Close

Certificates distributed by the Deputy Commissioner to the girls who have completed the sewing course

Publish Date : 15/03/2021
DC Sir
ਸਲਾਈ ਕੋਰਸ ਕਰ ਚੁੱਕੀਆ ਲੜਕੀਆਂ ਨੂੰ ਡਿਪਟੀ ਕਮਿਸ਼ਨਰ ਨੇ ਵੰਡੇ ਸਰਟੀਫਿਕੇਟ
ਸੁਰ ਸਿੰਘ (ਤਰਨ ਤਾਰਨ), 12 ਮਾਰਚ :
ਮੀਰੀ ਪੀਰੀ ਐਨ. ਆਰ. ਆਈ. ਸਭਾ ਵੱਲੋਂ ਗਦਰੀ ਬਾਬੇ ਯਾਦਗਾਰੀ ਹਾਲ ਸੁਰ ਸਿੰਘ ਵਿਖੇ ਇੱਕ ਵਿਸ਼ੇਸ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਐੱਨ. ਆਰ. ਆਈ. ਸਭਾ ਵੱਲੋਂ ਚਲਾਏ ਜਾ ਰਹੇ ਸਲਾਈ ਸੈਂਟਰ ‘ਚ 6 ਮਹੀਨੇ ਦਾ ਕੋਰਸ ਪੂਰਾ ਕਰ ਚੁੱਕੀਆਂ 24 ਲੜਕੀਆਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਪਹਿਲੇ ਬੈਚ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਬਿਜਲੀ ਘਰ ਵਿਖੇ ਬੂਟੇ ਲਾਏ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ‘ਚ ਪਾਰਕ ਤੇ ਕੁਸ਼ਤੀ ਅਖਾੜੇ ਦਾ ਉਦਘਾਟਨ ਵੀ ਕੀਤਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸਕੂਲ ਦੇ ਬੱਚਿਆਂ ਨੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੂੰ ਬੈਂਡ ਨਾਲ ਜੀ ਆਇਆ ਆਖਿਆ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਨੇ ਕੀਰਤਨ ਕੀਤਾ ਅਤੇ ਸੱਭਿਆਚਾਰਕ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ।ਇਸ ਮੌਕੇ ਪ੍ਰਿੰਸੀਪਲ ਬਿੱਕਰ ਸਿੰਘ ਨੇ ਸਭਾ ਵੱਲੋਂ ਚਲਾਈਆ ਜਾ ਰਹੀਆ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਅੱਗੇ ਕੁੱਝ ਮੰਗਾਂ ਵੀ ਰੱਖੀਆਂ ਜਿਵੇ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ “ਚ ਆਰਟ ਤੇ ਕਾਮਰਸ ਹੀ ਸਬਜੈਕਟ ਹਨ ਇਨ੍ਹਾਂ ਨੂੰ ਨੋਨ- ਮੈਡੀਕਲ ਤੇ ਮੈਡੀਕਲ ਸਟਰੀਮ ਦਿੱਤੀ ਜਾਵੇ ਅਤੇ ਇਨ੍ਹਾਂ ਸਰਕਾਰੀ ਸਕੂਲਾਂ ਦਾ ਨਾਂ ਗਦਰੀ ਬਾਬਿਆਂ ਦੇ ਨਾਂ ਤੇ ਰੱਖਿਆ ਜਾਵੇ। ਗਦਰੀ ਬਾਬਿਆਂ ਦੀ ਯਾਦ ਵਿਚ ਬਣੇ ਹਾਲ ਦੀ ਮੁਰੰਮਤ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ।ਪਿੰਡ ਵਾਸੀਆਂ ਨੇ ਪਿੰਡ ਵਿੱਚ ਸੀਵਰੇਜ਼ ਪਾਉਣ ਦੀ ਵੀ ਮੰਗ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਸੰਬੋਧਨ ਕਰਦਿਆਂ ਲੜਕੀਆਂ ਨੂੰ ਵੀ ਉੱਚ ਸਿਖਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਵੀ ਕੰਮ ਹੋਣ ਵਾਲੇ ਹਨ, ਉਸ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ।
ਇਸ ਮੌਕੇ ਬਾਵਾ ਸਿੰਘ, ਸੀਨੀਅਰ ਕਾਗਰਸੀ ਆਗੂ ਲਖਵਿੰਦਰ ਸਿੰਘ ਸੰਧੂ, ਡਾ, ਪ੍ਰਮਿੰਦਰ ਸਿੰਘ, ਰਛਪਾਲ ਸਿੰਘ ਸ਼ੇਰਾਂ, ਹਰਜਿੰਦਰ ਸਿੰਘ ਜਿੰਦਰ, ਸਲਵਿੰਦਰ ਸਿੰਘ ਫੋਜੀ, ਨਿਰਵੈਰ ਸਿੰਘ ਲਾਡੀ, ਗੁਰ ਅਜਮੇਰ ਸਿੰਘ, ਐਸਡੀਉ, ਬਖਸ਼ੀਸ਼ ਸਿੰਘ, ਐਸ,ਐਮ,ਉ ਸਤਨਾਮ ਸਿੰਘ, ਨਵੀਨ ਕਾਲੀਆਂ, ਤੇਜਿੰਦਰ ਸਿੰਘ ਰਾਜਾ ਸੈਕਟਰੀ, ਪੀਏ ਮਨਜਿੰਦਰ ਸਿੰਘ ਡੀਸੀ, ਨਿਰਮਲ ਸਿੰਘ ਬਾਜਵਾ, ਬਾਬਾ ਦਵਿੰਦਰ ਸਿੰਘ ਖਡੂਰ ਸਾਹਿਬ, ਬੰਤਾ ਸਿੰਘ, ਇੰਸਪੈਕਟਰ ਲਖਵਿੰਦਰ ਸਿੰਘ, ਬਾਬਾ ਸੁਖਵਿੰਦਰ ਸਿੰਘ, ਮੈਬਰ ਮੋਹਨ ਸਿੰਘ, ਬਲਦੇਵ ਸਿੰਘ ਖਡੂਰ ਸਾਹਿਬ, ਜਥੇਦਾਰ ਨਿਰਮਲ ਸਿੰਘ, ਅਵਤਾਰ ਸਿੰਘ, ਗਗਨਦੀਪ ਸਿੰਘ, ਅਮਰਜੀਤ ਸਿੰਘ, ਗੁਰਪਾਲ ਸਿੰਘ, ਮੈਬਰ ਸੁਖਦੇਵ ਸਿੰਘ, ਦਰਸ਼ਨ ਸਿੰਘ ਧਾਮੀ, ਹਰਪਾਲ ਸਿੰਘ ਆਦਿ ਹਾਜਰ ਸਨ।
ਫੋਟੋ ਕੈਪਸ਼ਨ : ਸੁਰ ਸਿੰਘ ਵਿਖੇ ਸਲਾਈ ਸਰਟੀਫਿਕੇਟਾਂ ਦੀ ਵੰਡ ਕਰਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਤੇ ਹੋਰ ।