Close

Deputy Commissioner and Constituency MLA Dr. Dharmbir Agnihotri inaugurated the skill development center at village Dhand

Publish Date : 16/03/2021
DC Sir
ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵੱਲੋਂ ਪਿੰਡ ਢੰਡ ਵਿਖੇ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ
ਸਰਹੱਦੀ ਇਲਾਕੇ ਦੇ ਲੜਕੇ ਤੇ ਲੜਕੀਆਂ ਨੂੰ ਹੁਨਰਮੰਦ ਬਣਾਉਣ ਵੱਖ-ਵੱਖ ਕਿੱਤਾ ਮੁਖੀ ਕੋਰਸਾਂ ਵਿੱਚ ਦਿੱਤੀ ਜਾਵੇਗੀ ਮੁਫਤ ਟਰੇਨਿੰਗ
ਤਰਨ ਤਾਰਨ, 15 ਮਾਰਚ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਅਤੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡ ਢੰਡ ਵਿਖੇ ਬਾਰਡਰ ਏਰੀਆ ਡਿਵੈੱਲਪਮੈਂਟ ਪ੍ਰੋਗਰਾਮ ਅਧੀਨ ਸਰਹੱਦੀ ਇਲਾਕੇ ਦੇ ਲੜਕੇ ਤੇ ਲੜਕੀਆਂ ਨੂੰ ਕਿੱਤਾ ਮੁੱਖੀ ਕੋਰਸਾਂ ਦੀ ਸਿਖਲਾਈ ਦੇਣ ਲਈ ਸ਼ੁਰੂ ਕੀਤੇ ਗਏ ਹੁਨਰ ਵਿਕਾਸ ਕੇਂਦਰ ਦਾ ਰਸਮੀਂ ਉਦਘਾਟਨ ਕੀਤਾ ਗਿਆ।
ਇਸ ਮੌਕੇ ਪਿੰਡ ਢੰਡ ਦੇ ਸਰਪੰਚ ਸ੍ਰੀ ਸੁਰਜੀਤ ਸਿੰਘ ਸ਼ਾਹ, ਸ੍ਰੀ ਜਸਪਾਲ ਸਿੰਘ ਸਰਪੰਚ, ਸ੍ਰ੍ਰੀ ਗੁਰਪਾਲ ਸਿੰਘ ਸਰਪੰਚ, ਸ੍ਰੀ ਗੁਰਬਚਨ ਸਿੰਘ ਸਰਪੰਚ, ਸ੍ਰੀ ਜਗਤਾਰ ਸਿੰਘ ਜੱਗਾ ਸੁਰਗਾਪੁਰੀ ਅਤੇ ਸ੍ਰੀ ਬਿਕਰਮਜੀਤ ਸਿੰਘ ਬਾਠ ਚੇਅਰਮੈਨ ਗੁਰੂ ਨਾਨਕ ਐਜੂਕੇਸ਼ਨਲ ਵੈੱਲਫੇਅਰ ਤੇ ਚੈਰੀਟੇਬਲ ਸੋਸਾਇਟੀ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਐਜੂਕੇਸ਼ਨਲ ਵੈੱਲਫੇਅਰ ਤੇ ਚੈਰੀਟੇਬਲ ਸੋਸਾਇਟੀ ਵੱਲੋਂ ਇਸ ਹੁਨਰ ਵਿਕਾਸ ਕੇਂਦਰ ਵਿਖੇ ਲੜਕੇ ਤੇ ਲੜਕੀਆਂ ਨੂੰ ਵੱਖ-ਵੱਖ ਕਿੱਤਾ-ਮੁਖੀ ਕੋਰਸਾਂ ਦੀ ਮੁਫ਼ਤ ਟਰੇਨਿੰਗ ਦਿੱਤੀ ਜਾ ਰਹੀ ਹੈ।ਉਹਨਾਂ ਦੱਸਿਆ ਕਿ ਇਸ ਕੇਂਦਰ ਵਿੱਚ ਸੈੱਲਫ ਇੰਮਲਾਈਡ ਟੇਲਰ ਕੋਰਸ ਵਿੱਚ 120, ਅਸਿਸਟੈਂਟ ਬਿਊਟੀ ਥੈਰੇਪਿਸਟ ਦੇ ਕੋਰਸ ਵਿੱਚ 90 ਅਤੇ ਡੋਮੈਸਟਿਕ ਡਾਟਾ-ਇੰਟਰੀ ਓਪਰੇਟਰ ਦੇ ਕੋਰਸ ਵਿੱਚ 60 ਸਿੱਖਿਆਰਥੀ ਮੁਫ਼ਤ ਟਰੇਨਿੰਗ ਲੈ ਰਹੇ ਹਨ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਸਰਹੱਦੀ ਇਲਾਕੇ ਦੇ ਬੇਰੋਜ਼ਗਾਰ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਹੁਨਰਮੰਦ ਬਣਾਉਣ ਲਈ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਸਲਾਈ-ਕਢਾਈ, ਏ. ਸੀ. ਰਿਪੇਅਰ ਮਕੈਨਿਕ, ਕੰਪਿਊਟਰ ਹਾਰਡਵੇਅਰ, ਸੇਲਜ਼ਮੈਨ ਅਤੇ ਕਸਟਮਰ ਕੇਅਰ ਐਗਜ਼ੈਕਟਿਵ ਆਦਿ ਕੋਰਸਾਂ ਦੀ ਮੁਫਤ ਟਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਜ਼ਿਲ੍ਹੇ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੰੁ ਅਪੀਲ ਕੀਤੀ ਕਿ ਆਤਮ-ਨਿਰਭਰ  ਹੋਣ ਲਈ ਕਿਸੇ ਨਾ ਕਿਸੇ ਹੁਨਰ ਦੀ ਸਿਖਲਾਈ ਜ਼ਰੂਰ ਲੈਣ।