Close

Action will be taken against E.O who do not submit EPF of Sweepers – Member Sanitation Commission

Publish Date : 06/10/2021
MSC

ਸਫਾਈ ਕਰਮਚਾਰੀਆਂ ਦਾ ਈ ਪੀ ਐਫ ਜਮਾ ਨਾ ਕਰਵਾਉਣ ਵਾਲੇ ਈ. ਓ ਵਿਰੁੱਧ ਕਾਰਵਾਈ ਹੋਵੇਗੀ-ਮੈਂਬਰ ਸਫਾਈ ਕਮਿਸ਼ਨ
ਸਫਾਈ ਕਰਮਚਾਰੀਆਂ ਦੀ ਸ਼ਿਕਾਇਤ ਉਤੇ ਸੁਣਵਾਈ ਲਈ ਪੱਟੀ ਪਹੁੰਚੇ ਕਮਿਸ਼ਨ ਦੇ ਮੈਂਬਰ
ਤਰਨਤਾਰਨ, 4 ਅਕਤੂਬਰ (      )-ਸਫਾਈ ਕਮਿਸ਼ਨ ਦੇ ਮੈਂਬਰ ਸ. ਇੰਦਰਜੀਤ ਸਿੰਘ, ਜੋ ਕਿ ਪੱਟੀ ਵਿਚ ਕੰਮ ਕਰਦੇ ਸਫਾਈ ਕਰਮਚਾਰੀਆਂ ਤੇ ਸੀਵਰ ਮੈਨਾਂ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ ਉਤੇ ਪੜਤਾਲ ਕਰਨ ਲਈ ਪੱਟੀ ਆਏ ਸਨ, ਨੇ ਦੱਸਿਆ ਕਿ ਕੌਂਸਲ ਵਿਚ ਕੰਮ ਕਰਦੇ ਈ. ਓ. ਨੇ ਤਿੰਨ ਸਾਲ ਤੋਂ ਕਰਮਚਾਰੀ ਦਾ ਈ ਪੀ ਐਫ ਜਮਾ ਨਹੀਂ ਕਰਵਾਇਆ, ਜੋ ਕਿ 30 ਲੱਖ ਦੇ ਕਰੀਬ ਬਣਦਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਵਿਸ਼ੇਸ਼ ਨੰਬਰ ਨਹੀਂ ਦਿੱਤਾ ਗਿਆ ਅਤੇ ਨਾ ਹੀ ਕਰਮਚਾਰੀਆਂ ਦੀ ਤਨਖਾਹ ਉਨਾਂ ਦੇ ਬੈਂਕ ਖਾਤਿਆਂ ਵਿਚ ਪਾਈ ਜਾਂਦੀ ਹੈ।
   ਸ. ਇੰਦਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਨਖਾਹ ਖਾਤਿਆਂ ਵਿਚ ਪਾਉਣੀ ਤੇ ਈ ਪੀ ਐਫ ਜਮਾ ਕਰਵਾਉਣਾ ਜ਼ਰੂਰੀ ਹੈ, ਪਰ ਅਜਿਹਾ ਨਾ ਕਰਕੇ ਅਧਿਕਾਰੀ ਨੇ ਵੱਡੀ ਗਲਤੀ ਕੀਤੀ ਹੈ, ਜਿਸ ਖਿਲਾਫ ਕਾਨੂੰਨੀ ਕਾਰਵਾਈ ਲਈ ਸਰਕਾਰ ਨੂੰ ਲਿਖਿਆ ਜਾਵੇਗਾ। ਉਨਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਹੇਠਲੇ ਦਰਜੇ ਦੇ ਲੋਕਾਂ ਨੂੰ ਚੰਗੀ ਜਿੰਦਗੀ ਜੀਣ ਦਾ ਮੌਕੇ ਦਿੱਤਾ ਜਾਵੇ, ਪਰ ਹੈਰਾਨੀ ਦੀ ਗੱਲ ਹੈ ਕਿ ਸਫਾਈ ਅਤੇ ਸੀਵਰ ਦਾ ਕੰਮ ਕਰਦੇ ਇੰਨਾਂ ਲੋਕਾਂ ਦਾ ਹੱਕ ਵੀ ਨਹੀਂ ਮਿਲ ਰਿਹਾ। ਇਸ ਮੌਕੇ ਸ. ਹਰਪ੍ਰੀਤ ਸਿੰਘ, ਸ. ਮਲਕੀਤ ਸਿੰਘ, ਪ੍ਰਧਾਨ ਦਲਬੀਰ ਸਿੰਘ, ਸ. ਸੁਰਜੀਤ ਸਿੰਘ, ਸ੍ਰੀ ਬਲਵੰਤ ਰਾਏ, ਸ੍ਰੀ ਗੁਰਨਾਮ ਸਿੰਘ, ਸ੍ਰੀ ਕਪਿਲ ਦੇਵ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।