Call Center established at district level for Lok Sabha elections 1950

Publish Date : 30/01/2019
meeting

ਜ਼ਿਲ੍ਹਾ ਚੋਣਕਾਰ ਦਫ਼ਤਰ ਵਿਚ ਲੋਕਾਂ ਨੂੰ ਵੀ. ਵੀ. ਪੈਟ ਬਾਰੇ ਦਿੱਤੀ ਜਾ ਰਹੀ ਹੈ ਜਾਣਕਾਰੀ – ਜ਼ਿਲਾ ਚੋਣ ਅਫ਼ਸਰ
ਲੋਕ ਸਭਾ ਚੋਣਾਂ ਸਬੰਧੀ ਜ਼ਿਲਾ ਪੱਧਰ ‘ਤੇ ਸਥਾਪਿਤ ਕੀਤਾ ਕਾਲ ਸੈਂਟਰ 1950
ਤਰਨ ਤਾਰਨ 22 ਜਨਵਰੀ:
ਵੀ.ਵੀ.ਪੈਟ ਤਕਨਾਲੋਜੀ ਅੰਤਰਰਾਸ਼ਟਰੀ ਪੱਧਰ ਕਾਮਯਾਬ ਮੰਨਿਆ ਗਿਆ ਹੈ ਅਤੇ ਜ਼ਿਲ੍ਹੇ ਦੇ ਵੋਟਰਾਂ ਨੂੰ ਵੀ.ਵੀ.ਪੈਟ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਚੋਣਕਾਰ ਦਫ਼ਤਰ ਵਿਚ ਜਾਗਰੂਕ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਜ਼ਿਲ੍ਹਾ ਚੋਣਕਾਰ ਦੇ ਦਫ਼ਤਰ ਵਿਚ ਵੀ.ਵੀ.ਪੈਟ ਮਸ਼ੀਨ ਅਤੇ ਜ਼ਿਲ੍ਹਾ ਪੱਧਰ ਤੇ ਕਾਲਜ ਸੈਂਟਰ ਦਾ ਦੌਰਾ ਕਰਨ ਸਮੇਂ ਦਿੱਤੀ ।
ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੰਦੀਪ ਰਿਸ਼ੀ, ਜ਼ਿਲ੍ਹਾ ਮਾਲ ਅਫ਼ਸਰ ਅਰਵਿੰਦਰਪਾਲ ਸਿੰਘ, ਚੋਣ ਕਾਨੂੰਨਗੋ ਹਰਸਿਮਰਪ੍ਰੀਤ ਸਿੰਘ ਅਤੇ ਸੰਜੇ ਮਲੋਹਤਰਾ ਤੋਂ ਇਲਾਵਾ ਅਧਿਕਾਰੀ ਵੀ ਹਾਜ਼ਰ ਸਨ ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਵੋਟਰ ਵੀ.ਵੀ.ਪੈਟ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਵੀ. ਵੀ. ਪੈਟ ਪ੍ਰਣਾਲੀ ਰਾਹੀਂ ਵੋਟਰ ਆਪਣੀ ਵੋਟ ਸਕਰੀਨ ਉੱਤੇ 7 ਸੈਕਿੰਡ ਲਈ ਦੇਖ ਸਕਦਾ ਹੈ ਕਿ ਮੇਰੀ ਵੋਟ ਸਹੀ ਥਾਂ ‘ਤੇ ਪਈ ਹੈ ।
ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਲੋਕ ਸਭਾ ਚੋਣਾਂ 2019 ਦੇ ਸਬੰਧ ਵਿਚ ਆਮ ਜਨਤਾ ਦੀ ਸਹੂਲਤ ਲਈ ਜ਼ਿਲਾ ਪੱਧਰ ‘ਤੇ ਕਾਲ ਸੈਂਟਰ 1950 ਸਥਾਪਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਆਮ ਜਨਤਾ ਚੋਣਾਂ ਦੇ ਸਬੰਧ ਵਿਚ ਆਪਣੀਆਂ ਸ਼ਿਕਾਇਤਾਂ ਅਤੇ ਸੁਝਾਅ ਬਿਨਾਂ ਪੈਸੇ ਖਰਚ ਕੀਤੇ ਇਸ ਕਾਲ ਸੈਂਟਰ ‘ਤੇ ਦਰਜ ਕਰਵਾ ਸਕਦੇ ਹਨ।ਉਹਨਾਂ ਦੱਸਿਆ ਕਿ ਕਾਲ ਸੈਂਟਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਜ਼ਿਲਾ ਚੋਣ ਦਫ਼ਤਰ ਦੇ ਕਮਰਾ ਨੰਬਰ 218 ਵਿਚ ਸਥਾਪਿਤ ਕੀਤਾ ਗਿਆ ਹੈ ਅਤੇ 1950 ਟੋਲ ਫ੍ਰੀ ਨੰਬਰ ਹੈ।
ਉਹਨਾਂ ਦੱਸਿਆ ਕਿ ਇਸ ਕਾਲ ਸੈਂਟਰ ਦਾ ਇੰਚਾਰਜ ਚੋਣ ਤਹਿਸੀਲਦਾਰ ਸ੍ਰੀਮਤੀ ਮਨਜੀਤ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ, ਜਿੰਨਾਂ ਦਾ ਮੋਬਾਇਲ ਨੰਬਰ 83602-09647 ਹੈ ਅਤੇ ਇਸ ਤੋਂ ਇਲਾਵਾ ਕਾਲ ਸੈਂਟਰ ਚਲਾਉਣ ਲਈ ਦੋ ਕਰਮਚਾਰੀ ਨਿਯੁਕਤ ਕੀਤੇ ਗਏ ਹਨ ਜੋ ਆਮ ਜਨਤਾ ਪਾਸੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਿਕਾਇਤਾਂ ਅਤੇ ਸੁਝਾਅ ਪ੍ਰਾਪਤ ਕਰਨਗੇ ਅਤੇ ਉਹਨਾਂ ਦੇ ਨਿਪਟਾਰੇ ਸਬੰਧੀ ਲੋੜੀਂਦੀ ਕਾਰਵਾਈ ਕਰਨਗੇ ।
————-