Close

District Agricultural Production Committee meeting chaired by Deputy Commissioner Mr. Kulwant Singh

Publish Date : 10/03/2021
DC
ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ 
ਵਿਭਾਗਾਂ ਅੰਦਰ ਚੱਲ ਰਹੀਆਂ ਸਕੀਮਾਂ ਦਾ ਲਾਭ ਜ਼ਿਲ੍ਹੇ ਦੇ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੰੁ ਕੀਤੀ ਹਦਾਇਤ
ਤਰਨ ਤਾਰਨ, 10 ਮਾਰਚ :
ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਅਗਾਂਹਵਧੂ ੁਕਿਸਾਨਾਂ ਨੇ ਹਿੱਸਾ ਲਿਆ ।
ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਕਨਵੀਨਰ-ਕਮ-ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਸ਼੍ਰੀ ਕੁਲਜੀਤ ਸਿੰਘ ਸੈਣੀ ਨੇ ਵੱਖ-ਵੱਖ ਵਿਭਾਗਾਂ ਦੇ ਨੁੰਮਾਇੰਦਿਆਂ ਨੂੰ ਆਪਣੇ ਮਹਿਕਮਿਆਂ ਦੀ ਪ੍ਰਗਤੀ ਬਾਰੇ ਦੱਸਣ ਲਈ ਕਿਹਾ ।ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ ਕੰਮਾਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ ।
ਅਗਾਂਹਵਧੂ ਕਿਸਾਨ ਪ੍ਰਭਪਾਲ ਸਿੰਘ ਨੇ ਦੱਸਿਆ ਕਿ ਪੁਰਾਣੇ ਮੋਘੇ ਖਰਾਬ ਹੋਣ ਕਾਰਨ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ ਅਤੇ ਉਹਨਾਂ ਨੇ ਮੋਘਿਆਂ ਦੇ ਸਾਈਜ਼ ਵੱਡੇ ਕਰਾਉਣ ,ਨਹਿਰਾਂ ਦੀ ਖਲਾਈ ਕਰਾਉਣ ਲਈ ਉਪਰਾਲੇ ਕੀਤੇ ਜਾਣ ।ਜਿਸ ‘ਤੇ ਡਿਪਟੀ ਕਮਿਸ਼ਨਰ ਵੱਲੋਂ ਐਸ. ਡੀ. ਓ. ਭੂਮੀ ਰੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਮੋਘਿਆਂ ਦੀ ਰਿਪੇਅਰ ਕੀਤੀ ਜਾਵੇ ਜਾਂ ਨਵੇਂ ਮੋਘੇ ਬਣਾਏ ਜਾਣ ।ਇਸਦੇ ਨਾਲ ਹੀ ਉਹਨਾਂ ਨੇ ਨਹਿਰਾਂ ਦੀ ਖਲਾਈ ਕਰਵਾਉਣ ਲਈ ਕਿਹਾ ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੂੰ ਕਿਹਾ ਕਿ ਵੈਟਨਰੀ ਅਫ਼ਸਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਵਾਲੀ ਜਗ੍ਹਾ ‘ਤੇ ਮੌਜੂਦਾ ਅਫ਼ਸਰਾਂ ਨੂੰ ਹੋਰ ਹਸਪਤਾਲਾਂ ਦੇ ਵਾਧੂ ਚਾਰਜ ਦਿੱਤੇ ਜਾਣ ਅਤੇ ਉਹਨਾਂ ਦੇ ਨਾਵਾਂ ਦੇ ਬੋਰਡ ਦਿਨ-ਵਾਰ ਡਿਊਟੀ ਤਹਿ ਕਰਕੇ ਲਗਵਾ ਦਿੱਤੇ ਜਾਣ ।
ਮੀਟਿੰਗ ਦੇ ਅੰਤ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਵਿਭਾਗਾਂ ਅੰਦਰ ਚੱਲ ਰਹੀਆਂ ਸਕੀਮਾਂ ਦਾ ਲਾਭ ਜ਼ਿਲ੍ਹੇ ਦੇ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਣਾ ਚਾਹੀਦਾ ਹੈ, ਇਸ ਲਈ ਕਿਸਾਨਾਂ ਨੂੰ ਨਿੱਜੀ ਤੌਰ ‘ਤੇ ਮਿਲ ਕੇ ਅਤੇ ਸਰਕਾਰੀ ਸਕੀਮਾਂ ਕਿਸਾਨਾਂ ਤੱਕ ਪਹੁੰਚਾਈਆਂ ਜਾਣ ।