Close

Constituency MLA spoke openly on the issue of cleanliness in Sarpanch Sanwad

Publish Date : 27/09/2021
MLA

‘ਸਰਪੰਚ ਸੰਵਾਦ’ ਵਿਚ ਸਫਾਈ ਦੇ ਮੁੱਦੇ ਉਤੇ ਖੁੱਲ ਕੇ ਬੋਲੇ ਹਲਕਾ ਵਿਧਾਇਕ
ਪੰਚਾਂ-ਸਰਪੰਚਾਂ ਨਾਲ ਪਿੰਡਾਂ ਨੂੰ ਸੋਹਣੇ ਬਨਾਉਣ ਉਤੇ ਕੀਤੀ ਚਰਚਾ
ਤਰਨਤਾਰਨ, 23 ਸਤੰਬਰ (       )-ਹਲਕਾ ਪੱਟੀ ਦੇ ਵਿਧਾਇਕ ਸ. ਹਰਮਿੰਦਰ ਸਿੰਘ ਗਿੱਲ, ਜਿੰਨਾ ਨੇ ਪੱਟੀ ਇਲਾਕੇ ਵਿਚ ਸੋਹਣੀਆਂ ਪਾਰਕਾਂ, ਸਮਸ਼ਾਨਘਾਟ, ਗਲੀਆਂ-ਨਾਲੀਆਂ ਤੇ ਖੇਡ ਮੈਦਾਨ ਬਣਾ ਕੇ ਇਲਾਕੇ ਨੂੰ ਵਧੀਆ ਦਿੱਖ ਦਿੱਤੀ ਹੈ, ਨੇ ਅੱਜ ਪਿੰਡਾਂ ਨੂੰ ਕੂੜਾ ਮੁਕਤ ਕਰਨ ਦਾ ਸੱਦਾ ਦਿੰਦੇ ਪੰਚਾਂ-ਸਰਪੰਚਾਂ ਨਾਲ ਇਸ ਵਿਸ਼ੇ ਉਤੇ ਖੁੱਲ ਕੇ ਚਰਚਾ ਕੀਤੀ। ਹਰੀਕੇ ਪੱਤਣ ਵਿਖੇ ਕਰਵਾਏ ਇਸ ਸਮਾਗਮ ਵਿਚ ਬੋਲਦੇ ਸ. ਗਿੱਲ ਨੇ ਕਿਹਾ ਕਿ ਪਹਿਲਾਂ ਪਿੰਡਾਂ ਵਿਚ ਟਾਇਲਟ ਵੱਡੀ ਪੱਧਰ ਉਤੇ ਬਣਾ ਕੇ ਓ. ਡੀ. ਐਫ. ਕੀਤਾ ਗਿਆ ਹੈ ਅਤੇ ਹੁਣ ਵੇਲੇ ਪਿੰਡਾਂ ਨੂੰ ਕੂੜਾ ਮੁਕਤ ਕਰਨ ਦਾ ਹੈ। ਉਨਾਂ ਕਿਹਾ ਕਿ ਸਾਡੇ ਪਿੰਡਾਂ ਵਿਚ ਰੱਬ ਵੱਸਦਾ ਹੈ, ਪਰ ਸਾਡੀਆਂ ਕੁੱਝ ਕਮਜ਼ੋਰੀਆਂ ਕਾਰਨ ਪਿੰਡਾਂ ਦੀ ਗਲੀਆਂ-ਨਾਲੀਆਂ ਵਿਚ ਕੂੜਾ ਭਰਿਆ ਰਹਿੰਦਾ ਹੈ। ਉਨਾਂ ਕਿਹਾ ਕਿ ਜੇਕਰ ਤੁਸੀਂ ਸਾਰੇ ਸਾਥ ਦਿਓ ਤਾਂ ਆਪਾਂ ਪਿੰਡਾਂ ਨੂੰ ਕੂੜੇ-ਕਰਕਟ ਤੋਂ ਮੁਕਤ ਕਰ ਸਕਦੇ ਹਾਂ। ਉਨਾਂ ਕਿਹਾ ਕਿ ਮੈਂ ਕਈ ਪਿੰਡਾਂ ਵਿਚ ਇਹ ਤਜ਼ਰਬਾ ਕੀਤਾ ਹੈ, ਜੋ ਕਿ ਬਹੁਤ ਸਫਲ ਰਿਹਾ ਹੈ, ਪਰ ਇਸ ਦੀ ਕਾਮਯਾਬੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋਣੀ ਹੈ। ਉਨਾਂ ਕਿਹਾ ਕਿ ਸਰਕਾਰ ਹੁਣ ਪਿੰਡਾਂ ਦੇ ਗੰਦੇ ਪਾਣੀ ਤੇ ਕੂੜੇ ਦਾ ਪ੍ਰਬੰਧ ਕਰਨ ਜਾ ਰਹੀ ਹੈ, ਜਿਸ ਵਾਸਤੇ ਤੁਸੀਂ ਤਿਆਰ ਰਹੋ। ਸ੍ਰੀ ਰਜਤ ਗੋਪਾਲ, ਜਿਲਾ ਸੈਨੀਟੇਸ਼ਨ ਅਧਿਕਾਰੀ ਨੇ ਇਸ ਮੌਕੇ ਬੋਲਦੇ ਦੱਸਿਆ ਕਿ ਸਰਕਾਰ ਕੋਲ ਪਿੰਡਾਂ ਦੀ ਇਸ ਸਮੱਸਿਆ ਦੇ ਹੱਲ ਲਈ ਕਈ ਮਾਡਲ ਹਨ, ਜੋ ਕਿ ਸਫਲਤਾ ਪੂਰਵਕ ਦੇਸ਼ ਭਰ ਵਿਚ ਚੱਲ ਰਹੇ ਹਨ, ਪਰ ਇਸ ਲਈ ਲੋਕਾਂ ਦਾ ਸਾਥ ਅਤੇ ਸਾਫ-ਸਫਾਈ ਲਈ ਜਾਗਰੂਕਤਾ ਹੋਣੀ ਬਹੁਤ ਜਰੂਰੀ ਹੈ। ਉਨਾਂ ਪਿੰਡਾਂ ਦੇ ਮੋਹਤਬਰਾਂ ਨੂੰ ਇੰਨਾ ਸਕੀਮਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਆਪਣੇ ਪਿੰਡ ਦੀ ਲੋੜ ਦੇ ਹਿਸਾਬ ਨਾਲ ਮਾਡਲ ਚੁਣਨ ਦਾ ਸੱਦਾ ਦਿੱਤਾ। ਮੈਡਮ ਸੀਵਾ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਿੰਡਾਂ ਵਿਚ ਸ਼ਹਿਰਾਂ ਨਾਲੋਂ ਵਧੀਆ ਖੁੱਲੀਆਂ-ਡੁੱਲੀਆਂ ਸੜਕਾਂ, ਗਰੀਨ ਬੈਲਟ ਅਤੇ ਛੱਪੜਾਂ ਲਈ ਖੁੱਲੀਆਂ ਥਾਵਾਂ ਹਨ, ਇਸ ਲਈ ਪਿੰਡਾਂ ਨੂੰ ਸਾਫ-ਸੁਥਰਾ ਕਰਨਾ ਸ਼ਹਿਰਾਂ ਨਾਲ ਸੌਖਾ ਹੈ, ਪਰ ਇਹ ਸਭ ਤਾਂ ਹੀ ਸੰਭਵ ਹੈ ਜੇਕਰ ਉਥੇ  ਰਹਿਣ ਵਾਲੇ ਲੋਕਾਂ ਵਿਚ ਸਫਾਈ ਦੀ ਚਿਣਗ ਬਾਲੀ ਜਾਵੇ। ਉਨਾਂ ਕਿਹਾ ਕਿ ਸਾਫ-ਸੁਥਰਾ ਸਥਾਨ ਸਿਹਤਮੰਦ ਸਮਾਜ ਦੀ ਨਿਸ਼ਾਨੀ ਹੈ। ਸੁੰਦਰ ਵਿਖਾਈ ਦੇਣ ਵਾਲੇ ਹਰੇ-ਭਰੇ ਆਲੇ-ਦੁਆਲੇ ਕਈ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ ਇਲਾਜ ਬਣਦੇ ਹਨ, ਇਸ ਲਈ ਜਰੂਰੀ ਹੈ ਕਿ ਆਪਾਂ ਸਾਰੇ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਬਣਾਈਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਸ ਡੀ ਈ ਦਲਜੀਤ ਸਿੰਘ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।