Deputy District Officer (S.C.) Tarn Taran Mrs. Rajinder Kaur won Gold Medal for conquering “Mission Fateh”.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਫ਼ਸਰ, ਤਰਨ ਤਾਰਨ
“ਮਿਸ਼ਨ ਫਤਿਹ” ਨੂੰ ਫਤਿਹ ਕਰਨ ਅਧੀਨ ਉਪ ਜ਼ਿਲ੍ਹਾ ਅਫਸਰ (ਸੈ. ਸਿ.) ਤਰਨ ਤਾਰਨ ਸ੍ਰੀਮਤੀ ਰਜਿੰਦਰ ਕੌਰ ਗੋਲਡ ਮੈਡਲ ਹਾਸਿਲ ਕੀਤਾ
ਤਰਨ ਤਾਰਨ, 22 ਜੁਲਾਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਅਮਨਪ੍ਰੀਤ ਸਿੰਘ ਗਿੱਲ ਵਲੋ ਉਪ ਜ਼ਿਲ੍ਹਾ ਅਫਸਰ (ਸੈ. ਸਿ.) ਤਰਨ ਤਾਰਨ ਸ੍ਰੀਮਤੀ ਰਜਿੰਦਰ ਕੌਰ ਜੀ ਨੂੰ ਮਿਸ਼ਨ ਫਤਿਹ ਤਹਿਤ ਗੋਲਡ ਮੈਡਲ ਹਾਸਿਲ ਕਰਨ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨ੍ਹਾਂ ਦੇ ਕੰਮ ਕਰਨ ਦੇ ਢੰਗ ਦੀ ਪ੍ਰਸ਼ੰਸਾ ਕਰਦੇ ਹੋਏ ਹੌਂਸਲਾ ਅਫਜਾਈ ਕੀਤੀ ਗਈ ਅਤੇ ਉਪ ਜ਼ਿਲ੍ਹਾ ਅਫਸਰ (ਸੈ. ਸਿ.) ਤਰਨ ਤਾਰਨ ਸ੍ਰੀਮਤੀ ਰਜਿੰਦਰ ਕੌਰ ਨੂੰ ਜਿਲਾ ਤਰਨ ਤਾਰਨ ਦਾ ਨੋਡਲ ਅਫਸਰ ਮਿਸ਼ਨ ਫਤਿਹ ਬਣਾ ਕੇ ਹੌਂਸਲਾ ਵਧਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਅਫਸਰ (ਸੈ. ਸਿ.) ਤਰਨ ਤਾਰਨ ਸ਼੍ਰੀ ਸਤਿਨਾਮ ਸਿੰਘ ਅਤੇ ਉੱਪ ਜਿਲਾ ਸਿੱਖਿਆ ਅਫਸਰ(ਸੈ. ਸਿ) ਤਰਨ ਤਾਰਨ ਸ਼੍ਰੀ ਹਰਪਾਲ ਸਿੰਘ ਵੀ ਮੌਜੂਦ ਸਨ।
ਸ੍ਰੀਮਤੀ ਰਜਿੰਦਰ ਕੌਰ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਚੱਲਦੇ ਪੰਜਾਬ ਸਰਕਾਰ ਦੀ ਪਹਿਲ ਕਦਮੀ “ਕੋਵਾ ਐਪ” ਚਲਾਈ ਗਈ।ਇਸਦੇ ਚੱਲਦੇ ਹੋਏ ਕੋਵਾ ਐਪ ਵਿੱਚ ਅਗਲਾ ਕਦਮ “ਮਿਸ਼ਨ ਫਤਿਹ” ਸ਼ੁਰੂ ਕੀਤਾ ਗਿਆ ਸੀ।ਜਿਸ ਰਾਹੀ ਆਮ ਆਦਮੀ ਤੱਕ ਹਰ ਤਰ੍ਹਾਂ ਦੀ ਜਾਣਕਾਰੀ ਅਤੇ ਸਹੂਲਤਾਂ ਮਿਲਦੀਆਂ ਹਨ।
ਇਸ ਮਕਸਦ ਦੇ ਚੱਲਦੇ ਹੋਏ ਸਿੱਖਿਆ ਵਿਭਾਗ ਵੱਲੋਂ ਉਪ ਜ਼ਿਲ੍ਹਾ ਅਫਸਰ (ਸੈ. ਸਿ.) ਤਰਨ ਤਾਰਨ ਸ੍ਰੀਮਤੀ ਰਜਿੰਦਰ ਕੌਰ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਸਕੂਲ ਖਾਲੀ ਹੋਣ ਕਰਕੇ ਆਮ-ਪਬਲਿਕ, ਪਿੰਡਾਂ ਦੀ ਕਮੇਟੀ (ਮੁੱਖੀਆਂ ਅਤੇ ਚੌਂਕੀਦਾਰਾਂ ਦੀ ਮਦੂਦ ਰਾਹੀਂ (ਫੋਨ ਕਰਵਾ ਕੇ) ਆਲੇ ਦੁਆਲੇ ਦੇ ਲੋਕ ਇੱਕਠੇ ਕਰਕੇ ਸਾਰਿਆਂ ਨੂੰ ਡੈਮੋ ਕਰਕੇ ਦਿਖਾਏ ਜਾਂਦੇ ਹਨ ਜਿਵੇਂ ਕਿ ਹੱਥ ਧੋਣਾ, ਮਾਸਕ ਪਾਉਣਾ, ਸਮਾਜਿਕ ਦੂਰੀ, ਭੀੜ ਇੱਕਠ ਤੋ ਬੱਚਣਾ, ਸਾਫ਼ ਅਤੇ ਤਾਜਾ ਭੋਜਣ ਖਾਣਾ, ਸਾਰੀਆਂ ਵਰਤੋ ਦੀਆਂ ਚੀਜਾਂ ਜੋ ਬਾਹਰੋ ਖ੍ਰੀਦ ਕੇ ਲਿਆ ਕੇ ਦਿੰਦੇ ਹਾਂ ।ਸਾਰਿਆਂ ਨੇ ਉਪ ਜ਼ਿਲ੍ਹਾ ਅਫਸਰ (ਸੈ. ਸਿ.) ਤਰਨ ਤਾਰਨ ਸ੍ਰੀਮਤੀ ਰਜਿੰਦਰ ਕੌਰ ਦੇ ਇਸ ਉੱਦਮ ਕਰਨ ਦੀ ਸਰਾਹਨਾ ਕੀਤੀ।
—————–