Close

Deputy Commissioner held meeting with the concerned officers regarding preparation of “Convergence Action Plan” for the year 2020-21 under “Poshan Abiyian”

Publish Date : 29/05/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਪੋਸ਼ਣ ਅਭਿਆਨ” ਤਹਿਤ ਸਾਲ 2020-21 ਲਈ “ਕੰਨਵਰਜ਼ੈਂਸ ਐਕਸ਼ਨ ਪਲਾਨ”
ਤਿਆਰ ਕਰਨ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ
ਤਰਨ ਤਾਰਨ, 29 ਮਈ :
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਜਾਰੀ ਹਦਾਦਿਤਾਂ ਦੀ ਪਾਲਣਾ ਹਿੱਤ “ਪੋਸ਼ਣ ਅਭਿਆਨ” ਤਹਿਤ ਸਾਲ 2020-21 ਲਈ “ਕੰਨਵਰਜ਼ੈਂਸ ਐਕਸ਼ਨ ਪਲਾਨ” ਤਿਆਰ ਕੀਤਾ ਜਾਣਾ ਹੈ।ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ ਮੀਟਿੰਗ ਬੁਲਾਈ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਪਰਮਜੀਤ ਕੌਰ, ਸਿਵਲ ਸਰਜਨ ਡਾ. ਅਨੂਪ ਕੁਮਾਰ, ਜ਼ਿਲ੍ਹਾ ਪੋ੍ਰਗਰਾਮ ਅਫ਼ਸਰ ਸ੍ਰੀ ਮਨਜਿੰਦਰ ਸਿੰਘ, ਐਕਸੀਅਨ ਜਲ ਸਪਲਾਈ ਸ੍ਰੀ ਰਜਤ ਗੋਪਾਲ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਜਸਜੀਤ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਰਮਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ “ਪੋਸ਼ਣ ਅਭਿਆਣ” ਤਹਿਤ ਵੱਖ-ਵੱਖ ਵਿਭਾਗਾਂ ਵਲੋਂ ਸਾਲ 2019-20 ਦੌਰਾਨ ਕੀਤੀ ਕਾਰਜ਼ਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ, ਜਿਸ ਦੌਰਾਨ ਉਹਨਾਂ ਵਲੋਂ ਵੱਖ ਵੱਖ ਵਿਭਾਗਾਂ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਵਿਭਾਗਾਂ ਨੂੰ “ਪੋਸ਼ਣ ਅਭਿਆਨ” ਤਹਿਤ ਮਿੱਥੇ ਟੀਚਿਆਂ ਲਈ ਸਾਲ 2020-21 ਦੌਰਾਨ ਇੰਨਫਰਾਸਟਰੱਕਚਰ, ਸਰਵਿਸ ਡਲਿਵਰੀ ਐਂਡ ਇੰਟਰਵੈੱਨਸ਼ਨ, ਸਪਲਾਈ ਚੇਨ ਮੈਨੇਜਮੈਂਟ ਅਤੇ ਬੀਹੈਵੀਰਲ ਚੇਂਜ਼ ਐਂਡ ਕਮਿਨੀਕੇਸ਼ਨ ਨੂੰ ਹੋਰ ਬਿਹਤਰ ਬਣਾਉਣ ਲਈ ਟੀਚੇ ਮਿੱਥੇ ਜਾਣ ਤਾਂ ਜੋ “ਪੋਸ਼ਣ ਅਭਿਆਣ” ਤਹਿਤ ਕੁਪੋਸ਼ਣ ਦੇ ਖਾਤਮੇ ਲਈ ਲੋੜੀਂਦੇ ਐਕਸ਼ਨ ਪਲਾਨ ਤਿਆਰ ਕੀਤੇ ਜਾ ਸਕਣ।
————