A golden opportunity for the youth of Punjab to hone their skills

ਪੰਜਾਬ ਦੇ ਨੌਜਵਾਨਾਂ ਲਈ ਆਪਣੇ ਹੁਨਰ ਵਿਚ ਵਾਧਾ ਕਰਨ ਦਾ ਸੁਨਹਿਰੀ ਮੌਕਾ
ਮਹਾਤਮਾ ਗਾਂਧੀ ਨੈਸ਼ਨਲ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ
ਤਰਨਤਾਰਨ , 19 ਮਾਰਚ :—ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਵੱਲੋਂ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਅਤੇ ਵਾਧਾ ਕਰਨ ਦੀ ਪਹਿਲਕਦਮੀ ਕਰਦਿਆਂ ਦੇਸ਼ ਭਰ ਤੋਂ ਮਹਾਤਮਾ ਗਾਂਧੀ ਰਾਸ਼ਟਰੀ ਫੈਲੋਸ਼ਿਪ (ਐਮ.ਜੀ.ਐਨ.ਐੱਫ.) ਲਈ ਅਰਜ਼ੀਆਂ ਦੀ ਮੰਗ ਕੀਤੀ ਗਈ। ਐਮ.ਜੀ.ਐਨ.ਐੱਫ. ਦਾ ਮੰਤਵ ਹੁਨਰ ਵਿਕਾਸ ਰਾਹੀਂ ਸਰਕਾਰੀ ਕੰਮਕਾਜ ਦੇ ਵਿਕੇਂਦਰੀਕਰਨ ਲਈ ਜ਼ਿਲ੍ਹਾ ਪੱਧਰੀ ਸਕਿੱਲ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। ਆਪਣੀ ਸਿਖਲਾਈ ਦੌਰਾਨ ਫੈਲੋਜ਼ ਜ਼ਿਲ੍ਹਾ ਪੱਧਰ ‘ਤੇ ਹੁਨਰ ਪ੍ਰੋਗਰਾਮਾਂ ਦੇ ਵਿਕਾਸ, ਪ੍ਰਬੰਧਨ ਅਤੇ ਤਾਲਮੇਲ ਲਈ ਜ਼ਿਲ੍ਹਾ ਹੁਨਰ ਕਮੇਟੀ (ਡੀਐਸਸੀ) ਲਈ ਇੱਕ ਮਜ਼ਬੂਤ ਕੜੀ ਹੋਣਗੇ ਜੋ ਰੀਸੋਰਸ ਪਰਸਨ ਵਜੋਂ ਕੰਮ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸੰਕਲਪ ਤਹਿਤ ਐਮ.ਐਸ.ਡੀ.ਈ. ਵੱਲੋਂ ਮਹਾਤਮਾ ਗਾਂਧੀ ਨੈਸ਼ਨਲ ਫੈਲੋਸ਼ਿਪ (ਐਮ.ਜੀ.ਐਨ.ਐਫ.) ਦੇ ਦੂਜੇ ਪੜਾਅ ਦੀ ਸ਼ੁਰੂਆਤ 9 ਆਈ.ਆਈ.ਐਮਜ਼ ਨਾਲ ਅਕਾਦਮਿਕ ਭਾਈਵਾਲਾਂ ਵਜੋਂ ਕੀਤੀ ਗਈ ਹੈ ਜਿਹਨਾਂ ਵਿਚ ਆਈ.ਆਈ.ਐਮ. ਬੰਗਲੌਰ, ਆਈ.ਆਈ.ਐਮ. ਅਹਿਮਦਾਬਾਦ, ਆਈ.ਆਈ.ਐਮ. ਲਖਨਊ, ਆਈ.ਆਈ.ਐਮ. ਕੋਜ਼ੀਕੋਡ, ਆਈ.ਆਈ.ਐਮ. ਵਿਸ਼ਾਖਾਪਟਨਮ, ਆਈ.ਆਈ.ਐਮ. ਉਦੈਪੁਰ, ਆਈ.ਆਈ.ਐਮ. ਨਾਗਪੁਰ, ਆਈ.ਆਈ.ਐਮ. ਰਾਂਚੀ ਅਤੇ ਆਈ.ਆਈ.ਐਮ. ਜੰਮੂ ਸ਼ਾਮਲ ਹਨ।
ਉਹਨਾਂ ਅੱਗੇ ਦੱਸਿਆ ਕਿ ਫੈਲੋਜ਼ ਦੀ ਚੋਣ ਆਈ.ਆਈ.ਐਮ. ਬੰਗਲੌਰ ਵੱਲੋਂ ਚੱਲ ਰਹੀ ਆਮ ਦਾਖਲਾ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਆਨਲਾਈਨ ਅਰਜ਼ੀਆਂ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 27 ਮਾਰਚ, 2021 ਹੈ। ਐਮ.ਜੀ.ਐਨ.ਐੱਫ. ਦੋ ਸਾਲਾ ਅਕਾਦਮਿਕ ਪ੍ਰੋਗਰਾਮ ਹੈ ਜਿਸ ਵਿਚ ਆਈ.ਆਈ.ਐਮ. ਵਿਖੇ ਕਲਾਸਰੂਮ ਸੈਸ਼ਨ ਦੇ ਨਾਲ ਜ਼ਿਲ੍ਹਾ ਪੱਧਰ ‘ਤੇ ਵਿਸਤ੍ਰਿਤ ਫੀਲਡ ਸੈਸ਼ਨ ਸ਼ਾਮਲ ਹਨ। ਫੈਲੋਜ਼ ਸਮੁੱਚੇ ਸਕਿੱਲ ਈਕੋਸਿਸਟਮ ਨੂੰ ਸਮਝਣ ਲਈ ਅਕਾਦਮਿਕ ਮੁਹਾਰਤ ਅਤੇ ਤਕਨੀਕੀ ਕੁਸ਼ਲਤਾ ਹਾਸਲ ਕਰਨਗੇ ਅਤੇ ਜ਼ਿਲ੍ਹਾ ਹੁਨਰ ਵਿਕਾਸ ਯੋਜਨਾਵਾਂ (ਡੀ.ਐਸ.ਡੀ.ਪੀਜ਼) ਬਣਾ ਕੇ ਜ਼ਿਲ੍ਹਾ ਪੱਧਰ ‘ਤੇ ਹੁਨਰ ਵਿਕਾਸ ਯੋਜਨਾਵਾਂ ਦੇ ਪ੍ਰਬੰਧਨ ਲਈ ਜ਼ਿਲ੍ਹਾ ਹੁਨਰ ਕਮੇਟੀ (ਡੀ.ਐਸ.ਸੀਜ਼) ਦੀ ਸਹਾਇਤਾ ਕਰਨਗੇ। ਅਰਜ਼ੀ ਦੇਣ ਦੀ ਆਖ਼ਰੀ ਤਰੀਕ 27 ਮਾਰਚ 2021 ਹੈ ਅਤੇ ਅਪਲਾਈ ਕਰਨ ਸਬੰਧੀ ਵਧੇਰੇ ਜਾਣਕਾਰੀ You are being redirected… ਲਿੰਕ ਤੋਂ ਲਈ ਜਾ ਸਕਦੀ ਹੈ।