Close

Deputy Commissioner distributes tricycles to needy disabled persons at District Red Cross Bhawan

Publish Date : 12/12/2020
DC
ਦਫਤਰ, ਜਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਰੈਡ ਕਰਾਸ ਭਵਨ ਵਿਖੇ ਲੋੜਵੰਦ ਦਿਵਿਆਂਗਜਨਾਂ ਨੂੰ ਵੰਡੀਆਂ ਗਈਆਂ ਟਰਾਈ ਸਾਈਕਲਾਂ
ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਦਿਵਿਆਂਗਜਨਾਂ ਨੂੰ ਯੂਨੀਕ ਅਡੈਂਟੀਕਾਰਡ ਜਾਰੀ ਕਰਨ ਦੀ ਚਲਾਈ ਜਾ ਰਹੀ ਹੈ ਵਿਸ਼ੇਸ਼ ਮੁਹਿੰਮ
ਤਰਨ ਤਾਰਨ, 11 ਦਸੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ  ਵੱਲੋਂ ਅੱਜ ਜ਼ਿਲਾ ਰੈਡ ਕਰਾਸ ਭਵਨ ਤਰਨ ਤਾਰਨ ਵਿਖੇ ਲੋੜਵੰਦ ਦਿਵਿਆਂਗਜਨਾਂ ਨੂੰ 15 ਟਰਾਈ ਸਾਈਕਲਾਂ ਵੰਡੀਆਂ ਗਈਆਂ ਅਤੇ ਸਾਰੀ ਤਹਿਸੀਲ ਕੰਪਲੈਕਸ  ਦਾ ਦੌਰਾ ਕੀਤਾ ਗਿਆ। ਇਸ ਮੌਕੇ ‘ਤੇ  ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਤਹਿਸੀਲਦਾਰ ਸ੍ਰੀ ਹਰਕਰਮ ਸਿੰਘ, ਨਾਇਬ ਤਹਿਸੀਲਦਾਰ ਅਜੇ ਕੁਮਾਰ, ਨਾਇਬ ਤਹਿਸੀਲਦਾਰ ਚੋਹਲਾ ਸਾਹਿਬ ਸ੍ਰੀ ਗੁਰਦੀਪ ਸਿੰਘ ਵੀ ਹਾਜ਼ਰ ਸਨ    
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸ਼ਨ ਤਰਨ ਤਾਰਨ ਵਲੋਂ ਦਿਵਿਆਂਗਜਨਾਂ ਨੂੰ ਯੂਨੀਕ ਅਡੈਂਟੀਕਾਰਡ ਜਾਰੀ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਉਹਨਾਂ ਕਿਹਾ ਕਿ ਸਰੀਰਕ ਤੌਰ `ਤੇ ਅਸਮਰੱਥ ਵਿਅਕਤੀਆਂ ਦੀ ਸਹੂਲਤ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਉਨਾਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਭਲਾਈ ਯੋਜਨਾਵਾਂ ਤੇ ਹੋਰ ਲਾਭਾਂ ਨੂੰ ਲੈਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।
ਉਹਨਾਂ ਦੱਸਿਆ ਕਿ ਯੂਨੀਕ ਕਾਰਡ ਪਹਿਲਾਂ ਜਾਰੀ ਕੀਤੇ ਜਾਂਦੇ ਮੈਨੂਅਲ ਸਰਟੀਫਿਕੇਟਾਂ ਦੀ ਥਾਂ ਲੈਣਗੇ। ਯੂਨੀਕ ਕਾਰਡ ਕਿਸੇ ਵੀ ਥਾਂ ਆਨਲਾਇਨ ਅਸੈਸ ਕੀਤਾ ਜਾ ਸਕੇਗਾ, ਜਿਸ ਨਾਲ ਨਾ ਸਿਰਫ ਪਾਰਦਰਸ਼ਤਾ ਵਧੇਗੀ ਸਗੋਂ ਅੰਗਹੀਣ ਵਿਅਕਤੀ ਨੂੰ ਵਾਰ-ਵਾਰ ਸਰਟੀਫਿਕੇਟ ਨਵਿਆਉਣ ਲਈ ਹਸਪਤਾਲ ਨਹੀਂ ਜਾਣਾ ਪਵੇਗਾ।ਉਹਨਾਂ ਕਿਹਾ ਕਿ ਯੂਨੀਕ ਕਾਰਡ ਬਣਾਉਣ ਲਈ ਲੋੜਵੰਦ ਵਿਅਕਤੀਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਸਿਹਤ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।
ਉਹਨਾਂ ਦੱਸਿਆ ਕਿ 21 ਤਰ੍ਹਾਂ ਦੇ ਦਿਵਿਆਂਗਜਨਾਂ ਨੂੰ ਯੂਨੀਕ ਕਾਰਡ ਜਾਰੀ ਕੀਤੇ ਜਾ ਰਹੇ ਹਨ, ਜਿਸ ਵਿਚ ਅੰਨਾਪਣ, ਕੁਸ਼ਟ ਰੋਗ, ਮਾਨਸਿਕ ਬਿਮਾਰੀ, ਬੋਧਿਕ ਅਪੰਗਤਾ, ਬੋਲਾਪਣ, ਗੂੰਗਾਪਣ, ਤੇਜਾਬੀ ਹਮਲੇ ਦੇ ਪੀੜਤ, ਹੀਮੋਫੀਲੀਆ, ਥੈਲੇਸੇਮੀਆ, ਗੰਭੀਰ ਦਿਮਾਗੀ ਪ੍ਰਸਥਿਤੀ, ਤੁਰਨ ਫਿਰਨ ਦੀ ਕਮਜ਼ੋਰੀ, ਮਾਸ਼ਪੇਸ਼ੀਆਂ ਦੀ ਕਮਜ਼ੋਰੀ, ਮਲਟੀਪਲ ਸਕਲੋਰੋਸਿਸ, ਬੌਣਾਪਨ, ਸਿਕਲ ਸੈਲ ਰੋਗ, ਪਾਰਕਿੰਸਨਸ ਰੋਗ, ਬੋਲਣ ਤੇ ਸਮਝਣ ਦੀ ਅਯੋਗਤਾ, ਖਾਸ ਸਿਖਲਾਈ ਦੀ ਅਯੋਗਤਾ, ਆਟਿਜ਼ਮ ਸਪੈਲਟ੍ਰਮ ਡਿਸਆਰਡਰ, ਬੋਲੇ ਅੰਨੇਪਣ ਸਮੇਤ ਅਯੋਗਤਾ ਤੇ ਘੱਟ ਨਜ਼ਰ ਸ਼ਾਮਿਲ ਹਨ।
—————