Close

Deputy Commissioner Tarn Taran Mr. Kulwant Singh visits Milk Plant Verka Praises Verka’s efforts to create a healthier society

Publish Date : 17/02/2021
DC Sir
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਵੇਰਕਾ ਵੱਲੋਂ ਸਿਹਤਮੰਦ ਸਮਾਜ ਦੀ ਸਿਰਜਣਾ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਦੀ ਕੀਤੀ ਸ਼ਲਾਘਾ
ਤਰਨ ਤਾਰਨ, 16 ਫਰਵਰੀ :
    ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂਂ ਸ. ਜੇ. ਪੀ ਸਿੰਘ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨਾਲ ਮਿਲਕ ਪਲਾਂਟ ਵੇਰਕਾ ਦਾ ਦੌਰਾ ਕੀਤਾ ਗਿਆ ਅਤੇ ਵੇਰਕਾ ਦੇ ਜਨਰਲ ਮੈਨੇਜਰ ਸ੍ਰੀ ਹਰਮਿੰਦਰ ਸਿੰਘ ਸੰਧੂ ਅਤੇ ਚੇਅਰਮੈਨ ਸ਼ ਨਰਿੰਦਰ ਸਿੰਘ ਵਾਂਸਲ ਵੱਲੋਂ ਉਨਾਂ ਦਾ ਮਿਲਕ ਪਲਾਂਟ ਵੇਰਕਾ ਵਿਖੇ ਪਹੁੰਚਣ ‘ਤੇ ਸਵਾਗਤ ਕੀਤਾ ਗਿਆ। ਮਿਲਕ ਪਲਾਂਟ ਦੇ ਦੋਰੇ ਦੋਰਾਨ ਵੇਰਕਾ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਅਦਾਰੇ ਦੇ ਕੰਮਕਾਜ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਪਲਾਂਟ ਵਿਖੇ ਚੱਲ ਰਹੀਆਂ ਪ੍ਰੋਸੈਸਿੰਗ ਅਤੇ ਪੈਕਿੰਗ ਦੀਆਂ ਗਤੀਵਿਧੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ।
     ਇਸ ਮੋਕੇ ‘ਤੇ ਬੋਲਦਿਆਂ ਸ਼ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਵੇਰਕਾ ਦੇ ਪੂਰੀ ਤਰਾਂ ਸਵੈਚਲਿਤ ਪਲਾਂਟ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ। ਵੇਰਕਾ ਇਸ ਖਿੱਤੇ ਦਾ ਪ੍ਰਮੁੱਖ ਸਹਿਕਾਰੀ ਅਦਾਰਾ ਹੈ ਅਤੇ ਲਗਾਤਾਰ ਵਧੀਆ ਸੇਵਾਵਾਂ ਨਿਭਾਅ ਰਿਹਾ ਹੈ। ਉਹਨਾ ਨੇ ਵੇਰਕਾ ਵੱਲੋਂ ਸਿਹਤਮੰਦ ਸਮਾਜ ਦੀ ਸਿਰਜਣਾ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ ਤੇ ਜੋਰ ਦਿੱਤਾ ਕਿ ਸਹਿਕਾਰਤਾ ਲਹਿਰ ਨਾਲ ਜੋੜ ਕੇ ਆਮ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ, ਕਿਉਂਕਿ ਸਹਿਕਾਰਤਾ ਮੁੱਖ ਤੌਰ ਤੇ ਸਾਰਿਆਂ ਨੂੰ ਮਿਲ-ਜੁਲ ਕੇ ਕੰਮ ਕਰਨਾ ਸਿਖਾਉਦੀ ਹੈ ਅਤੇ ਜਿਸ ਨਾਲ ਸਮਾਜ ਦੇ ਹਰ ਵਰਗ ਨੂੰ ਫਾਇਦਾ ਪਹੁੰਚਦਾ ਹੈ। ਉਹਨਾ ਇਹ ਵੀ ਕਿਹਾ ਕਿ ਵੇਰਕਾ ਦੀ ਵਧੀਆ ਕਾਜਗੁਜਾਰੀ ਸਾਰਿਆ ਲਈ ਮਾਣ ਵਾਲੀ ਗੱਲ ਹੈ।