Close

Campaign launched to raise awareness among members of SHGs about Novel Corona Virus (Covid-19)

Publish Date : 30/06/2020
Mission Fateh

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਨੋਵੇਲ ਕਰੋਨਾ ਵਾਇਰਸ (ਕੋਵਿਡ-19) ਬਾਰੇ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ
ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿੱਚ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਕੋਵਿਡ-19 ਤੋਂ ਬਚਾਅ ਲਈ ਕੀਤਾ ਜਾ ਰਿਹਾ ਜਾਗਰੂਕ
ਤਰਨ ਤਾਰਨ, 29 ਜੂਨ :
ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਪਰਮਜੀਤ ਕੌਰ ਦੀ ਯੋਗ ਅਗਵਾਈ ਅਤੇ ਮੁੱਖ ਦਫਤਰ ਐਸ. ਆਰ. ਐਲ. ਐਮ ਵੱਲੋ ਜਾਰੀ ਹਦਾਇਤਾਂ ਅਨੁਸਾਰ ਜਿਲ੍ਹਾ ਤਰਨਤਾਰਨ ਵਿੱਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਚੱਲ ਰਹੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਨੋਵੇਲ ਕਰੋਨਾ ਵਾਇਰਸ ਕੋਵਿਡ-19 ਬਾਰੇ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਬਲਾਕ ਚੋਹਲਾ ਸਾਹਿਬ ਵਿੱਚ ਐਸ. ਆਰ. ਐਲ. ਐਮ ਅਧੀਨ ਕੁੱਲ 251 ਸਵੈ ਸਹਾਇਤਾ ਸਮੂਹ ਚੱਲ ਰਹੇ ਹਨ ਜਿਨ੍ਹਾਂ ਵਿੱਚ ਕੁੱਲ 2567 ਮੈਂਬਰ ਹਨ।ਇਹਨਾਂ ਸਵੈ ਸਹਾਇਤਾ ਸਮੂਹਾਂ ਦੇ ਮੈਂਬਰ ਔਰਤਾਂ ਜਿਆਦਾਤਰ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ।ਇਹਨਾਂ ਮੈਂਬਰਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਨੂੰ ਅਪਣਾਉਣ ਲਈ ਘਰ-ਘਰ ਜਾ ਕੇ  ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਜਾ ਗਈ ਹੈ।ਇਸੇ ਮੁਹਿੰਮ ਤਹਿਤ ਵੱਖ ਵੱਖ ਪਿੰਡਾਂ ਵਿੱਚ ਸਵੈ ਸਹਾਇਤਾ ਸਮੂਹਾਂ  ਦੇ ਮੈਂਬਰਾਂ ਨੇ ਰੈਲੀਆਂ ਕੱਢ ਕੇ, ਮੀਟਿੰਗਾਂ ਕਰਕੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਸਮਾਜਿਕ ਦੂਰੀ ਬਣਾਈ ਰੱਖਣ, ਹੱਥਾਂ ਨੂੰ ਸਾਬਣ ਲਗਾ ਦੇ ਘੱਟੋਂ-ਘੱਟ 20 ਸੈਕਿੰਡ ਮਲਣ ਉਪਰੰਤ ਧੋਣਾ ,ਅਗਰ ਸਾਬਣ ਉਪਲੱਬਧ ਨਾ ਹੋਵੇ ਤਾਂ ਸੈਨੇਟਾਇਜ਼ਰ ਦੀ ਵਰਤੋਂ ਕਰਨਾ, ਬਾਹਰ ਨਿਕਲਦੇ ਸਮੇਂ ਮੂੰਹ ਤੇ ਮਾਸਕ ਦੀ ਵਰਤੋਂ ਜਰੂਰ ਕਰਨਾ, ਬਿਨ੍ਹਾ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ, ਘਰ ਤੋ ਬਾਹਰ ਜਾਣ ਲਈ ਅਲੱਗ ਤੋਂ ਸਲੀਪਰ ਦਾ ਪ੍ਰਯੋਗ ਕਰਨਾ ਅਤੇ ਘਰ ਪਰਤ ਕੇ ਉਹਨਾਂ ਸਲੀਪਰ ਅਤੇ ਕੱਪੜਿਆਂ ਨੂੰ ਅਲੱਗ ਰੱਖਣਾ,  ਛੋਟੇ ਬੱਚਿਆਂ ਅਤੇ ਬੁਜ਼ਰਗਾਂ ਦਾ ਖਾਸ ਖਿਆਲ ਰੱਖਣਾ ਅਤੇ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ, ਸੰਤੁਲਿਤ ਆਹਾਰ ਲੈਣਾ, ਆਦਿ ਹਦਾਇਤਾ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ।
ਸ੍ਰੀਮਤੀ ਅਰੋਮਾ ਬਲਾਕ ਇੰਚਾਰਜ ਖਡੂਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਤਹਿਤ 30 ਜੂਨ ਤੱਕ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ, ਪਰੰਤੂ ਐਸ. ਆਰ. ਐਲ. ਐਮ. ਵੱਲੋ 30 ਜੂਨ ਤੋ ਬਾਅਦ ਵੀ ਇਹ ਮੁਹਿੰਮ ਨੂੰ ਲਗਾਤਾਰ ਸਵੈ ਸਹਾਇਤਾ ਸਮੂਹ ਮੈਂਬਰਾਂ ਰਾਂਹੀ ਜਾਰੀ ਰੱਖਿਆ ਜਾਵੇਗਾ ਤਾਂ ਜੋ ਕਿ ਪਿੰਡਾਂ ਦੇ ਲੋਕ ਆਪਣੀ ਸੁਰੱਖਿਆਂ ਅਤੇ ਆਪਣੇ ਪਰਿਵਾਰ ਦੀ ਸੁਰੱਖਿਆਂ ਬਾਰੇ ਲਗਾਤਾਰ ਜਾਣੂ ਹੁੰਦੇ ਰਹਿਣ ਅਤੇ ਨੋਵੇਲ ਕਰੋਨਾ ਵਾਇਰਸ ਕੋਵਿਡ-19 ਮਹਾਂਮਾਰੀ ਵਿੱਚੋ ਬਾਹਰ ਨਿਕਲ ਸਕਣ ।
—————-