Close

Conducting online counseling with students through Zoom app under Ghar Ghar Rozghaar scheme

Publish Date : 02/11/2020
Zoom
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਵਿਦਿਆਰਥੀਆਂ ਨਾਲ ਜ਼ੂਮ ਐਪ ਰਾਹੀਂ ਆੱਨ-ਲਾਈਨ ਕਾਊਂਸਲਿੰਗ ਦਾ ਆਯੋਜਨ
ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ‘ਤੇ ਸਰਕਾਰੀ ਸੈਕੰਡਰੀ ਸਕੂਲ ਜਹਾਂਗੀਰ ਅਤੇ ਪੰਡੋਰੀ ਗੋਲਾ ਦੇ ਵਿਦਿਆਰਥੀਆਂ ਨੂੰ ਆੱਨ-ਲਾਈਨ ਕਾਊਂਸਲਿੰਗ ਵਿੱਚ ਕੀਤਾ ਗਿਆ ਸ਼ਾਮਿਲ
ਤਰਨ ਤਾਰਨ, 02 ਨਵੰਬਰ :
ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ, ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਦੀ ਯੋਗ ਅਗਵਾਈ ਅਤੇ ਸ਼੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅੱਜ ਸਰਕਾਰੀ ਸੈਕੰਡਰੀ ਸਕੂਲ ਜਹਾਂਗੀਰ ਅਤੇ ਪੰਡੋਰੀ ਗੋਲਾ ਦੇ ਵਿਦਿਆਰਥੀਆਂ ਨਾਲ ਜ਼ੂਮ ਐਪ ਰਾਹੀਂ ਆੱਨ-ਲਾਈਨ ਕਾਊਂਸਲਿੰਗ ਦਾ ਆਯੋਜਨ ਕੀਤਾ ਗਿਆ। 
ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਰੋਜ਼ਗਾਰ ਅਫਸਰ ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਕਿਸੇ ਵੀ ਭਾਸ਼ਾ ਨੂੰ ਪੜ੍ਹਨ, ਲਿਖਣ, ਬੋਲਣ ਅਤੇ ਸੁਣਨ ਲਈ  ਸਬੰਧਤ ਭਾਸ਼ਾ ਦੇ ਅਖਬਾਰ ਨਾਲ ਜੁੜਨ ਲਈ ਪ੍ਰੇਰਤ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਅਖਬਾਰ ਪੜ੍ਹਨ ਨਾਲ ਵਿਦਿਆਰਥੀ  ਆਪਣੇ ਆਮ ਗਿਆਨ ਵਿੱਚ ਵੀ ਵਾਧਾ ਕਰ ਸਕਦੇ ਹਨ, ਜੋ ਕਿ ਭਵਿੱਖ ਵਿੱਚ ਦਾਖਲਾ ਪੀਖਿਆਵਾਂ/ਮੁਕਾਬਲੇ ਦੀਆਂ ਪੀਖਿਆਵਾਂ ਵਿੱਚ ਸਹਾਈ ਸਿੱਧ ਹੋ ਸਕਦਾ ਹੈ। 
ਜਿਲ੍ਹਾ ਰੋਜ਼ਗਾਰ ਅਫਸਰ ਵਲੋਂ ਵਿਦਿਆਰਥੀਆਂ ਨੂੰ ਇਸ ਨਾਲ ਹੀ ਇਨ੍ਹਾਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਵੱਧ ਤੋਂ ਵੱਧ ਬੇਰੋਜਗਾਰਾਂ ਵਿੱਚ ਸ਼ੇਅਰ ਕਰਨ ਲਈ ਕਿਹਾ ਗਿਆ ਤਾਂ ਜੋ ਚਾਹਵਾਨ ਬੇਰੋਜ਼ਗਾਰ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕਣ।
ਸ਼੍ਰੀ ਹਰਮਨਪ੍ਰੀਤ ਸਿੰਘ, ਪਲੇਸਮੈਂਟ ਅਧਿਕਾਰੀ ਵਲੋਂ ਵਿਦਿਆਰਥੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਜਿਵੇਂ ਕਿ ਰਜਿਸਟਰੇਸ਼ਨ, ਸਵੈ-ਰੋਜਗਾਰ, ਕੈਰੀਅਰ ਕਾਊਂਸਲਿੰਗ, ਈ-ਲਾਇਬਰੇਰੀ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। 
ਸ਼੍ਰੀ ਜਤਿੰਦਰ ਸਿੰਘ, ਵਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚੱਲ ਰਹੇ ਸ਼ਾਰਟ ਟਰਮ ਸਕਿੱਲ ਕੋਰਸਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। 
—————