Close

Commencement of two days training with the objective of training primary teachers

Publish Date : 16/04/2021
EDU
ਪ੍ਰਾਇਮਰੀ ਅਧਿਆਪਕਾਂ ਨੂੰ ਸਿਖਲਾਈ ਦੇਣ ਦੇ ਮੰਤਵ ਨਾਲ ਦੋ ਰੋਜ਼ਾ ਟ੍ਰੇਨਿੰਗ ਦੀ ਸ਼ੁਰੂਆਤ
ਤਰਨ ਤਾਰਨ 13 ਅਪ੍ਰੈਲ :
ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰੀ-ਪ੍ਰਾਇਮਰੀ ਤੋਂ ਬਾਅਦ ਅੱਜ ਪ੍ਰਾਇਮਰੀ ਅਧਿਆਪਕਾਂ ਨੂੰ ਸਿਖਲਾਈ ਦੇਣ ਦੇ ਮੰਤਵ ਨਾਲ ਅੱਜ ਜ਼ਿਲ੍ਹੇ ਦੇ ਹਰੇਕ ਬਲਾਕ ਦੇ ਹਰੇਕ ਵਿਸ਼ੇ ਦੇ ਰਿਸੋਰਸ ਪਰਸਨ ਨੂੰ ਵੱਖ ਵੱਖ ਬਲਾਕ ਪੱਧਰ ‘ਤੇ ਦੋ ਰੋਜ਼ਾ ਟ੍ਰੇਨਿੰਗ ਦੀ ਅੱਜ ਸ਼ੁਰੂਆਤ ਕੀਤੀ ਗਈ । 
ਇਸ ਵਿਚ ਅੱਜ ਪਹਿਲੇ ਦਿਨ ਪੰਜਾਬੀ, ਅੰਗਰੇਜੀ ਅਤੇ ਗਣਿਤ ਵਿਸ਼ੇ ਦੀ ਸਿਖਲਾਈ ਦਿੱਤੀ ਗਈ । ਜਿਸ ਵਿਚ ਅੱਜ ਹਰਮਿੰਦਰ ਸਿੰਘ, ਸੁਰਜੀਤ ਸਿੰਘ ਰਿਸੋਰਸ ਪਰਸਨ ਪੰਜਾਬੀ, ਜ਼ਾਰਜ ਮਸੀਹ ਅਤੇ ਮੈਡਮ ਮਨਦੀਪ ਕੌਰ ਰਿਸੋਰਸ ਪਰਸਨ ਗਣਿਤ, ਸੀ ਐਚ ਟੀ ਸ੍ਰੀ ਨੀਰਜ ਸੇਠੀ ਅਤੇ ਮੈਡਮ ਰਜਨੀ ਰਿਸੋਰਸ ਪਰਸਨ ਅੰਗਰੇਜੀ ਦੀ  ਭੂਮਿਕਾ ਬਾਖੂਬੀ ਨਿਭਾਈ । 
ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨਵਦੀਪ ਸਿੰਘ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਅਨੂਪ ਮੈਣੀ ਨੇ ਆਏ ਹੋਏ ਸਮੂਹ ਅਧਿਆਪਕ ਸਹਿਬਾਨ ਨੂੰ ਪ੍ਰੇਰਿਤ ਕੀਤਾ । ਉਹਨਾਂ ਅਧਿਆਪਕ ਸਹਿਬਾਨ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇੱਕ ਅਧਿਆਪਕ ਦੀ ਸਮਾਜ ਨੂੰ ਸਿਰਜਣ ਵਿੱਚ ਵਿੱਚ ਬਹੁਤ ਹੀ ਵੱਡੀ ਭੂਮਿਕਾ ਹੁੰਦੀ ਹੈ । ਸਾਨੂੰ ਬਤੌਰ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਪੱਧਰ ਤੱਕ ਜਾ ਕੇ ਵੱਖ ਵੱਖ ਗਤੀਵਿਧੀਆਂ ਰਾਹੀਂ ਪੜਾਈ ਕਰਵਾਉਣੀ ਚਾਹੀਦੀ ਹੈ । 
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਸੁਸ਼ੀਲ ਕੁਮਾਰ ਤੁਲੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਪਰਮਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਸਹਿਬਾਨ ਦੇ ਸੈਮੀਨਾਰ ਲਗਾਉਣਾ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਅਧਿਆਪਕ ਸਹਿਬਾਨ ਨੂੰ ਬਹੁਤ ਕੁਝ ਨਵਾਂ ਸਿੱਖਣ ਦਾ ਮੌਕਾ ਮਿਲੇਗਾ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ । ਉਹਨਾਂ ਸੈਮੀਨਾਰ ਲਗਾਉਣ ਆਏ ਸਮੂਹ ਅਧਿਆਪਕ ਸਹਿਬਾਨ ਨੂੰ ਉਤਸਾਹਿਤ ਕਰਦਿਆ ਕਿਹਾ ਸਾਨੂੰ ਸਕਾਰਾਤਮਕ ਸੋਚ ਰੱਖ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਉਹ ਅੱਗੇ ਆਪਣੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਦੇ ਸਕਣਗੇ ।