ਜਾਵੇ ਅਤੇ ਆਪਸੀ ਪਿਆਰ ਵੀ ਬਣਿਆ ਰਹੇ।
ਉਨ੍ਹਾਂ ਕਿਹਾ ਕਿ ਇਸ ਕੰਪੇਨ ਸਬੰਧੀ ਮਿਸ ਸ਼ਿਲਪਾ, ਸੀ ਜੇ ਐਮ-ਕਮ ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦੇ ਸਬੰਧ ਵਿੱਚ ਮਾਨਯੋਗ ਜਿਲ੍ਹਾਂ ਅਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵਲੋਂ ਨਿਆਇਕ ਅਧਿਕਾਰੀਆਂ ਅਤੇ ਮੀਡੀਏਟਰ ਨਾਲ ਮੀਟਿੰਗਾਂ ਕੀਤੀਆਂ ਗਈਆਂ, ਤਾਂ ਜੋ ਇਸ ਕੰਪੇਨ ਦਾ ਵੱਧ ਤੋਂ ਵੱਧ ਲਾਭ ਪਬਲਿਕ ਤੱਕ ਪਹੁੰਚਾਇਆ ਜਾਂ ਸਕੇ ਅਤੇ ਇਸ ਕੰਪੇਨ ਨੂੰ ਸਫਲ ਬਣਾਇਆ ਜਾ ਸਕੇ।