Close

Deputy Commissioner presents cricket kits to Riteish Walia, a resident of Tarn Taran, selected in Divyang India Cricket Team

Publish Date : 17/03/2021
DC
ਦਿਵਿਆਂਗ ਇੰਡੀਆਂ ਕ੍ਰਿਕਟ ਟੀਮ ਵਿੱਚ ਚੁਣੇ ਗਏ ਤਰਨ ਤਾਰਨ ਵਾਸੀ ਰਿਤੇਸ਼ ਵਾਲੀਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਕ੍ਰਿਕਟ ਕਿੱਟ ਭੇਂਟ
ਤਰਨ ਤਾਰਨ, 16 ਮਾਰਚ :
ਦਿਵਿਆਂਗ ਇੰਡੀਆਂ ਕ੍ਰਿਕਟ ਟੀਮ ਵਿੱਚ ਚੁਣੇ ਗਏ ਤਰਨ ਤਾਰਨ ਵਾਸੀ ਰਿਤੇਸ਼ ਵਾਲੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕ੍ਰਿਕਟ ਕਿੱਟ ਭੇਂਟ ਕੀਤੀ ਗਈ।
ਜ਼ਿਕਰਯੋਗ ਹੈ ਕਿ ਰਿਤੇਸ਼ ਵਾਲੀਆਂ ਦੀ ਦੁਬਈ (ਸ਼ਾਰਜਾਹ)  ਵਿਖੇ ਹੋਣ ਜਾ ਰਹੀ ਦਿਵਿਆਂਗ ਪ੍ਰੀਮੀਅਰ ਲੀਗ (ਡੀ. ਪੀ. ਐੱਲ.) ਲਈ ਦਿਵਿਆਂਗ ਇੰਡੀਆਂ ਕ੍ਰਿਕਟ ਟੀਮ ਚੋਣ ਹੋਈ ਹੈ।ਇਹ ਕ੍ਰਿਕਟ ਲੀਗ 01 ਅਪ੍ਰੈਲ ਤੋਂ 13 ਅਪ੍ਰੈਲ, 2021 ਤੱਕ ਹੋ ਰਹੀ ਹੈ।ਰਿਤੇਸ਼ ਵਾਲੀਆਂ ਇਸ ਤੋਂ ਪਹਿਲਾ ਵੀ 2019 ਵਿੱਚ ਅੰਤਰ-ਰਾਸ਼ਟਰੀ ਮੈਚ ਖੇਡ ਚੁੱਕਾ ਹੈ।
ਇਸ ਮੌਕੇ ਐੱਸ. ਡੀ. ਐੱਮ. ਪੱਟੀ ਸ੍ਰੀ ਰਾਜੇਸ਼ ਸ਼ਰਮਾ ਅਤੇ ਸ੍ਰੀ ਅਮਨਦੀਪ ਸੂਦ ਵੀ ਹਾਜ਼ਰ ਸਨ।