After voting all EVM’S of all four constituencies of Tarn Taran district are kept in Strong Room under surveillance of CCTV and Tight Security -District Election Officer Tarn Taran

Publish Date : 20/05/2019
Dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮੱਤਦਾਨ ਤੋਂ ਬਾਅਦ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੀਆਂ ਈ. ਵੀ. ਐਮਜ਼ ਨੂੰ ਰੱਖਿਆ ਸਖਤ ਸੁਰੱਖਿਆ ਪ੍ਰਬੰਧਾਂ ਹੇਠ-ਜ਼ਿਲ੍ਹਾ ਚੋਣ ਅਫ਼ਸਰ
ਸਟਰੌਂਗ ਰੂਮਜ਼ ਦੀ ਨਿਗਰਾਨੀ ਲਈ ਲਾਏ ਗਏ ਸੀ. ਸੀ. ਟੀ. ਵੀ. ਕੈਮਰੇ
ਵੋਟਾਂ ਦੀ ਗਿਣਤੀ 23 ਮਈ ਨੂੰ ਸਵੇਰੇ 8 ਵਜੇ ਹੋਵੇਗੀ ਸ਼ੁਰੂ
ਤਰਨ ਤਾਰਨ, 20 ਮਈ :
ਲੋਕ ਸਭਾ ਚੋਣਾਂ-2019 ਲਈ ਹੋਏ ਮੱਤਦਾਨ ਤੋਂ ਬਾਅਦ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਸ਼ਾਮਿਲ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤਰਨ ਤਾਰਨ, ਖੇਮਕਰਨ, ਪੱਟੀ ਅਤੇ ਖਡੂਰ ਸਾਹਿਬ ਦੀਆਂ ਈ. ਵੀ. ਐਮਜ਼ ਅਤੇ ਵੀ. ਵੀ. ਪੀ. ਏ. ਟੀ. ਨੂੰ ਮਾਈ ਭਾਗੋ ਨਰਸਿੰਗ ਕਾਲਜ (ਪਿੱਦੀ) ਤਰਨ ਤਾਰਨ ਅਤੇ ਇੰਟਰਨੈਸ਼ਨਲ ਕਾਲਜ ਆੱਫ਼ ਨਰਸਿੰਗ ਤਰਨ ਤਾਰਨ ਵਿਖੇ ਬਣਾਏ ਗਏ ਸਟਰੌਂਗ ਰੂਮਜ਼ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਹਲਕਿਆਂ ਲਈ ਵੋਟਾਂ ਦੀ ਗਿਣਤੀ 23 ਮਈ ਨੂੰ ਮਾਈ ਭਾਗੋ ਨਰਸਿੰਗ ਕਾਲਜ (ਪਿੱਦੀ) ਤਰਨ ਤਾਰਨ ਅਤੇ ਇੰਟਰਨੈਸ਼ਨਲ ਕਾਲਜ ਆੱਫ਼ ਨਰਸਿੰਗ ਤਰਨ ਤਾਰਨ ਵਿਖੇ ਬਣਾਏ ਗਏ ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ, ਜਿਸ ਲਈ ਚੋਣ ਕਮਿਸ਼ਨ ਵੱਲੋਂ ਦੋ ਗਿਣਤੀ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਖੇਮਕਰਨ ਅਤੇ ਪੱਟੀ ਹਲਕੇ ਲਈ ਸ੍ਰੀ ਵਿਸ਼ਾਲ ਸੋਲੰਕੀ ਆਈ. ਏ. ਐੱਸ. ਅਤੇ ਤਰਨ ਤਾਰਨ ਤੇ ਖਡੂਰ ਸਾਹਿਬ ਹਲਕੇ ਲਈ ਸ੍ਰੀ ਐੱਮ. ਕੇ. ਐੱਸ. ਸੁੰਦਰਮ ਆਈ. ਏ. ਐੱਸ. ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਗਿਣਤੀ ਅਬਜ਼ਰਵਰ ਦੇ ਤੌਰ ‘ਤੇ ਤਾਇਨਾਤ ਕੀਤਾ ਗਿਆ ਹੈ। 
ਉਨ੍ਹਾਂ ਦੱਸਿਆ ਕਿ ਤਰਨ ਤਾਰਨ ਹਲਕੇ ਦੀ ਗਿਣਤੀ ਮਲਟੀਪਰਪਜ਼ ਹਾਲ, ਇੰਟਰਨੈਸ਼ਨਲ ਕਾਲਜ ਆੱਫ਼ ਨਰਸਿੰਗ ਤਰਨ ਤਾਰਨ ਵਿਖੇ,  ਖੇਮਕਰਨ ਹਲਕੇ ਦੀ ਗਿਣਤੀ ਲੈਕਚਰ ਹਾਲ, ਮਾਈ ਭਾਗੋ ਕਾਲਜ ਆੱਫ਼ ਨਰਸਿੰਗ (ਪਿੱਦੀ) ਤਰਨ ਤਾਰਨ,  ਪੱਟੀ ਹਲਕੇ ਦੀ ਗਿਣਤੀ ਮਲਟੀਪਰਪਜ਼ ਹਾਲ, ਮਾਈ ਭਾਗੋ ਕਾਲਜ ਆੱਫ਼ ਨਰਸਿੰਗ (ਪਿੱਦੀ) ਤਰਨ ਤਾਰਨ, ਅਤੇ ਖਡੂਰ ਸਾਹਿਬ ਹਲਕੇ ਦੀ ਗਿਣਤੀ ਡਾਈਨਿੰਗ ਹਾਲ, ਇੰਟਰਨੈਸ਼ਨਲ ਕਾਲਜ ਆੱਫ਼ ਨਰਸਿੰਗ ਤਰਨ ਤਾਰਨ ਵਿਖੇ ਬਣੇ ਗਿਣਤੀ ਕੇਂਦਰਾਂ ‘ਤੇ ਕੀਤੀ ਜਾਵੇਗੀ। ਗਿਣਤੀ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਜਿਸ ਲਈ ਹਰੇਕ ਗੇੜ 14 ਟੇਬਲਾਂ ਦਾ ਰੱਖਿਆ ਗਿਆ ਹੈ। 
ਉਨ੍ਹਾਂ ਦੱਸਿਆ ਕਿ ਈ. ਵੀ. ਐਮਜ਼ ਦੀ ਨਿਗਰਾਨੀ ਤੀਹਰੀ ਪਰਤ ’ਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਹਵਾਲੇ ਹੈ, ਜਿਸ ’ਚ ਅਰਧ ਸੈਨਿਕ ਬਲ ਸਟਰੌਂਗ ਰੂਮਜ਼ ਦੇ ਬਾਹਰ ਤਾਇਨਾਤ ਕੀਤੇ ਗਏ ਹਨ। ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਹਥਿਆਰਬੰਦ ਜਵਾਨ ਤਾਇਨਾਤ ਕੀਤੇ ਗਏ ਹਨ, ਜਦਕਿ ਕਾਲਜਾਂ ਦੀ ਸਮੁੱਚੀ ਇਮਾਰਤ ਦੀ ਸੁਰੱਖਿਆ ਤੀਸਰੀ ਪਰਤ ’ਚ ਜ਼ਿਲ੍ਹਾ ਪੁਲਿਸ ਹਵਾਲੇ ਹੈ।ਇਸ ਤੋਂ ਇਲਾਵਾ ਸਟਰੌਂਗ ਰੂਮਜ਼ ਦੀ ਨਿਗਰਾਨੀ ਲਈ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ।    
———-