Bharat Rattan R. District level function organized on Ambedkar’s birth anniversary

Publish Date : 15/04/2019
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਭਾਰਤ ਰਤਨ ਡਾ: ਬੀ. ਆਰ. ਅੰਬੇਦਕਰ ਜੀ ਦੇ ਜਨਮ ਦਿਨ ਮੌਕੇ ਜ਼ਿਲਾ ਪੱਧਰੀ ਸਮਾਗਮ ਦਾ ਆਯੋਜਨ
ਬਾਬਾ ਸਾਹਿਬ ਦੇ ਬੁੱਤ ‘ਤੇ ਫੁੱਲ ਭੇਂਟ ਕਰਕੇ, ਉਨਾਂ ਦੀ ਦੇਸ਼ ਅਤੇ ਸਮਾਜ ਪ੍ਰਤੀ ਵੱਡੀ ਦੇਣ ਨੂੰ ਕੀਤਾ ਗਿਆ ਯਾਦ 
ਤਰਨ ਤਾਰਨ, 14 ਅਪ੍ਰੈਲ : 
ਜ਼ਿਲਾ ਪ੍ਰਸਾਸ਼ਨ ਵੱਲੋਂ ਅੱਜ ਸਾਡੇ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਡਾ. ਬੀ. ਆਰ. ਅੰਬੇਦਕਰ ਜੀ ਦੇ 128ਵੇਂ ਜਨਮ ਦਿਨ ਮੌਕੇ ਇਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੋ. ਰਾਕੇਸ਼ ਕੁਮਾਰ ਸਮੇਤ ਸਮੂਹ ਹਾਜ਼ਰੀਨ ਨੇ ਬਾਬਾ ਸਾਹਿਬ ਦੇ ਬੁੱਤ ‘ਤੇ ਫੁੱਲ ਭੇਂਟ ਕਰਕੇ ਉਨਾਂ ਦੀ ਦੇਸ਼ ਅਤੇ ਸਮਾਜ ਪ੍ਰਤੀ ਵੱਡੀ ਦੇਣ ਨੂੰ ਯਾਦ ਕੀਤਾ ਗਿਆ। ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸੁਰਿੰਦਰ ਸਿੰਘ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਕੁਲਪ੍ਰੀਤ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਮੁਕੇਸ਼ ਕੁਮਾਰ, ਸਿਵਲ ਸਰਜਨ ਡਾ. ਨਵਦੀਪ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਪਲਵ ਸ਼੍ਰੇਸਠਾ, ਯੂਥ ਕੋਆਰਡੀਨੇਟਰ ਸ੍ਰੀ ਬਿਕਰਮ ਸਿੰਘ ਗਿੱਲ਼ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਡਾ. ਬੀ. ਆਰ. ਅੰਬੇਦਕਰ ਜੀ ਦੁਆਰਾ ਤਿਆਰ ਕੀਤੇ ਗਏ ਸਾਡੇ ਸੰਵਿਧਾਨ ਵਿੱਚ ਦਰਜ ਆਪਣੇ ਮੌਲਿਕ ਫਰਜਾਂ ਨੂੰ ਚੰਗੀ ਤਰ੍ਹਾਂ ਨਿਭਾੳੇੁਣਾ ਹੀ ਉਹਨਾਂ ਨੂੰ ਸੱਚੀ ਸਰਧਾਂਜ਼ਲੀ ਹੈ।ਉਹਨਾਂ ਕਿਹਾ ਸਾਨੂੰ ਡਾ. ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਸਮਝ ਕੇ ਉਹਨਾਂ ਦੇ ਦਰਸਾਏ ਗਏ ਮਾਰਗ ‘ਤੇ ਚੱਲਦਿਆਂ ਸਮਾਜ ਵਿੱਚ ਪਣਪ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। 
ਉਨਾਂ ਨੇ ਕਿਹਾ ਕਿ 1947 ਵਿਚ ਜਦ ਮੁਲਕ ਨੂੰ ਸੁਤੰਤਰਤਾ ਮਿਲੀ ਤਾਂ ਅਸੀਂ ਅੰਗਰੇਜਾਂ ਦੀ ਗੁਲਾਮੀ ਤੋਂ ਤਾਂ ਮੁਕਤੀ ਪਾ ਲਈ ਪਰ ਉਸ ਸਮੇਂ ਸਮਾਜਿਕ ਨਾ ਬਰਾਬਰੀ, ਛੂਆ-ਛੂਤ ਆਦਿ ਵਰਗੀਆਂ ਵੱਡੀਆਂ ਸਮਾਜਿਕ ਕੁਰੀਤੀਆਂ ਤੋਂ ਅਜ਼ਾਦੀ ਪਾਉਣੀ ਬਾਕੀ ਸੀ ਅਤੇ ਇਹ ਸਭ ਡਾ. ਬੀ. ਆਰ. ਅੰਬੇਦਕਰ ਜੀ ਵੱਲੋਂ ਲਿਖੇ ਸੰਵਿਧਾਨ ਸਦਕਾ ਹੀ ਸੰਭਵ ਹੋ ਸਕਿਆ।ਉਹਨਾਂ ਕਿਹਾ ਕਿ ਸਾਡੇ ਸੰਵਿਧਾਨ ਘਾੜਿਆਂ ਨੇ ਜਿੱਥੇ ਸੰਵਿਧਾਨ ਰਾਹੀਂ ਸਾਨੂੰ ਬੁਨਿਆਦੀ ਹੱਕ ਦਿੱਤੇ ਹਨ ਉਥੇ ਸਾਡੇ ਕੁਝ ਫਰਜ ਵੀ ਨਿਰਧਾਰਤ ਕੀਤੇ ਹਨ, ਜਿੰਨਾਂ ਤੇ ਹਰੇਕ ਨਾਗਰਿਕ ਨੂੰ ਪਹਿਰਾ ਦੇਣਾ ਚਾਹੀਦਾ ਹੈ। 
ਉਨਾਂ ਨੇ ਕਿਹਾ ਕਿ ਸਾਨੂੰ ਆਪਣੇ ਵੋਟ ਹੱਕ ਦੀ ਵਰਤੋਂ ਜ਼ਰੂਰ ਅਤੇ ਬਿਨ੍ਹਾਂ ਕਿਸੇ ਡਰ ਭੈਅ ਜਾਂ ਲਾਲਚ ਦੇ ਕਰਨੀ ਚਾਹੀਦੀ ਹੈ।ਉਹਨਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਅਧਿਕਾਰੀਆਂ ਨੂੰ ਕਿਹਾ ਕਿ ਅਸੀਂ ਆਪਣੇ ਸੰਵਿਧਾਨ ਦੀ ਪਾਲਣਾ ਕਰਦੇ ਹਮੇਸ਼ਾ ਲੋਕਾਂ ਦੀ ਸੇਵਾ ਲਈ ਹਾਜ਼ਰ ਰਹੀਏ ਅਤੇ ਆਪਣੇ ਫਰਜਾਂ ਨੂੰ ਨਿਭਾਈਏ।
———–