ਉਹਨਾ ਨੇ ਵੇਰਕਾ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਹਿਕਹਰਤਾ ਲਹਿਰ ਨੂੰ ਹੋਰ ਮਜਬੂਤ ਕਰਨ ਹਿੱਤ ਉਹ ਹਮੇਸ਼ਾ ਵੇਰਕਾ ਨਾਲ ਖੜੇ ਰਹਿਣਗੇ ਅਤੇ ਪ੍ਰਸ਼ਾਸਨ ਪੱਧਰ ਤੇ ਵੇਰਕਾ ਨਾਲ ਸਬੰਧਤ ਹਰ ਕੰਮ ਪਹਿਲ ਦੇ ਅਧਾਰ ‘ਤੇ ਕਰਵਾਉਣਗੇ। ਉਹਨਾ ਵੇਰਕਾ ਅਧਿਕਾਰੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਸਹਿਕਾਰਤਾ ਲਹਿਰ ਨੂੰ ਲੈ ਕੇ ਸਮਾਜ ਵਿੱਚ ਕਾਫੀ ਸੁਧਾਰ ਕੀਤੇ ਜਾ ਰਹੇ ਹਨ ਅਤੇ ਉਹ ਹਮੇਸ਼ਾ ਇਸ ਲਈ ਤਤਪਰ ਰਹਿਣਗੇ।
     ਇਸ ਮੋਕੇ ਤੇ ਸ਼ ਨਰਿੰਦਰ ਸਿੰਘ ਵਾਂਸਲ ਚੇਅਰਮੈਨ, ਸ਼ ਹਰਮਿੰਦਰ ਸਿੰਘ ਸੰਧੂ ਜਨਰਲ ਮੈਨੇਜਰ ਅਤੇ ਸ਼ ਨਵਦੀਪ ਸਿੰਘ ਵਾਈਸ ਚੇਅਰਮੈਨ ਵੱਲੋਂ ਉਹਨਾ ਨੂੰ ਸਨਮਾਨਿਤ ਕੀਤਾ ਗਿਆ। ਸ਼ ਹਰਮਿੰਦਰ ਸਿੰਘ ਸੰਧੂ ਜੀ.ਐਮ ਵੱਲੋਂ ਸ਼ ਕੁਲਵੰਤ ਸਿੰਘ ਡੀਸੀ ਤਰਨ ਤਾਰਨ ਦਾ ਪਲਾਂਟ ਵਿਖੇ ਆਉਣ ਲਈ ਧੰਨਵਾਦ ਕੀਤਾ ਗਿਆ ਅਤੇ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਵੇਰਕਾ ਹਮੇਸ਼ਾ ਆਮ ਲੋਕਾਂ ਦੀ ਸੇਵਾ ਕਰਦਾ ਰਹੇਗਾ ਅਤੇ ਦੁੱਧ ਉਤਪਾਦਕਾਂ ਨੂੱ ਦੁੱਧ ਦਾ ਲਾਹੇਵੰਦ ਭਾਅ ਦੇਣ ਦੇ ਨਾਲ ਨਾਲ ਖਪਤਕਾਰਾਂ ਨੂੰ ਵਧੀਆਂ ਕੁਆਲਟੀ ਦੇ ਦੁੱਧ ਅਤੇ ਦੁੱਧ ਪਦਾਰਥ ਵਾਜਬ ਰੇਟਾਂ ਤੇ ਮੁਹੱਈਆਂ ਕਰਵਾੳਂੁਦਾ ਰਹੇਗਾ।
    ਜਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਮੱਦੇਨਜਰ ਚੱਲ ਰਹੇ ਕਰਫਿੳ/ ਲਾਕਡਾਊਨ ਵਿੱਚ ਵੀ ਵੇਰਕਾ ਵੱਲੋਂ ਜਿਲਾ ਪ੍ਰਸ਼ਾਸਨ ਅੰਮਿ਼ਤਸਰ ਅਤੇ ਤਰਨ ਤਾਰਨ ਨਾਲ ਤਾਲਮੇਲ ਕਰਕੇ ਆਪਣੇ ਖਪਤਕਾਰਾਂ ਲਈ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖੀ ਗਈ ਹੈ ਅਤੇ ਭਵਿੱਖ ਵਿੱਚ ਵੀ ਵੇਰਕਾ ਸਪਲਾਈ ਜਾਰੀ ਰੱਖਣ ਲਈ ਵਚਨਬੱਧ ਹੈ।ਵੇਰਕਾ ਦੇ ਦੁੱਧ ਅਤੇ ਦੁੱਧ ਪਦਾਰਥਾਂ ਵਿੱਚ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਅਤ ਹੋਰ ਖਣਿਜ ਤੱਤਾਂ ਦੀ ਭਰਪੂਰ ਮਾਤਰਾ ਹੋਣ ਕਰਕੇ ਇਹਨਾ ਦੇ ਸੇਵਨ ਨਾਲ ਇੰਮਉਨਟੀ ਸਿਸਟਮ ਵਿੱਚ ਸੁਧਾਰ ਹੁੰਦਾ ਹੈ ਅਤੇ ਮਨੁੱਖੀ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ।
     ਇਸ ਮੌਕੇ ਹੋਰਨਾ ਤੋਂ ਇਲਾਵਾ ਸ਼ ਗੁਰਦੇਵ ਸਿੰਘ ਮੈਨੇਜਰ ਮਿਲਕ ਪ੍ਰੋਕਿਉਰਮੈਂਟ, ਸ਼ ਪ੍ਰੀਤਪਾਲ ਸਿੰਘ ਸਿਵੀਆ, ਇੰਚਾਰਜ ਮਾਰਕੀਟਿੰਗ, ਸ੍ਰੀ ਸਤਿੰਦਰ ਪ੍ਰਸ਼ਾਦ ਮੈਨੇਜਰ ਕੁਆਲਟੀ ਐਸੋ਼ਰੈਸ, ਸ੍ਰੀ ਵੀ ਕੇ ਗੁਪਤਾ ਇੰਚਾਰਜ ਪ੍ਰੋਡਕਸ਼ਨ ਆਦਿ ਹਾਜਰ ਸਨ।