Close

Deputy Commissioner inaugurated Anganwadi Centers at Goindwal Sahib

Publish Date : 16/07/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਨੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਬਣਾਏ ਗਏ ਆਂਗਣਬਾੜੀ ਕੇਂਦਰਾਂ ਦਾ ਕੀਤਾ ਉਦਘਾਟਨ
ਡਿਪਟੀ ਕਮਿਸ਼ਨਰ ਨੇ ਇਤਿਹਾਸਿਕ ਗੁਰੂਦੁਆਰਾ ਬਾਓਲੀ ਸਾਹਿਬ ਗੋਇੰਦਵਾਲ ਵਿਖੇ ਟੇਕਿਆ ਮੱਥਾ
ਗੋਇੰਦਵਾਲ ਸਾਹਿਬ, (ਤਰਨ ਤਾਰਨ), 15 ਜੁਲਾਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਅੱਜ ਕਸਬਾ ਗੋਇੰਦਵਾਲ ਸਾਹਿਬ ਵਿਖੇ ਬਚਾਏ ਗਏ ਤਿੰਨ ਆਂਗਣਬਾੜੀ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਐੱਸ. ਡੀ. ਐੱਮ. ਸ੍ਰੀ ਰਾਜੇਸ਼ ਸ਼ਰਮਾ ਅਤੇ ਸੁਰੇਸ਼ ਸ਼ਰਮਾ ਐੱਚ. ਆਰ. ਮੈਨੇਜਰ ਕੰਸਾਈ ਨੈਰੋਲੈਕ ਪੇਂਟਸ ਲਿਮਿਟਡ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿੱਪ ਪ੍ਰੋਗਾਮ ਤਹਿਤ ਕੰਸਾਈ ਨੈਰੋਲੈਕ ਪੇਂਟਸ ਲਿਮਿਟਡ ਦੀ ਮੱਦਦ ਨਾਲ ਸਬ-ਡਵੀਜ਼ਨ ਖਡੂਰ ਸਾਹਿਬ ਦੇ 8 ਆਂਗਣਬਾੜੀ ਕੇਂਦਰਾਂ ਦਾ ਨਵੀਨੀਕਰਨ ਕਰਕੇ ਉਹਨਾਂ ਨੂੰ ਮਾਡਰਨ ਆਂਗਣਬਾੜੀ ਕੇਂਦਰ ਬਣਾਇਆ ਗਿਆ ਹੈ।ਉਹਨਾਂ ਕਿਹਾ ਕੰਸਾਈ ਨੈਰੋਲੈਕ ਪੇਂਟਸ ਲਿਮਿਟਡ ਦੇ ਸਹਿਯੋਗ ਨਾਲ ਲੱਗਭੱਗ 60 ਲੱਖ ਰੁਪਏ ਖਰਚ ਕੇ 8 ਆਂਗਣਬਾੜੀ ਕੇਂਦਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਆਧੁਨਿਕ ਫਰਨੀਚਰ ਮੁਹੱਈਆ ਕਰਵਾਇਆ ਗਿਆ ਹੈ।
ਉਹਨਾਂ ਹੋਰ ਵਪਾਰਿਕ ਅਦਾਰਿਆ ਨੂੰ ਅਪੀਲ ਕਰਦਿਆਂ ਕਿਹਾ ਕਿ ਹੋਰ ਕਾਰਪੋਰੇਟ ਘਰਾਣਿਆਂ ਨੂੰ ਸਮਾਜਿਕ ਜਿੰਮੇਵਾਰੀ ਤਹਿਤ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਇਤਿਹਾਸਿਕ ਗੁਰੂਦੁਆਰਾ ਬਾਓਲੀ ਸਾਹਿਬ ਗੋਇੰਦਵਾਲ ਵਿਖੇ ਮੱਥਾ ਟੇਕਿਆ। ਇਸ ਮੌਕੇ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ।
———–