Close

Constituency MLA Dr. Dharmbir Agnihotri gives two drops of polio to a young child Pulse polio campaign gets off to a good start

Publish Date : 01/02/2021
PP
ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਛੋਟੇ ਬੱਚੇ ਨੂੰ ਪੋਲਿਊ ਦੀਆਂ ਦੋ ਬੂੰਦਾਂ ਪਿਲਾ ਕੇ ਕੀਤਾ ਪਲਸ  ਪੋਲਿਉ ਮੁਹਿੰਮ ਸ਼ੁਭ ਆਰੰਭ
31 ਜਨਵਰੀ ਅਤੇ 01 ਤੇ 02 ਫਰਵਰੀ ਨੂੰ ਜ਼ਿਲ੍ਹੇ ਦੇ ਲੱਗਭੱਗ 145091 ਬੱਚਿਆ ਨੂੰ ਪਿਲਾਈ ਜਾਵੇਗੀ ਪੋਲਿਉ ਦੀ ਦਵਾਈ 
ਤਰਨ ਤਾਰਨ, 31 ਜਨਵਰੀ :
“ਕਿੱਥੇ ਵੀ ਰਹੋ ਕਿੱਥੇ ਵੀ ਜਾਉ, ਪੋਲਿਉ ਖੁਰਾਕ ਹਰ ਵਾਰ ਪਿਲਾਉ” ਇਸ ਆਸ਼ੇ ਨੂੰ ਸਮਰਪਿਤ ਵਿਸ਼ਵ ਸਿਹਤ ਸੰਗਠਨ ਵੱਲੋ ਨੈਸ਼ਨਲ ਇੰਮੂਨਾਈਜੇਸ਼ਨ ਰਾਊਂਡ ਦੇ ਤਹਿਤ ਆਮ ਲੋਕਾ ਨੂੰ ਪੋਲਿਉ ਤੋਂ ਮੁਕਤ ਕਰਨ ਲਈ ਅਤੇ ਚਲਾਈ ਜਾ ਰਹੀ ਘਰ-ਘਰ ਵਿੱਚ ਪਲਸ ਪੋਲਿਉ ਮੁਹਿੰਮ ਦਾ ਸ਼ੁਭ ਆਰੰਭ ਅੱਜ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਹਲਕਾ ਵਿਧਾੲਕਿ ਤਰਨ ਤਾਰਨ ਡਾ. ਧਰਮਬੀਰ ਅਗਨੋਹਤਰੀ, ਡਿਪਟੀ ਡਾਇਰੈਕਟਰ ਡਾ. ਬਲਜੀਤ ਕੌਰ ਅਤੇ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਛੋਟੇ ਬੱਚੇ ਨੂੰ ਪੋਲਿਊ ਦੀਆਂ ਦੋ ਬੂੰਦਾਂ ਪਿਲਾ ਕੇ ਕੀਤਾ ਗਿਆ। 
       ਇਸ ਮੌਕੇ ਡਾ. ਧਰਮਬੀਰ ਅਗਨੀਹੋਤਰੀ ਨੇ ਦੱਸਿਆ ਦੱਸਿਆ ਕਿ ਆਮ ਲੋਕਾਂ ਨੂੰ ਇਸ ਪਲਸ  ਪੋਲਿਉ ਮੁਹਿੰਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਮੁਹਿੰਮ ਤਹਿਤ ਸਿਹਤ ਵਿਭਾਗ ਦੀਆ ਟੀਮਾ ਵੱਲੋ ਨਵਜੰਨਮੇ ਬੱਚੇ ਤੋ ਲੈ ਕੇ 05 ਸਾਲ ਤੱਕ ਦੇ ਬੱਚਿਆਂ ਨੂੰ ਜੀਵਨ ਰੂਪੀ ਪੋਲਿਊ ਦੀਆ ਦੋ ਬੂੰਦਾ ਪਿਲਆਈਆਂ ਜਾਣਗੀਆ । ਉਹਨਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਤੇ ਆਪਣੇ ਅਤੇ ਆਂਢ ਗੁਆਂਢ ਦੇ ਨਵ-ਜਨਮੇ ਬੱਚੇ ਤੋਂ ਲੈ ਕੇ 05 ਸਾਲ ਤੱਕ ਦੀ ਉਮਰ ਦੇ ਬੱਚਿਆ ਨੂੰ ਪੋਲਿਊ ਦੀਆ ਦੋ ਬੂੰਦਾਂ ਜ਼ਰੂਰ ਪਿਲਾਉ ਅਤੇ ਸਿਹਤ ਵਿਭਾਗ ਵੱਲੋ ਘਰਾਂ ਵਿੱਚ ਆਈਆਂ ਟੀਮਾ ਨੂੰ ਪੂਰਾ ਸਹਿਯੋਗ ਦਿਉੁ ।
ਸਿਵਲ ਸਰਜਨ ਤਰਨ ਤਾਰਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੇਸ਼ਕ ਭਾਰਤ ਪੋਲਿਉ ਮੁਕਤ ਦੇਸ਼ਾ ਦੀ ਗਿਣਤੀ ਵਿੱਚ ਆ ਚੁੱਕਾ ਹੈ ਪਰ ਫਿਰ ਵੀ ਇਸ ਮੁਕਾਮ ਨੂੰ ਬਰਕਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵੱਲੋ ਇਹ ਰਾਊਡ ਚਲਾਏ ਜਾ ਰਹੇ ਹਨ । ਪਾਕਿਸਤਾਨ ਅਤੇ ਆਫਗਾਨਿਸਤਾਨ ਗੁਆਢੀ ਦੇਸ਼ਾ ਵਿੱਚ ਵਾਇਲਡ ਪੋਲਿਉ ਵਾਰਿਸ ਹੋਣ ਕਰਕੇ ਇਹ ਖਤਰਾ ਬਣਿਆ ਰਹਿੰਦਾ ਹੈ । ਇਸ ਲਈ ਸਮੇ-ਸਮੇ ਤੇ ਇਹ ਰਾਂਊਡ ਚਲਾਏ ਜਾ ਰਹੇ ਹਨ ।  
ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦੋਰਾਨ ਸਾਰੇ ਭੱਠੇ, ਸ਼ੈਲਰ , ਡੇਰੇ , ਝੂੱਗੀਆ ਅਤੇ ਮਜਦੂਰਾਂ ਦੀਆਂ ਬਸਤੀਆ ਵਿੱਚ ਰਹਿੰਦੇ ਬੱਚਿਆ ਨੂੰ ਪੋਲਿਉ ਦੀਆ ਦੋ ਬੂੰਦਾਂ ਪਿਲਆਈਆਂ ਜਾਣਗੀਆ ।ਉਹਨਾ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਵਿੱਚ 31 ਜਨਵਰੀ ਅਤੇ 01 ਤੇ 02 ਫਰਵਰੀ ਨੂੰ ਜ਼ਿਲ੍ਹੇ ਦੇ ਲੱਗਭੱਗ 145091 ਬੱਚਿਆ ਨੂੰ ਪੋਲਿਉ ਦੀ ਦਵਾਈ ਪਿਲਾਈ ਜਾਵੇਗੀ,  
ਇਸ ਮੋਕੇ ‘ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਭਾਰਤੀ ਧਵਨ, ਸੀਨੀਅਰ ਮੈਡੀਕਲ ਅਫਸਰ ਡਾ. ਸਵਰਨਜੀਤ ਧਵਨ, ਡਾ. ਕੰਵਲਜੀਤ ਸਿੰਘ, ਮਾਸ ਮੀਡੀਆ ਅਫਸਰ ਸ੍ਰੀ ਸੁਖਦੇਵ ਸਿੰਘ ਪੱਖੋਕੇ , ਸੈਨਟਰੀ ਇੰਸਪੈਕਟਰ ਗੁਰਦੇਵ ਸਿੰਘ, ਬੀ. ਸੀ. ਸੀ. ਕੋਆਰਡੀਨੇਟਰ ਸ੍ਰੀ ਅਰੂਸ਼ ਭੱਲਾ, ਕੰਪਿਊਟਰ ਅਸਿਸਟੈਂਟ ਸੰਦੀਪ ਸਿੰਘ ਅਤੇ ਦਫ਼ਤਰ ਦਾ ਸਾਰਾ ਸਟਾਫ਼ ਮੌਜੂਦ ਸੀ ।