Close

Azadi ka Amrit Mahotsav campaign ended with a morning visit

Publish Date : 15/11/2021
DSJCC

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਪ੍ਰਭਾਤ ਫੇਰੀ ਰਾਹੀਂ ਹੋਇਆ ਸਮਾਪਨ
11 ਦਸੰਬਰ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ-ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ
ਤਰਨ ਤਾਰਨ, 14 ਨਵੰਬਰ :
ਸ਼੍ਰੀਮਤੀ ਪ੍ਰਿਆ ਸੂਦ, ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਿਲ੍ਹਾ ਕਚਿਹਰੀਆਂ, ਤਰਨ ਤਾਰਨ ਨੇ ਅੱਜ ਨਗਰ ਕੌਸਲ, ਤਰਨ ਤਾਰਨ ਤੋਂ ਪ੍ਰਭਾਤ ਫੇਰੀ ਕੱਢੀ। ਇਸ ਮੌਕੇ ਤਰਨ ਤਾਰਨ ਜਿਲ੍ਹੇ ਦੇ ਸਾਰੇ ਮਾਣਯੋਗ ਜੱਜ ਸਾਹਿਬ, ਬਾਰ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ, ਤਰਨ ਤਾਰਨ ਕਚਹਿਰੀ ਦੇ ਸਟਾਫ, ਸੋਸ਼ਲ ਵਰਕਰਾਂ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਵਕੀਲ ਸਾਹਿਬਾਨਾਂ ਅਤੇ ਪੈਰਾ ਲੀਗਲ ਵਲੰਟੀਅਰਾਂ (ਪੀ.ਐਲ.ਵੀਜ਼) ਅਤੇ ਸਟਾਫ ਨੇ ਹਿੱਸਾ ਲਿਆ।
ਜੱਜ ਸਾਹਿਬ ਸ਼੍ਰੀਮਤੀ ਪ੍ਰਿਆ ਸੂਦ, ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਿਲ੍ਹਾ ਕਚਿਹਰੀਆਂ, ਤਰਨ ਤਾਰਨ ਨੇ ਆਜਾਦੀ ਦਾ ਅੰਮ੍ਰਿਤ ਮਹੋਤਸਵ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੋਗਰਾਮ 02 ਅਕਤੂਬਰ ਤੋਂ ਸ਼ੁਰੂ ਹੋਇਆ ਸੀ ਜੋ ਕਿ ਹੁਣ ਅੱਜ 14 ਨਵੰਬਰ 2021 ਨੂੰ ਖਤਮ ਹੋਇਆ ਹੈ। ਇਸ ਵਿੱਚ ਫਰੀ ਲੀਗਲ ਏਡ ਦੀਆਂ ਸਕੀਮਾਂ ਬਾਰੇ ਜਾਣਕਾਰੀ  ਸਮਾਜ ਦੇ ਆਮ ਆਦਮੀ ਤੱਕ ਪਹੰੁਚਾਈ ਗਈ।  
ਜੱਜ ਸਾਹਿਬਾ ਨੇ ਦੱਸਿਆ ਕਿ ਤਰਨ ਤਾਰਨ ਜਿਲ੍ਹੇ ਦੇ ਸਾਰੇ ਪਿੰਡਾਂ ਨੂੰ ਲੀਗਲ ਏਡ ਦੀ ਟੀਮਾਂ ਵੱਲੋਂ ਤਿੰਨ ਵਾਰ ਤੋਂ ਵੱਧ ਵਾਰ ਪਹੰੁਚ ਕੀਤੀ ਗਈ ਅਤੇ ਲੋਕਾਂ ਨੂੰ ਫਰੀ ਲੀਗਲ ਏਡ ਦੀਆਂ ਸਕੀਮਾ ਬਾਰੇ ਜਾਣਕਾਰੀ ਦਿੱਤੀ ਗਈ। ਹੁਣ ਮੁਹਿਮ ਦੇ ਆਖਿਰ ਵਿੱਚ 14 ਨਵੰਬਰ ਨੂੰ ਤਰਨ ਤਾਰਨ ਵਿਖੇ ਪ੍ਰਭਾਤ ਫੇਰੀ ਕੱਢੀ ਗਈ। ਜਿਸ ਵਿੱਚ ਜੂਡੀਸ਼ੀਅਲ ਅਫਸਰਾਂ, ਪੈਲਨ ਦੇ ਵਕੀਲਾਂ, ਪੀ.ਐਲ.ਵੀਜ਼. ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਦੁਆਰਾ ਆਮ ਜਨਤਾ ਨੂੰ ਫਰੀ ਲੀਗਲ ਏਡ ਸਕੀਮਾਂ ਦੇ ਬਾਰੇ ਜਾਗਰੂਕ ਕੀਤਾ ਗਿਆ। ਇਸ ਸਮੇਂ ਨਾਲਸਾ ਵੱਲੋਂ ਹਰ ਸਬ ਤਹਿਸੀਲ ਤੱਕ ਲੀਗਲ ਏਡ ਦੇ ਦਫਤਰ ਖੋਲੇ ਗਏ ਹਨ ਜੋ ਕਿ ਕਚਹਿਰੀ ਵਿੱਚ ਹੰੁਦੇ ਹਨ। ਜਿਸ ਕਰਕੇ ਆਮ ਜਨਤਾ ਦਾ ਮੁਫਤ ਕਾਨੂੰਨੀ ਸੇਵਾਵਾਂ ਦਾ ਲਾਭ ਲੇੈਣਾ ਆਸਾਨ ਹੋ ਗਿਆ ਹੈ।
