Close

Deputy Commissioner launches POSHAN Abhiyaan in Tarn Taran District

Publish Date : 01/09/2019
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹੇ ’ਚ ਗਰਭਵਤੀ ਮਹਿਲਾਵਾਂ ਦੀ ਗੋਦ ਭਰਾਈ ਅਤੇ ਛੋਟੇ ਬਾਲਾਂ ਦੇ ਅੰਨ-ਪ੍ਰਾਸ਼ਣ ਨਾਲ ਹੋਈ ਪੋਸ਼ਣ ਮਾਹ ਦੀ ਸ਼ੁਰੂਆਤ-ਡਿਪਟੀ ਕਮਿਸ਼ਨਰ
ਬੱਚਿਆਂ ਦੇ ਕੁਪੋਸ਼ਣ ਅਤੇ ਬੱਚੀਆਂ ਤੇ ਔਰਤਾਂ ’ਚ ਅਨੀਮੀਆ ਤੋਂ ਬਚਾਅ ਬਾਰੇ ਕੀਤਾ ਜਾਵੇਗਾ ਜਾਗਰੂਕ
ਜਾਗਰੂਕਤਾ ਰੈਲੀਆਂ ਤੇ ਜਾਗੋ ਰਾਹੀਂ ਦੱਸਿਆ ਗਿਆ ਪੋਸ਼ਣ ਮਾਹ ਦਾ ਮੰਤਵ
ਲਗਾਤਾਰ ਇੱਕ ਮਹੀਨਾ ਚੱਲਣਗੀਆਂ ਪੋਸ਼ਣ ਸਬੰਧੀ ਗਤੀਵਿਧੀਆਂ 
ਡਿਪਟੀ ਕਮਿਸ਼ਨਰ ਅਤੇ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਸਮਾਗਮ 
ਤਰਨ ਤਾਰਨ, 1 ਸਤੰਬਰ-
ਪੰਜਾਬ ਭਰ ’ਚ ਸ਼ੁਰੂ ਹੋਏ ਪੋਸ਼ਣ ਮਾਹ ਦੀ ਸ਼ੁਰੂਆਤ ਅੱਜ ਜ਼ਿਲ੍ਹਾ ਤਰਨ ਤਾਰਨ ’ਚ ਗਰਭਵਤੀ ਮਾਂਵਾਂ ਦੀ ਗੋਦ ਭਰਾਈ ਅਤੇ ਛੋਟੇ ਬਾਲਾਂ ਦੇ ਅੰਨ-ਪ੍ਰਾਸ਼ਣ (6 ਮਹੀਨੇ ਦਾ ਹੋਣ ’ਤੇ ਅੰਨ ਮੂੰਹ ਨੂੰ ਲਾਉਣਾ) ਨਾਲ  ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਅਤੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਵੱਲੋਂ ਐੱਸ. ਡੀ. ਐੱਮ. ਦਫ਼ਤਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਅਤੇ ਡਾ. ਧਰਮਬੀਰ ਅਗਨੀਹੋਤਰੀ ਨੇ ਪੰਜਾਬ ਸਰਕਾਰ ਵੱਲੋਂ ਬੱਚਿਆਂ, ਬੱਚੀਆਂ ਅਤੇ ਔਰਤਾਂ ਲਈ ਆਰੰਭੇ ਗਏ ਇੱਕ ਮਹੀਨਾ ਚੱਲਣ ਵਾਲੇ ਵਿਸ਼ੇਸ਼ ਅਭਿਆਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸ਼ਣ ਅਭਿਆਨ ਦਾ ਮੁੱਖ ਮੰਤਵ, ਬੱਚਿਆਂ ਵਿਚ ਕੁਪੋਸ਼ਣ ਅਤੇ ਬੋਣੇਪਣ ਤੋ ਬਚਾਅ ਕਰਨਾ ਅਤੇ ਘੱਟ ਕਰਨਾ, ਕੁਪੋਸ਼ਣ ਦੇ ਸ਼ਿਕਾਰ/ਘੱਟ ਭਾਰ ਵਾਲੇ, 0 ਤੋਂ 6 ਸਾਲ ਤੱਕ ਦੇ  ਬੱਚਿਆਂ ਦੀ ਸਿਹਤ ਵਿਚ ਸੁਧਾਰ ਕਰਨਾ, 6 ਮਹੀਨੇ ਤੋਂ 59 ਮਹੀਨੇ ਤੱਕ ਦੇ ਬੱਚਿਆਂ ਵਿਚ ਅਨੀਮੀਆ ਸ਼ਿਕਾਰ ਬੱਚਿਆਂ ਦੀ ਸਿਹਤ ਵਿਚ ਸੁਧਾਰ ਕਰਨਾ, 15 ਤੋਂ 49 ਸਾਲ ਤੱਕ ਦੀਆਂ ਬੱਚੀਆਂ ਅਤੇ ਔਰਤਾਂ ਵਿਚ ਅਨੀਮੀਆ ’ਤੇ ਕੰਟਰੋਲ ਕਰਨਾ, ਘੱਟ ਭਾਰ ਵਾਲੇ ਬੱਚਿਆਂ ਦੇ ਜਨਮ ਦੀ  ਗਿਣਤੀ ਵਿਚ ਸੁਧਾਰ ਕਰਨਾ ਹੈ। 
