Close

Deputy Commissioner launched admission campaign through the song “Let’s go to Government School” in District Tarn Taran

Publish Date : 25/03/2021
DC Sir
ਜਿਲ੍ਹਾ ਤਰਨਤਾਰਨ ਦੀ ਦਾਖ਼ਲਾ ਮੁਹਿੰਮ ਦਾ “ਆਜੋ ਚੱਲੀਏ ਸਕੂਲ ਸਰਕਾਰੀ” ਗੀਤ ਰਾਹੀਂ ਡਿਪਟੀ ਕਮਿਸ਼ਨਰ ਵੱਲੋਂ ਆਗਾਜ਼
ਤਰਨਤਾਰਨ, 24 ਮਾਰਚ :
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਅਧੀਨ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਰਕਾਰੀ ਸਕੂਲਾਂ ਵਿਚ ਆਏ ਪ੍ਰਤੱਖ ਬਦਲਾਅ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ਦਾਖਲਾ ਮੁਹਿੰਮ “ਈਚ ਵੰਨ ਬਰਿੰਗ ਵੰਨ” ਤਹਿਤ ਪ੍ਰਚਾਰ ਪ੍ਰਸਾਰ ਨੂੰ ਲੈਕੇ ਸਮੂਹ ਅਫ਼ਸਰ ਸਾਹਿਬਾਨ, ਅਧਿਆਪਕਾਂ ਵੱਲੋਂ ਵੀ ਨਿੱਤ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। 
ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਦੀ ਦਾਖ਼ਲਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਆਈ.ਏ.ਐਸ. ਵੱਲੋਂ ਪ੍ਰੇਮ ਸਿੰਘ, ਈ. ਟੀ. ਟੀ. ਅਧਿਆਪਕ ਵੱਲੋਂ ਲਿਖਿਆ ਅਤੇ ਗਾਇਆ ਗੀਤ  “ਆਜੋ ਚੱਲੀਏ ਸਕੂਲ ਸਰਕਾਰੀ ” ਜਾਰੀ ਕਰਦਿਆਂ ਦਾਖ਼ਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਪ੍ਰੇਮ ਸਿੰਘ ਦੇ ਸਰਕਾਰੀ ਸਕੂਲਾਂ ਲਈ ਕੀਤੇ ਇਸ ਨਿਵੇਕਲੇ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਹੌਂਸਲਾ ਅਫਜ਼ਾਈ ਕੀਤੀ।
ਸ਼੍ਰੀ ਸੁਸ਼ੀਲ ਕੁਮਾਰ ਤੁਲੀ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਅਤੇ ਸ਼੍ਰੀ ਸਤਿਨਾਮ ਸਿੰਘ ਬਾਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ, ਸ਼੍ਰੀ ਪਰਮਜੀਤ ਸਿੰਘ ਡਿਪਟੀ ਡੀ. ਈ. ਓ. ਐਲੀਮੈਂਟਰੀ ਤਰਨਤਾਰਨ, ਸ਼੍ਰੀ ਹਰਪਾਲ ਸਿੰਘ ਸੰਧਾਵਾਲੀਆ ਡਿਪਟੀ ਡੀ. ਈ. ਓ. ਸੈਕੰਡਰੀ ਤਰਨਤਾਰਨ ਵੱਲੋਂ ਜ਼ਿਲ੍ਹਾ ਤਰਨਤਾਰਨ ਦੀ ਦਾਖਲਾ ਮੁਹਿੰਮ ਦਾ ਆਗਾਜ਼ ਕਰਨ ਲਈ ਡਿਪਟੀ ਕਮਿਸ਼ਨਰ ਤਰਨਤਾਰਨ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਮਿਹਨਤੀ ਅਧਿਆਪਕਾਂ ਤੇ ਹਮੇਸ਼ਾ ਹੀ ਮਾਣ ਰਿਹਾ ਹੈ।
