Close

Deputy Commissioner Inaugurates “Complaint Box for Women’s Rights at District Administrative Complex

Publish Date : 26/11/2019
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਈ ਗਈ “ਮਹਿਲਾਵਾਂ ਦੇ ਅਧਿਕਾਰਾਂ ਅਤੇ ਹੱਕਾਂ ਲਈ ਸ਼ਿਕਾਇਤ ਪੇਟੀ” ਦਾ ਉਦਘਾਟਨ 
ਤਰਨ ਤਾਰਨ, 26 ਨਵੰਬਰ :
ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਸ਼੍ਰੀ ਪਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਵਿੱਚ ਪਰਿਵਾਰ, ਸਮਾਜ, ਕੰਮ ਵਾਲੀ ਥਾਂ, ਪ੍ਰਾਇਵੇਟ ਜਾਂ ਪਬਲਿਕ ਸਥਾਨ ’ਤੇ ਪੀੜਿਤ ਔਰਤਾਂ ਦੀ ਮੱਦਦ ਲਈ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਲਗਾਈ ਗਈ “ਮਹਿਲਾਵਾਂ ਦੇ ਅਧਿਕਾਰਾਂ ਅਤੇ ਹੱਕਾਂ ਲਈ ਸ਼ਿਕਾਇਤ ਪੇਟੀ” ਦਾ ਉਦਘਾਟਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼੍ਰੀ ਮਨਜਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਤਰਨ ਤਾਰਨ ਅਤੇ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਅਗਵਾਈ ਹੇਠ ਇਹ ਸ਼ਿਕਾਇਤ ਪੇਟੀਆਂ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਦਫਤਰ ਬਾਲ ਵਿਕਾਸ ਪ੍ਰੋਜੇਕਟ ਅਫਸਰ ਵਿਖੇ ਲਗਾਈਆਂ ਜਾਣਗੀਆਂ, ਜਿਥੇ ਕੋਈ ਵੀ ਪੀੜਿਤ ਔਰਤਾਂ ਆਪਣੀ ਸ਼ਿਕਾਇਤ ਇਸ ਪੇਟੀ ਵਿੱਚ ਪਾ ਸਕਦੇ ਹਨ।ਸ਼ਿਕਾਇਤ ਪੇਟੀ ਰੋਜ਼ਾਨਾ  ਬਾਲ ਵਿਕਾਸ ਪ੍ਰੋਜੇਕਟ ਅਫਸਰ ਵਲੋਂ ਵੇਖੀ ਜਾਵੇਗੀ ਅਗਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ, ਪੀੜਿਤਾ ਨੂੰ ਸਹਾਇਤਾ ਕੀਤੀ ਜਾਵੇਗੀ। ਜੇਕਰ ਸ਼ਿਕਾਇਤ ਦਾ ਨਿਪਟਾਰਾ ਨਹੀ ਕੀਤਾ ਜਾਂਦਾ ਤਾਂ ਉਸਦੀ ਸ਼ਿਕਾਇਤ ਜਿਲ੍ਹਾ ਪ੍ਰੋਗਰਾਮ ਅਫਸਰ ਤਰਨਤਾਰਨ ਨੂੰ ਕੀਤੀ ਜਾ ਸਕਦੀ। ਇਨ੍ਹਾਂ ਸ਼ਿਕਾਇਤ ਪੇਟੀਆਂ ਵਿੱਚ ਪ੍ਰਾਪਤ ਸ਼ਿਕਾਇਤਾਂ ਦਾ ਜਿਲ੍ਹਾ ਪੱਧਰ ‘ਤੇ ਰਿਵਿਊ ਵੀ ਕੀਤਾ ਜਾਵੇਗਾ ਤੇ ਹਰ ਸੰਭਵ ਕੋਸ਼ਿਸ ਕਰਕੇ ਜ਼ਿਲ੍ਹੇ ਵਿੱਚ ਮਹਿਲਾਵਾਂ ਅਤੇ ਲੜਕੀਆਂ ਦੇ ਪ੍ਰਤੀ ਹੋਣ ਵਾਲੀ ਹਿੰਸਾ ਤੇ ਕਾਬੂ ਕੀਤਾ ਜਾਵੇਗਾ ਤੇ ਦੋਸ਼ੀਆ ਨੂੰ ਸਜ਼ਾ ਦਿਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਨ ਸਟਾਪ ਸੈਂਟਰ ਸਕੀਮ ਸਾਲ 2015-16 ਤੋਂ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦੇਸ਼ ਪਰਿਵਾਰ, ਸਮਾਜ ਕੰਮ ਵਾਲੀ ਥਾਂ, ਕਿਸੇ ਪ੍ਰਾਈਵੇਟ ਜਾਂ ਪਬਲਿਕ ਸਥਾਨ’ ‘ਤੇ ਪੀੜਿਤ ਔਰਤਾਂ ਦੀ ਮੱਦਦ ਕਰਨਾ ਹੈ।ਇਸ ਸਕੀਮ ਦੇ ਅਧੀਨ ਹਰ ਜਿਲ੍ਹੇ ਵਿੱਚ ਇੱਕ ਵਨ ਸਟਾਪ ਸੈਂਟਰ ਸਥਾਪਿਤ ਕੀਤਾ ਜਾ ਚੁੱਕਾ ਹੈ।ਔਰਤਾਂ, ਜਿਨ੍ਹਾ ਨਾਲ ਸਰੀਰਕ ਛੇੜਛਾੜ, ਸੈਕਸੂਅਲ, ਮਨੋਵਿਗਿਆਨਕ, ਆਰਥਿਕ ਹਰਾਸਮੈਂਟ ਹੋ ਰਹੀ ਹੋਵੇ, ਉਹ ਭਾਵੇਂ ਕਿਸੇ ਵੀ ਉਮਰ, ਵਰਗ, ਜਾਤੀ ਨਾਲ ਸਬੰਧ ਰੱਖਦਿਆਂ ਹੋਣ, ਉਨਾਂ ਦੀ ਬਿਨਾਂ ਭੇਦਭਾਵ ਦੇ ਇਨ੍ਹਾਂ ਸੈਂਟਰਾ ਵਿੱਚ ਇਕ ਛੱਤ ਥੱਲੇ ਤੁਰੰਤ ਲੋੜੀਂਦੀ ਮੈਡੀਕਲ ਸੁਵਿਧਾ ਮੁਹੱਈਆ ਕਰਵਾਉਣ ਤੋਂ ਇਲਾਵਾ ਕਾਨੂੰਨੀ, ਮਨੋਵਿਗਿਆਨਕ ਮੱਦਦ ਅਤੇ ਕੋਂਸਲਿੰਗ ਵੀ ਕੀਤੀ ਜਾਂਦੀ ਹੈ ਅਤੇ ਮੁਫ਼ਤ ਆਰਜੀ ਸਟੇਅ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।
ਵਨ ਸਟਾਪ ਸੈਂਟਰ ਹੈੱਲਪਲਾਇਨ ਨੰ  01852-222181 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ  ਸ਼ਿਕਾਇਤ ਕਰਤਾ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ ।
———–