ਉਨਾਂ ਦੱਸਿਆ ਕਿ ਜਿਲੇ੍ਹ ਵਿੱਚ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵਕੀਲ ਸਾਹਿਬਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਨੂੰ ਭੇਜ਼ ਕੇ ਸੈਮੀਨਾਰ ਵੀ ਲਗਾਏ ਜਾਦੇ ਹਨ। ਜਿਸ ਵਿੱਚ ਮੁਫਤ ਵਕੀਲ ਮਿਲਣ, ਮੀਡੀਏਸ਼ਨ (ਆਪਸੀ ਤਾਲਮੇਲ ਨਾਲ ਸਮਝੋਤਾ), ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਨੈਸ਼ਨਲ ਅਤੇ ਮਾਸਿਕ ਲੋਕ ਅਦਾਲਤ ਬਾਰੇ ਵੀ ਜਾਣਕਾਰੀ ਦਿੱਤੀ ਗਈ।  ਇਸ ਤੋਂ ਇਲਾਵਾ ਸੁੁਪਰੀਮ ਕੋਰਟ ਅਤੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਆਮ ਜਨਤਾ ਦੀ ਸੁਵਿਧਾ ਲਈ ਚਲਾਈਆ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਜੱਜ ਸਾਹਿਬਾ ਨੇ ਦੱਸਿਆ ਕਿ ਹੁਣ ਤੱਕ ਫਰੀ ਲੀਗਲ ਏਡ ਸਕੀਮਾਂ ਤਹਿਤ ਹਜ਼ਾਰਾਂ ਲੋਕ ਮੁਫਤ ਵਕੀਲ ਲੈ ਚੁੱਕੇ ਹਨ। ਇਸ ਤੋਂ ਇਲਾਵਾ ਸੈਂਕੜੇ ਲੋਕ ਮੀਡੀਏਸ਼ਨ ਦੇ ਜ਼ਰੀਏ ਆਪਸੀ ਭਾਈਚਾਰੇ ਨਾਲ ਆਪਣੇ ਰੈਗੁਲਰ ਕੇਸਾਂ ਦਾ ਨਿਪਟਾਰਾ ਕਰਵਾ ਚੁੱਕੇ ਹਨ।  ਇਸ ਤੋਂ ਇਲਾਵਾ ਜੱਜ ਸਾਹਿਬਾ ਨੇ ਦੱਸਿਆ ਕਿ ਹੁਣ ਮਿਤੀ 11 ਦਸੰਬਰ, 2021 ਨੂੰ ਨੈਸ਼ਨਲ ਲੋਕ ਅਦਾਲਤ ਲੱਗ ਰਹੀ ਹੈ, ਜਿਸ ਵਿੱਚ ਲੋਕ ਅਪਣੇ ਕੋਰਟ ਵਿੱਚ ਚਲਦੇ ਘੱਟ ਸਜ਼ਾ ਦੇ  ਅਪਰਾਧ ਵਾਲੇ ਕੇਸਾਂ,  ਸਿਵਲ ਕੇਸ, ਵਿਆਹ ਦੇ ਕਾਰਨ ਕਿਸੇ ਕਿਸਮ ਦੇ ਚੱਲ ਰਹੇ ਕੇਸ, 138 ਚੈੱਕ ਬਾਊਂਸ ਦੇ ਕੇਸ ਆਦਿ ਦਾ ਨਿਪਟਾਰਾ ਕਰਵਾ ਸਕਦੇ ਹਨ।  
ਸ਼੍ਰੀ ਗੁਰਬੀਰ ਸਿੰਘ, ਸੀ. ਜੇ. ਐੱਮ.-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਉਨ੍ਹਾਂ ਨੁੂੰ ਮਿਲਣ ਦੇ ਲਈ ਜਾਂ ਕਿਸੇ ਵੀ ਤਰ੍ਹਾ ਦੀ ਕਾਨੂੰਨੀ ਜਾਣਕਾਰੀ ਵਾਸਤੇ ਜਿਲ੍ਹਾ ਕਚਹਿਰੀ, ਤਰਨ ਤਾਰਨ ਵਿਖੇ ਦਫਤਰ ਦੇ ਸਮੇਂ ਵਿੱਚ ਆ ਕੇ ਮਿਲਿਆ ਜਾ ਸਕਦਾ ਹੈ ਅਤੇ ਵਧੇਰੇ ਜਾਣਾਕਰੀ ਵਾਸਤੇ ਟੋਲ ਫ੍ਰੀ ਨੰਬਰ 15100 ਅਤੇ 1968 ਅਤੇ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰ. 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।