ਇਹ ਮਿਹਨਤੀ ਅਧਿਆਪਕਾਂ ਸਦਕਾ ਹੀ ਸੰਭਵ ਹੋ ਸਕਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਵਿੱਦਿਅਕ ਵਰ੍ਹੇ 2020-2021 ਵਿੱਚ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਦਾ ਔਸਤ 18% ਦਾਖ਼ਲਾ ਵਧਿਆ ਹੈ ਅਤੇ ਇਹ ਗੀਤ ਜਰੂਰ ਲੋਕਾਂ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਹੋਰ ਵੀ ਜ਼ਿਆਦਾ ਖਿੱਚ ਪੈਦਾ ਕਰਨ ਲਈ ਪ੍ਰੇਰਿਤ ਕਰੇਗਾ। 
ਜ਼ਿਕਰਯੋਗ ਹੈ ਕਿ ਪ੍ਰੇਮ ਸਿੰਘ ਬਹੁਤ ਹੀ ਮਿਹਨਤੀ, ਸਮਰਪਿਤ ਅਤੇ ਯੋਗ ਅਧਿਆਪਕ ਹਨ ਅਤੇ ਈਟੀਟੀ ਅਧਿਆਪਕ ਦੇ ਨਾਲ ਨਾਲ ਬਤੌਰ ਜ਼ਿਲ੍ਹਾ ਮੀਡੀਆ ਕੋ-ਆਰਡੀਨੇਟਰ ਆਪਣੀ ਡਿਊਟੀ ਬਾਖੂਬੀ ਨਿਭਾਅ ਰਹੇ ਹਨ।
ਇਸ ਗੀਤ ਵਿੱਚ ਗੀਤਕਾਰ ਅਧਿਆਪਕ ਵੱਲੋਂ ਸਿੱਖਿਆ ਵਿਭਾਗ ਅਧੀਨ ਸਰਕਾਰੀ ਸਕੂਲਾਂ ਦੀਆਂ ਸੁੰਦਰ ਇਮਾਰਤਾਂ, ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਵੱਖ-ਵੱਖ ਆਧੁਨਿਕ ਤਕਨੀਕਾਂ ਦੁਆਰਾ ਗੁਣਾਤਮਕ ਸਿੱਖਿਆ, ਮਿਹਨਤੀ ਅਤੇ ਯੋਗ ਅਧਿਆਪਕਾਂ, ਸਮਾਰਟ ਕਲਾਸਰੂਮਾਂ, ਕੰਪਿਊਟਰ ਸਿੱਖਿਆ, ਲਾਇਬ੍ਰੇਰੀਆਂ, ਈ-ਕੰਟੈਂਟ ਦੀ ਵਰਤੋਂ, ਪਰੋਜੈਕਟਰਾਂ, ਐਲ ਈ ਡੀ ਰਾਂਹੀ ਪੜ੍ਹਾਈ, ਸਕੂਲਾਂ ਵਿੱਚ ਇਮਾਰਤਾਂ ਤੇ ਸੁੰਦਰ ਬਾਲਾ ਵਰਕ, ਮਿਸ਼ਨ ਸ਼ਤ ਪ੍ਰਤੀਸ਼ਤ ਦੀ ਪ੍ਰਾਪਤੀ ਲਈ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਵਾਧੂ ਜਮਾਤਾਂ, ਵਿਦਿਆਰਥੀਆਂ ਦੀਆਂ ਸਮਾਰਟ ਵਰਦੀਆਂ, ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਲ ਰਹੀਆਂ ਸਹੂਲਤਾਂ ਜਿਵੇਂ ਮਿਡ ਡੇ ਮੀਲ, ਮੁਫ਼ਤ ਕਿਤਾਬਾਂ, ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਵਜ਼ੀਫਿਆਂ ਦਾ ਜ਼ਿਕਰ ਕੀਤਾ ਗਿਆ ਹੈ।