Close

Approved loans of Rs. 21 lakhs for self-employment

Publish Date : 29/01/2021
SR

ਸਵੈ-ਰੋਜਗਾਰ ਲਈ 21 ਲੱਖ ਰੁਪਏ ਦੇ ਕਰਜੇ ਮਨਜੂਰ ਕੀਤੇ
ਤਰਨ ਤਾਰਨ 28 ਜਨਵਰੀ:— ਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ਼ੇ੍ਰਣੀਆਂ ਦੇ ਲੋਕਾਂ ਲਈ ਸਵੈ-ਰੋਜਗਾਰ ਸ਼ੁਰੂ ਕਰਨ ਵਾਸਤੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।ਇਹਨਾਂ ਸਕੀਮਾਂ ਅਧੀਨ ਪੰਜਾਬ ਬੈਂਕਫਿੰਕੋ ਦਫਤਰ ਤਰਨਤਾਰਨ ਵੱਲੋਂ ਪੱਛੜੀਆਂ ਸ਼ੇਣੀਆਂ ਦੇ ਵਿਅਕਤੀਆਂ ਨੂੰ ਸਵੈ-ਰੋਜਗਾਰ ਸ਼ੁਰੂ ਕਰਨ ਵਾਸਤੇ ਕੁੱਲ ਇੱਕੀ ਲੱਖ ਰੁ. (21,00,000/-ਰੁ.) ਦੇ ਕਰਜੇ ਨੂੰ ਮਨਜੂਰੀ ਦਿੱਤੀ ਗਈ।
ਦਫਤਰ ਜਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ,ਤਰਨਤਾਰਨ ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ ਜੀ ਦੀ ਪ੍ਰਧਾਨਗੀ ਹੇਠ ਬੈਂਕਫਿੰਕੋ ਕਰਜਾ ਸਕੀਮਾਂ ਸਬੰਧੀ ਮਿਤੀ ਅੱਜ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸ੍ਰੀ ਕਰਮਜੀਤ ਸਿੰਘ,ਇੰਨਫੋਰਸਮੈਂਟ ਅਫਸਰ ਬੈਂਕਫਿੰਕੋ(ਜਿਲਾ ਮੈਨੇਜਰ),ਸ੍ਰੀ ਪ੍ਰੀਤਮ ਸਿੰਘ,ਜਿਲਾ ਲੀਡ ਮੈਨੇਜਰ ਦੀ ਤਰਫੋਂ ਸ੍ਰੀ ਰਜਿੰਦਰ ਕੁਮਾਰ ਅਤੇ ਐਨ.ਜੀ.ੳ. ਮੈਂਬਰ ਸ੍ਰੀ ਡਾ.ਜਤਿੰਦਰ ਪਾਲ ਸਿੰਘ ਵੱਲੋਂ ਇਸ ਮੀਟਿੰਗ ਵਿੱਚ ਕੁੱਲ 20 ਬਿਨੈਕਾਰਾਂ ਦੀ ਇੰਟਰਵਿਊ ਕੀਤੀ ਗਈ,ਜਿਨਾਂ ਵਿੱਚੋਂ 11 ਬਿਨੈਕਾਰਾਂ ਦੇ ਕਰਜਾ ਕੇਸ ਪ੍ਰਵਾਨ ਕੀਤੇ ਗਏ।ਬੈਂਕਫਿੰਕੋ ਦਫਤਰ ਵੱਲੋਂ ਪੱਛੜੀਆਂ ਜਾਤੀਆਂ ਦੇ ਵਿਅਕਤੀਆਂ ਨੂੰ ਬਹੁਤ ਘੱਟ ਵਿਆਜ ਉਪਰ ਸਵੈ-ਰੋਜਗਾਰ ਕਰਨ ਵਾਸਤੇ ਕਰਜੇ ਵੰਡੇ ਜਾਦੇ ਹਨ।ਕਰਜਾ ਸਕੀਮਾਂ ਦੇ ਮੁੱਖ ਕਾਰੋਬਾਰ ਡੇਅਰੀ ਫਾਰਮ,ਕਾਰਪੈਂਟਰ ਯੂਨਿਟ,ਜਰਨਲ ਸਟੋਰ ,ਹਾਰਡਵੇਅਰ ਸਟੋਰ ਅਤੇ ਸਾਈਬਰ ਕੈਫੇ ਵਗੈਰਾ ਕਾਰੋਬਾਰਾਂ ਲਈ ਕਰਜੇ ਦਿੱਤੇ ਜਾਂਦੇ ਹਨ।