Close

DEO Tarn Taran promotes government schools by affixing admissions campaign stickers on motor vehicles

Publish Date : 06/05/2021
DEEO
ਡੀਈਓ ਤਰਨ ਤਾਰਨ ਵੱਲੋਂ ਮੋਟਰ ਗੱਡੀਆਂ ‘ਤੇ ਦਾਖ਼ਲਾ ਮੁਹਿੰਮ ਸਟਿੱਕਰ ਲਗਾ ਕੇ ਸਰਕਾਰੀ ਸਕੂਲਾਂ ਦਾ ਕੀਤਾ ਪ੍ਰਚਾਰ
ਨਿਵੇਕਲੇ ਅੰਦਾਜ ਨਾਲ ਜਲਿਾ ਤਰਨਤਾਰਨ ਦੇ ਨਾਗਰਿਕਾਂ ਨੂੰ ਸਰਕਾਰੀ ਸਕੂਲ ਅਪਣਾਉਣ ਲਈ ਕੀਤਾ ਪ੍ਰੇਰਿਤ
ਤਰਨਤਾਰਨ 06 ਮਈ ( ):--ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਨੂੰ ਉਤਸ਼ਾਹ ਦੇਣ ਲਈ ਜਲਿਾ ਸਿੱਖਿਆ ਅਫਸਰ ਐਲੀਮੈਂਟਰੀ ਤਰਨਤਾਰਨ ਸ੍ਰੀ ਰਾਜੇਸ ਕੁਮਾਰ, ਜਿਲਾ ਸਿੱਖਿਆ ਅਫਸਰ ਸੈਕੰਡਰੀ ਤਰਨਤਾਰਨ ਸ੍ਰੀ ਸਤਿਨਾਮ ਸਿੰਘ ਬਾਠ, ਡਿਪਟੀ ਡੀਈਓ ਐਲੀਮੈਂਟਰੀ ਤਰਨਤਾਰਨ ਸ੍ਰੀ ਪਰਮਜੀਤ ਸਿੰਘ ਅਤੇ ਡਿਪਟੀ ਡੀਈਓ ਸੈਕੰਡਰੀ ਤਰਨਤਾਰਨ ਅਤੇ ਸ੍ਰੀ ਗੁਰਬਚਨ ਸਿੰਘ ਵੱਲੋਂ ਮੋਟਰ ਗੱਡੀਆਂ ‘ਤੇ ਰੰਗਦਾਰ ਸਟੀਕਰ ਲਗਾਏ ਗਏ। ਇਸ ਮੌਕੇ ਡੀਈਓ ਸੈਕੰਡਰੀ ਤਰਨਤਾਰਨ ਸ੍ਰੀ ਸਤਨਾਮ ਸਿੰਘ ਬਾਠ ਨੇ ਇਸ ਦੌਰਾਨ ਕਿਹਾ ਕਿ ਪਿਛਲੇ ਸਮੇਂ ਵਿੱਚ ਸਕੂਲ ਸਿੱਖਿਆ ਵਿਭਾਗ ਸਬੰਧੀ ਹੋਈ ਸਮੀਖਿਆ ਮੀਟਿੰਗ ਵਿੱਚ ਮਾਣਯੋਗ ਮੁੱਖ ਮੰਤਰੀ ਜੀ ਦੁਆਰਾ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਚੰਗੀ ਪੜਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਬਹੁਤ ਸ਼ਲਾਘਾ ਕੀਤੀ ਗਈ ਹੈ। ਉਨਾਂ ਵੱਲੋਂ ਸਕੂਲਾਂ ਅੰਦਰ ਵਧੇ ਦਾਖਲੇ, ਬਦਲੀ ਨੀਤੀ, ਸਮਾਰਟ ਸਕੂਲ, ਬੁਨਿਆਦੀ ਢਾਂਚੇ ਲਈ ਕੀਤੇ ਗਏ ਕੰਮਾਂ ਤੇ ਤਸੱਲੀ ਪ੍ਰਗਟ ਕਰਦਿਆਂ ਸਮੂਹ ਸਕੂਲ ਮੁਖੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਬਹੁਤ ਤਾਰੀਫ ਵੀ ਕੀਤੀ ਗਈ ਹੈ। ਸ੍ਰੀ ਰਾਜੇਸ ਕੁਮਾਰ, ਜਲਿਾ ਸਿੱਖਿਆ ਅਫਸਰ ਐਲੀਮੈਂਟਰੀ ਤਰਨਤਾਰਨ ਨੇ ਕਿਹਾ ਬੀਪੀਈਓ ਸਾਹਿਬਾਨ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਜਲਿਾ ਤਰਨਤਾਰਨ ਨੇ ਦਾਖਲਾ ਮੁਹਿੰਮ ਵਿੱਚ ਪਿਛਲੇ ਵਰੇ ਨਾਲੋਂ ਤਕਰੀਬਨ 5 ਫੀਸਦੀ ਤੋਂ ਵੱਧ ਐਨਰਲਮੈਂਟ ਵਿੱਚ ਵਾਧਾ ਕੀਤਾ ਹੈ ਅਤੇ ਉਹਨਾਂ ਕਿਹਾ ਕਿ ਕਾਰ ਦਾਖਲਾ ਸਟਿੱਕਰ ਦੇ ਇਸ ਉਪਰਾਲੇ ਨਾਲ ਨਿਸਚਿਤ ਹੀ ਹੋਰ ਤੇਜੀ ਆਵੇਗੀ।ਉਪ ਜਲਿਾ ਸਿੱਖਿਆ ਅਫਸਰ (ਅ) ਤਰਨਤਾਰਨ ਸ੍ਰੀ ਪਰਮਜੀਤ ਸਿੰਘ ਅਤੇ ਉਪ ਜਲਿਾ ਸਿੱਖਿਆ ਅਫਸਰ (ਸ) ਤਰਨਤਾਰਨ ਸ੍ਰੀ ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਬੇਹਤਰ ਪੜਾਈ ਦੇਣ ਦੇ ਮਕਸਦ ਨਾਲ਼ ਸਕੂਲ ਮੁਖੀ, ਅਧਿਆਪਕ, ਕਰਮਚਾਰੀ ਅਤੇ ਅਧਿਕਾਰੀ ਸਾਹਿਬਾਨ ਦਿਨ ਰਾਤ ਮਿਹਨਤ ਵਿੱਚ ਲੱਗੇ ਹੋਏ ਹਨ।
ਸ੍ਰੀ ਪ੍ਰੇਮ ਸਿੰਘ ਜਿਲਾ, ਮੀਡੀਆ ਕੋਆਰਡੀਨੇਟਰ ਤਰਨਤਾਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਅਤੇ ਗੁਣਾਤਮਿਕ ਸਿੱਖਿਆ ਦੇ ਪ੍ਰਚਾਰ ਲਈ ਚਲਾਈ ਮੁਹਿੰਮ ਸਬੰਧੀ ਆਡੀਓ ਸੁਨੇਹੇ ਅਤੇ ਵੀਡੀਓ ਡਾਕੂਮੈਂਟਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਸਕੂਲਾਂ ਵੱਲੋਂ ਫਲੈਕਸਾਂ ਅਤੇ ਪੰਫਲੈਟ ਵੀ ਵੰਡੇ ਜਾ ਰਹੇ ਹਨ। ਕੋਰੋਨਾ ਮਹਾਂਮਾਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅਧਿਆਪਕਾਂ ਦੁਆਰਾ ਘਰ-ਘਰ ਜਾ ਕੇ ਮਾਪਿਆਂ ਨੂੰ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 
ਇਸ ਮੌਕੇ ਸ੍ਰੀ ਨਵਦੀਪ ਸਿੰਘ ਜਿਲਾ ਪੜੋ ਪੰਜਾਬ ਕੋਆਰਡੀਨੇਟਰ, ਸ੍ਰੀ ਅਮਨਦੀਪ ਸਿੰਘ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਵੀ ਮੌਜੂਦ ਸਨ।
ਤਸਵੀਰ- ਡੀਈਓ ਸਾਹਿਬਾਨ ਦਾਖਲਾ ਮੁਹਿੰਮ ਸਬੰਧੀ ਵਾਹਨਾਂ ਤੇ ਕਾਰ ਸਟਿੱਕਰ ਲਗਾਉਂਦੇ ਹੋਏ।