Complete ban imposed on residue fire

Publish Date : 15/04/2019
Dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ
ਜ਼ਿਲ੍ਹੇ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕਣਕ ਦੀ ਕੰਬਾਈਨਾਂ ਰਾਹੀਂ ਕਟਾਈ ਕਰਨ ‘ਤੇ ਰੋਕ
ਰਹਿੰਦ-ਖੂੰਹਦ ਨੂੰ ਅੱਗ ਲਗਾਉਣ ‘ਤੇ ਲਗਾਈ ਮੁਕੰਮਲ ਪਾਬੰਦੀ 
ਤਰਨਤਾਰਨ, 11 ਅਪ੍ਰੈਲ :
ਜ਼ਿਲ੍ਹਾ ਮੈਜਿਸਟਰੇਟ ਤਰਨਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਤਰਨਤਾਰਨ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕਣਕ ਦੀ ਫਸਲ ਦੀ ਕੰਬਾਈਨਾਂ ਰਾਹੀਂ ਕਟਾਈ ਕਰਨ ਅਤੇ ਕੰਬਾਈਨਾਂ ਜੋ ਪੁਰਾਣੀਆਂ ਹੋ ਚੁੱਕੀਆਂ ਹਨ, ਜਿਸ ਨਾਲ ਕਣਕ ਦੇ ਦਾਣਿਆਂ ਦੀ ਕੁਆਲਿਟੀ ਪ੍ਰਭਾਵਿਤ ਹੁੰਦੀ ਚੱਲਣ ‘ਤੇ ਮੁਕੰਮਲ ਰੋਕ ਲਗਾਈ ਗਈ ਹੈ।ਪਾਬੰਦੀ ਦੇ ਇਹ ਹੁਕਮ 25 ਮਈ, 2019 ਤੱਕ ਲਾਗੂ ਰਹਿਣਗੇ।
ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਤਰਨਤਾਰਨ ਦੀ ਹਦੂਦ ਅੰਦਰ ਕਣਕ ਦੀ ਕਟਾਈ ਉਪਰੰਤ ਬਚਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਅਤੇ ਬਲੇਡ ਸਮੇਤ ਕੰਬਾਇਨਾਂ ਦੇ ਨੈਸ਼ਨਲ ਹਾਈਵੇ ਅਤੇ ਲਿੰਕ ਸੜਕਾਂ ‘ਤੇ ਚੱਲਣ ‘ਤੇ ਵੀ ਮੁਕੰਮਲ ਤੌਰ ‘ਤੇ ਰੋਕ ਲਗਾਈ ਗਈ ਹੈ।ਪਾਬੰਦੀ ਦੇ ਇਹ ਹੁਕਮ 31 ਮਈ, 2019 ਤੱਕ ਲਾਗੂ ਰਹਿਣਗੇ।