Close

Contribution of Rs. 1 lakh 92 thousand by all the employees of “Bharat Heavy Electricals Limited” in the efforts being made to deal with Covid-19

Publish Date : 05/05/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੋਵਿਡ-19 ਨਾਲ ਨਜਿੱਠਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ “ਭਾਰਤ ਹੈਵੀ ਇਲੈਕਟਰੀਕਲਜ਼ ਲਿਮਿਟਡ” ਦੇ ਸਮੂਹ ਕਮਰਚਾਰੀਆਂ ਵੱਲੋਂ 1 ਲੱਖ 92 ਹਜ਼ਾਰ ਦੀ ਰਾਸ਼ੀ ਦਾ ਯੋਗਦਾਨ
ਤਰਨ ਤਾਰਨ, 5 ਮਈ :
ਜ਼ਿਲ੍ਹੇ ਵਿੱਚ ਕੋਵਿਡ-19 ਨਾਲ ਨਜਿੱਠਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ “ਭਾਰਤ ਹੈਵੀ ਇਲੈਕਟਰੀਕਲਜ਼ ਲਿਮਿਟਡ” (ਬੀ. ਐੱਚ. ਈ. ਐੱਲ) ਗੋਇੰਦਵਾਲ਼ ਸਾਹਿਬ ਦੇ ਸਮੂਹ ਕਮਰਚਾਰੀਆਂ ਵੱਲੋਂ 1 ਲੱਖ 92 ਹਜ਼ਾਰ ਦੀ ਰਾਸ਼ੀ ਦਾ ਯੋਗਦਾਨ ਪਾਇਆ ਗਿਆ। ਇਹ ਰਾਸ਼ੀ (ਬੀ. ਐੱਚ. ਈ. ਐੱਲ) ਗੋਇੰਦਵਾਲ ਦੇ ਸੰਗਠਨ ਮੁਖੀ ਸ੍ਰੀ ਗੁਰਚਰਨ ਸਿੰਘ ਵਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੂੰ ਭੇਂਟ ਕੀਤੀ ਗਈ।
ਇਸ ਮੌਕੇ (ਬੀ. ਐੱਚ. ਈ. ਐੱਲ) ਦੇ ਏ. ਜੀ. ਐਮ. (ਐਚ. ਆਰ.) ਸ੍ਰੀ ਤਜਿੰਦਰ ਸਿੰਘ ਅਤੇ ਸ੍ਰੀ ਮਾਨਵਪ੍ਰੀਤ ਸਿੰਘ ਪ੍ਰੋਜੈਕਟ ਮੈਨੇਜਰ ਉਦਯੋਗਿਕ ਵਿਭਾਗ ਤਰਨ ਤਾਰਨ ਵੀ ਹਾਜ਼ਰ ਸਨ।
“ਭਾਰਤ ਹੈਵੀ ਇਲੈਕਟਰੀਕਲਜ਼ ਲਿਮਿਟਡ” ਦੇ ਨੁਮਾਇੰਦਿਆਂ ਵਲੋਂ ਇਹ ਵੀ ਵਿਸ਼ਵਾਸ ਦਵਾਇਆ ਗਿਆ ਕੇ ਆਉਂਦੇ ਸਮੇਂ ਵਿੱਚ ਵੀ (ਬੀ. ਐੱਚ. ਈ. ਐੱਲ) ਲੋੜ ਪੈਣ ‘ਤੇ ਇਸ ਕੋਵਿਡ-19 ਦੀ ਸਮੱਸਿਆ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਹਰ ਸੰਭਵ ਮੱਦਦ ਕਰੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ (ਬੀ. ਐੱਚ. ਈ. ਐੱਲ) ਅਤੇ ਸਮੂਹ ਕਰਮਚਾਰੀਆਂ ਦਾ ਬਹੁਤ ਧੰਨਵਾਦ ਕੀਤਾ ਅਤੇ ਇਸ ਯੋਗਦਾਨ ਦੀ ਪ੍ਰਸੰਸਾ ਵੀ ਕੀਤੀ। ਉਹਨਾਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ (ਬੀ. ਐੱਚ. ਈ. ਐੱਲ) ਕਰਮਚਾਰੀਆਂ ਵਲੋਂ ਕੀਤੀ ਇਹ ਮੱਦਦ ਸ਼ਲਾਘਾਯੋਗ ਹੈ।
—————