ਉਨ੍ਹਾਂ ਦੱਸਿਆ ਕਿ ਪੋਸ਼ਣ ਮਾਹ ਦੀ ਆਰੰਭਤਾ ’ਤੇ ਅੱਜ ਜ਼ਿਲ੍ਹੇ ਦੇ ਹਰੇਕ ਬਲਾਕ ’ਚ ਸਮਾਗਮ ਕਰਕੇ ਜਿੱਥੇ ਗਰਭਵਤੀ ਮਾਂਵਾਂ ਦੀ ਗੋਦ ਭਰਾਈ ਦੀ ਰਸਮ ਕੀਤੀ ਗਈ ਉੱਥੇ 6 ਮਹੀਨੇ ਦੇ ਹੋਏ ਬਾਲਾਂ ਨੂੰ ਅੰਨ-ਗ੍ਰਹਿਣ ਕਰਵਾਇਆ ਗਿਆ।ਉਹਨਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਤਹਿਤ ਗੋਦ ਭਰਾਈ, ਅੰਨ-ਪ੍ਰਾਸ਼ਣ, ਲੈਕਚਰ, ਜਾਗਰੂਕ ਰੈਲੀਆਂ ਕਰਨ ਤੋਂ ਇਲਾਵਾ ਜਾਗੋ ਕੱਢੀ ਗਈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰ ਿਮਨਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ  ਮੁਹਿੰਮ ਦੇ ਤਹਿਤ ਪਹਿਲਾਂ ਵੀ ਪਿੰਡਾਂ ਵਿਚ ਸਮਾਜ ਅਧਾਰਿਤ ਗਤੀਵਿਧੀਆਂ ਅਤੇ ਵੀ. ਐਚ. ਐਸ. ਐਨ. ਡੀ. ਦੇ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਮਹੀਨਾ ਜਨਵਰੀ 2019 ਤੋਂ ਲੈ ਕੇ ਮਹੀਨਾ ਜੁਲਾਈ 2019 ਤੱਕ ਪੋਸ਼ਣ ਅਭਿਆਨ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਚੁੱਕੀਆਂ ਹਨ। ਮਹੀਨਾ ਅਗਸਤ 2019 ਦੌਰਾਨ ਹਰ ਬਲਾਕ ਵੱਲੋਂ ਜਾਗਰੂਕਤਾ ਰੈਲੀਆਂ ਵੀ ਕੀਤੀਆਂ ਗਈਆ ਹਨ। 
         ਉਨ੍ਹਾਂ ਅੱਗੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪੋਸ਼ਣ ਅਭਿਆਨ ਤਹਿਤ ਗਤੀਵਿਧੀਆਂ ਕਰਨ ਲਈ ਮਿਤੀ 01 ਸਤੰਬਰ 2019 ਤੋਂ ਲੈ ਕੇ ਮਿਤੀ 30 ਸਤੰਬਰ 2019 ਤੱਕ ਕੈਲੰਡਰ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਅੱਜ ਪਹਿਲੇ ਦਿਨ ਗਰਭਵਤੀ ਔਰਤਾਂ ਦੀ ਗੋਦ ਭਰਾਈ ਤੇ 6 ਮਹੀਨੇ ਦੀ ਉਮਰ ਪੂਰੀ ਕਰਨ ਵਾਲੇ ਬਾਲਾਂ ਨੂੰ ਅੰਨ-ਗ੍ਰਹਿਣ ਕਰਵਾਉਣ ਤੋਂ ਇਲਾਵਾ ਬੱਚੀਆਂ ਅਤੇ ਔਰਤਾਂ ਨੂੰ ਅਨੀਮੀਆਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਬਾਰੇ ਜਾਣਕਾਰੀ ਦਿੱਤੀ ਗਈ।    
————–