Deputy Commissioner releases poster regarding admissions in Government schools

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋ ਸਰਕਾਰੀ ਸਕੂਲਾਂ ਵਿੱਚ ਦਾਖਲੇ ਸਬੰਧੀ ਪੋਸਟਰ ਰਲੀਜ਼ ਕੀਤਾ ਗਿਆ
ਤਰਨ ਤਾਰਨ, 15 ਫਰਵਰੀ :
ਡਿਪਟੀ ਕਮੀਸ਼ਨਰ ਤਰਨ ਤਾਰਨ ਸ਼੍ਰੀ ਪਰਦੀਪ ਕੁਮਾਰ ਸੱਭਰਵਾਲ ਵਲੋਂ ਸਰਕਾਰੀ ਸਕੂਲਾਂ ਵਿੱਚ ਦਾਖਲੇ ਸਬੰਧੀ ਪੋਸਟਰ ਜਾਰੀ ਕੀਤਾ ਗਿਆ।ਇਸ ਸਮੇਂ ਉਹਨ੍ਹਾਂ ਨਾਲ ਏ. ਡੀ. ਸੀ. ਜਰਨਲ ਸ਼੍ਰੀ ਸੁਰਿੰਦਰ ਸਿੰਘ, ਜਿਲਾ ਸਿਖਿੱਆ ਅਫਸਰ {ਸੈ.ਸਿੱ} ਸ਼੍ਰੀ ਸਤਨਾਮ ਸਿੰਘ ਬਾਠ, ਉੱਪ ਜਿਲਾ ਸਿਖਿੱਆ ਅਫਸਰ {ਸੈ. ਸਿੱ} ਸ਼੍ਰੀ ਹਰਪਾਲ ਸਿੰਘ, ਸਿਵਲ ਸਰਜਨ ਸ਼੍ਰੀ ਅਨੂਪ ਕੁਮਾਰ ਅਤੇ ਜਿਲਾ ਰੋਜਗਾਰ ਅਫਸਰ ਹਾਜਰ ਸਨ।
ਇਸ ਮੌਕੇ ਉਹਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਬਚਿੱਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ, ਕਿਉਂਕਿ ਸਰਕਾਰੀ ਸਕੂਲਾਂ ਵਿੱਚ ਹੁਣ ਜਿਥੇ ਬਹਤ ਹੀ ਉੱਚ ਯੋਗਤਾ ਪ੍ਰਾਪਤ ਅਧਿਆਪਕ ਹਨ। ਉੱਥੇ ਸਰਕਾਰ ਵੱਲੋ ਸਰਕਾਰੀ ਸਕੂਲਾਂ ਲਈ ਵੱਧ-ਤਂੋ-ਵੱਧ ਗ੍ਰਾਂਟਾ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਹਨ੍ਹਾਂ ਨੇ ਜਿਲੇ ਵਿੱਚ ਸਮਾਰਟ ਸਕੂਲ ਬਣਾਉਣ ਵਾਲੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।ਉਹਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋ ਸਕੂਲਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਅਤੇ ਨਕਲ ਰਹਿਤ ਇਮਤਿਹਾਨ ਵੀ ਕਰਵਾਏ ਜਾਣਗੇ।ਏ .ਡੀ. ਸੀ. ਜਰਨਲ ਸ਼੍ਰੀ ਸੁਰਿੰਦਰ ਸਿੰਘ ਵੱਲੋ ਅਧਿਆਪਕਾਂ ਦੂਆਰਾ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ।