Close

Complaints heard by a member of the Punjab State Minorities Commission

Publish Date : 28/01/2021
MC
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਨੇ ਸੁਣੀਆਂ ਸ਼ਿਕਾਇਤਾਂ
ਪਲਾਸੌਰ (ਤਰਨਤਾਰਨ), 28 ਜਨਵਰੀ : 
ਪੰਜਾਬ ਰਾਜ ਗੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ੍ਰੀ ਲਾਲ ਹੁਸੈਨ ਨੇ ਪਲਾਸੌਰ ਵਿਖੇ ਇਸਾਈ ਭਾਈਚਾਰੇ ਦੀਆਂ ਸ਼ਿਕਾਇਤਾਂ ਸੁਣੀਆਂ। ਚੇਤੇ ਰਹੇ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ ਦੇ ਜ਼ਿਲ੍ਹਾ ਤਰਨ ਤਾਰਨ ਦੇ ਚੇਅਰਮੈਨ ਪਾਸਟਰ ਸੋਖਾ ਮਸੀਹ ਦੁਆਰਾ ਆਯੋਜਿਤ ਕੀਤੇ ਸਮਾਗਮ ‘ਚ ਹਿੱਸਾ ਲੈਣ ਪਹੁੰਚੇ ਕਮਿਸ਼ਨ ਦੇ ਮੈਂਬਰ ਨੇ ਘੱਟ ਗਿਣਤੀ ਵਰਗ ਦੀਆਂ ਦੁੱਖ ਤਕਲੀਫਾ ਬਾਰੇ ਪਤਾ ਕੀਤਾ।
ਤੈਅਸ਼ੁਦਾ ਪ੍ਰੋਗਰਾਮ ਅਨੁਸਾਰ ਕਮਿਸ਼ਨ ਦੇ ਮੈਂਬਰ ਦੇ ਨਾਲ ਪਹੁੰਚੇ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਸੁਪਰੀਮੋਂ ਸ੍ਰ ਸਤਨਾਮ ਸਿੰਘ ਗਿੱਲ ਨੇ ਇਸਾਈ ਭਾਈਚਾਰੇ ਨੂੰ ਕਬਰਸਥਾਨਾ ਦੀ ਵਿਵਸਥਾ ਲਈ ਲੋੜੀਦੀਆਂ ਥਾਵਾਂ ਦਾ ਮੁੱਦਾ ਕਮਿਸ਼ਨ ਕੋਲ ਉਠਾਇਆ।
ਇਸ ਮੌਕੇ ਸ਼ਿਕਾਇਤ ਕਰਤਾਂਵਾਂ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਕਿ ਜ਼ਿਲ੍ਹੇ ‘ਚ ਜਿਥੇ ਇਸ਼ਾਈ ਭਾਈਚਾਰਾ ਰਹਿ ਰਿਹਾ ਹੈ ਉਥੇ ਸਥਿਤ ਕਬਰਸਥਾਨਾ ਦੀ ਜਗ੍ਹਾ ਤੇ ਭੂ ਮਾਫੀਆ ਦਾ ਨਜ਼ਾਇਜ ਕਬਜਾ ਹੈ।ਪਾਸਟਰਾਂ ਨੇ ਜ਼ਿਲ਼੍ਹਿਆਂ ਦੇ ਐਸਐਪੀਜ਼ ਵਲੋਂ ਚਰਚਾ ਵਿੱਚ ਸੀਸੀਟੀਵੀ ਕੈਮਰੇ ਲਗਾਉਂਣ ਲਈ ਦਿੱਤੇ ਨਿਰਦੇਸ਼ਾ ਬਾਰੇ ਕਮਿਸ਼ਨ ਨਾਲ ਚਰਚਾ ਕੀਤੀ ਅਤੇ ਧਰਮ ਦੇ ਪ੍ਰਚਾਰ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਵੀ ਜਾਣੂ ਕਰਵਾਇਆ ਗਿਆ।
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ੍ਰੀ ਲਾਲ ਹੁਸ਼ੇਨ ਨੇ ਇਸ ਮੌਕੇ ਫਰਿਆਦੀਆਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਭਰੋਸਾ ਦਿੱਤਾ ਕਿ ਮਿਲੀਆਂ ਸ਼ਿਕਾਇਤਾਂ ਦੇ ਨਿਪਰਾਟੇ ਲਈ ਉਹ ਸਾਰੀ ਰਿਪੋਰਟ ਬਣਾ ਕੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ ਇਮਾਂਨੂੰਅਲ ਨਾਹਰ ਨੂੰ ਭੇਜਣਗੇ।
ਇਸ ਮੌਕੇ ਪ੍ਰਧਾਨ ਆਈਸੀਪੀ ਅਟਾਰੀ, ਸ੍ਰ ਲਖਵਿੰਦਰ ਸਿੰਘ, ਸਿਪਾਹੀਆਂ ਦੀਨ, ਚੇਅਰਮੈਨ ਅਵਤਾਰ ਸਿੰਘ ਘਰਿੰਡਾ ਅਟਾਰੀ, ਪਾਸਟਰ ਸੌਖਾ ਮਸੀਹ, ਮਤੀ ਦਾਸ,ਜੋਰਸ,ਜੋਗਿੰਦਰ ਸਿੰਘ,ਪਾਸਟਰ ਵਿਲੀਅਮ,ਰਜੇਸ਼ ਖੋਖਰ,ਇੰਦਰਜੀਤ ਆਦਿ ਹਾਜ਼ਰ ਸਨ।
 
ਫੋਟੋ ਕੈਪਸ਼ਨ : ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ਼੍ਰ ਲਾਲ ਹੁਸ਼ੈਨ ਅਤੇ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਸੁਪਰੀਮੋਂ ਸਤਨਾਮ ਸਿੰਘ ਗਿੱਲ ਤੇ ਬਾਕੀ ਸਾਥੀ ਮੀਟਿੰਗ ਦੌਰਾਨ ਚਰਚਾ ਕਰਦੇ ਹੋਏ।