Close

Civil Surgeon Dr. Rohit Mehta, District TB Officer Vishal Verma and Hon’ble MLA S.Harminder Singh Gill released Poster in connection with International TB day

Publish Date : 24/03/2021
MLA

ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ, ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਵਿਸ਼ਾਲ ਵਰਮਾ ਅਤੇ ਮਾਣਯੋਗ ਐੱਮ.ਐੱਲ.ਏ. ਸਾਹਿਬ ਹਰਮਿੰਦਰ ਸਿੰਘ ਗਿੱਲ ਦੁਆਰਾ ਅੰਤਰ ਰਾਸ਼ਟਰੀ ਟੀ.ਬੀ. ਦਿਵਸ ਦੇ ਸਬੰਧ ਵਿੱਚ ਪੋਸਟਰ ਰੀਲੀਜ਼ ਕੀਤਾ ਗਿਆ ।

ਸਿਹਤ ਵਿਭਾਗ ਤਰਨ ਤਾਰਨ ਵੱਲੋਂ ਆਮ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਮੇਂ ਸਮੇਂ ਤੇ ਉਪਰਾਲੇ ਕੀਤੇ ਜਾਂਦੇ ਹਨ । ਇਨ੍ਹਾਂ ਉਪਰਾਲਿਆਂ ਤਹਿਤ 24 ਮਾਰਚ ਨੂੰ ਵਿਸ਼ਵ ਟੀ.ਬੀ. ਦਿਵਸ ਮਨਾਇਆ ਜਾਣਾ ਹੈ । ਇਸ ਅਵਸਰ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਟੀ.ਬੀ ਜੋ ਕੇ ਘਾਤਕ ਬਿਮਾਰੀ ਹੈ, ਜੇਕਰ ਇਸ ਦਾ ਇਲਾਜ ਸਮੇਂ ਸਿਰ ਨਾ ਕਰਵਾਇਆ ਜਾਵੇ ਤਾਂ ਇਹ ਭਿਆਨਕ ਰੂਪ ਲੈ ਸਕਦੀ ਹੈ ਅਤੇ ਮਰੀਜ਼ ਦੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ । ਟੀ.ਬੀ ਦੇ ਲੱਛਣ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ  ਕਿਹਾ ਕਿ ਦੋ ਹਫ਼ਤਿਆਂ ਤੋਂ ਵੱਧ ਖ਼ਾਸੀ ਤੇ ਬੁਖ਼ਾਰ ਆਉਣ ਦੀ ਸੂਰਤ ਵਿੱਚ ਬਲਗਮ ਦੀ ਜਾਂਚ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿੱਚ ਕਰਵਾਉਣੀ ਚਾਹੀਦੀ ਹੈ ਅਤੇ ਟੀ.ਬੀ. ਦੀ ਪੁਸ਼ਟੀ ਹੋਣ ਤੇ Dots ਟਰੀਟਮੈਂਟ ਰਾਹੀਂ ਸਰਕਾਰ ਵੱਲੋਂ ਮਰੀਜ਼ ਦਾ ਮੁਫ਼ਤ ਇਲਾਜ ਕੀਤਾ ਜਾਂਦਾ  ਹੈ । ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਵਿਸ਼ਾਲ ਵਰਮਾਂ  ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਮੁੱਖ ਉਦੇਸ਼ ਆਮ ਲੋਕਾਂ ਨੂੰ ਟੀ.ਬੀ ਰੋਗ ਪ੍ਰਤੀ ਸੁਚੇਤ ਰਹਿਣ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਕਿ ਮਰੀਜ਼ ਅਗਿਆਨਤਾ ਵਾਸ ਆਪਣਾ ਰੋਗ ਜਿਆਦਾ ਨਾ ਵਧਾ ਲਵੇ । ਡਾ. ਵਰਮਾ ਵੱਲੋਂ ਦੱਸਿਆ ਗਿਆ ਕਿ ਸਰਕਾਰ ਦੇ  ਨਿਸ਼ਚੇ ਪ੍ਰੋਗਰਾਮ ਅਧੀਨ ਹਰ ਟੀ.ਬੀ. ਮਰੀਜ਼ ਦੇ ਖ਼ਾਤੇ ਹਰ ਮਹੀਨੇ 500 ਰੁਪਏ ਖ਼ੁਰਾਕ ਲਈ ਦਿੱਤੇ ਜਾਂ ਰਹੇ ਹਨ ।